ਡੇਰਾ ਮੁਖੀ ਰਾਮ ਰਹੀਮ 21 ਦਿਨਾਂ ਲਈ ਜੇਲ੍ਹ ਤੋਂ ਆਉਣਗੇ ਬਾਹਰ
ਚੰਡੀਗੜ੍ਹ, 7 ਫਰਵਰੀ, 2022: ਪੰਜਾਬ ਚੋਣਾਂ ਵਿਚਾਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫ਼ਰਲੋ ਮਿਲੀ ਹੈ। ਸਜ਼ਾ ਮਿਲਣ ਤੋਂ ਬਾਅਦ ਪਹਿਲੀ ਵਾਰ 21 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਉਣਗੇ। ਫਿਲਹਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਪਹਿਲਾਂ 24 ਅਕਤੂਬਰ, 2020 ਨੂੰ, ਰਾਮ ਰਹੀਮ ਨੂੰ ਇੱਕ ਦਿਨ ਲਈ ਆਪਣੀ ਮਾਂ ਨੂੰ ਮਿਲਣ ਲਈ ਗੁੜਗਾਓਂ ਦੇ ਇੱਕ ਹਸਪਤਾਲ ਵਿੱਚ ਪੈਰੋਲ ‘ਤੇ ਲਿਜਾਇਆ ਗਿਆ ਸੀ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਮਾਰ ਮਾਂ ਦਾ ਹਵਾਲਾ ਦਿੰਦੇ ਹੋਏ 18 ਮਈ 2021 ਨੂੰ 21 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਪਰ ਉਸ ਨੂੰ ਲੰਬੀ ਪੈਰੋਲ ਨਹੀਂ ਮਿਲੀ। ਪਰ ਹੁਣ ਚੋਣਾਂ ਦੇ ਮਾਹੌਲੋ ਵਿੱਚ ਉਹ ਇੱਕ ਵਾਰ ਲੰਬੀ ਪੈਰੋਲ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ।