Skip to content
ਚੰਡੀਗੜ੍ਹ, 19 ਮਾਰਚ, 2022: ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਲਾਅ ਨੇ ਕੁਰਾਲੀ ਦੇ ਪ੍ਰਭ ਆਸਰਾ ਵਿਖੇ ਕਾਨੂੰਨੀ ਸਹਾਇਤਾ ਕੈਂਪ ਲਗਾਇਆ ਅਤੇ ਹੋਲੀ ਮਨਾਈ। ਇਹ ਕੈਂਪ ਗੁਰਵਿੰਦਰ ਸਿੰਘ ਬਾਹਰਾ ਚਾਂਸਲਰ ਅਤੇ ਡਾ ਪਰਵਿੰਦਰ ਸਿੰਘ ਉੱਪ ਕੁਲਪਤੀ ਦੇ ਮਾਰਗਦਰਸ਼ਨ ਤਹਿਤ ਅਤੇ ਡਾ: ਰਿਚਾ ਰੰਜਨ, ਡੀਨ, ਯੂਨੀਵਰਸਿਟੀ ਸਕੂਲ ਆਫ਼ ਲਾਅ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਡਾ: ਰਿਚਾ ਰੰਜਨ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਸਮਾਜ ਨਾਲ ਜੋੜਨਾ ਹੈ ਤਾਂ ਜੋ ਉਨ੍ਹਾਂ ਨੂੰ ਸਮਾਜ ਦੀਆਂ ਸੱਚਾਈਆਂ ਤੋਂ ਜਾਣੂ ਕਰਵਾਇਆ ਜਾ ਸਕੇ। ਪ੍ਰੋਗਰਾਮ ਦੀ ਐਂਕਰਿੰਗ ਸਹਾਇਕ ਪ੍ਰੋਫੈਸਰ ਮੋਨਿਕਾ ਬੈਂਸ ਨੇ ਕੀਤੀ ।ਇਸ ਮੌਕੇ ਡਾ: ਐਮ.ਐਸ. ਬੈਂਸ, ਡਾ: ਜਸਪਾਲ, ਸਹਾਇਕ ਪ੍ਰੋਫੈਸਰ ਪੁਨੀਤ ਅਤੇ ਕਰਮਜੋਤ ਕੌਰ ਨੇ ਸਮਾਜਿਕ ਸਰੋਕਾਰਾਂ ਅਤੇ ਬੱਚਿਆਂ ਦੇ ਵਿਕਾਸ ਅਤੇ ਸੁਰੱਖਿਆ ਲਈ ਬਣਾਏ ਕਾਨੂੰਨਾਂ ਬਾਰੇ ਚਰਚਾ ਕੀਤੀ |ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗੀਤ ਗਾ ਕੇ, ਭੰਗੜਾ, ਕਵਿਤਾਵਾਂ ਆਦਿ ਗਾ ਕੇ ਹੋਲੀ ਦਾ ਤਿਉਹਾਰ ਮਨਾਇਆ। ਜਿਸ ਵਿਚ ਪ੍ਰਭ ਆਸਰਾ ਅਤੇ ਹੋਰ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ।