ਜਨਰਲ ਵਰਗ ਦਾ ਵਫਦ ਮੰਤਰੀਆਂ ਨੂੰ ਮਿਲਿਆ
1 min readਮੋਹਾਲੀ, 21 ਮਾਰਚ, 2022: ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਦੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾਂ ਨੇ ਦੱਸਿਆ ਕਿ ਪੰਜਾਬ ਦੇ 10 ਮੰਤਰੀਆਂ ਵਿੱਚੋਂ ਬਹੁਤ ਸਾਰੇ ਮੰਤਰੀਆਂ ਨੂੰ ਫੈਡਰੇਸ਼ਨ ਦੇ ਮੈਂਬਰ ਮਿਲੇ ਅਤੇ ਮੰਤਰੀ ਬਣਨ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਖਾਸ ਕਰਕੇ ਅਜਿਹੇ ਮੰਤਰੀਆਂ ਵਿੱਚ ਵਿਜੇ ਸਿੰਗਲਾ ਮਾਨਸਾ, ਗੁਰਮੀਤ ਸਿੰਘ ਬਰਨਾਲਾ, ਲਾਲ ਜੀਤ ਸਿੰਘ ਭੁਲਰ ਪੱਟੀ, ਬ੍ਰਹਮ ਸ਼ੰਕਰ (ਜਿੰਪੀ) ਹੁਸ਼ਿਆਰਪੁਰ ਅਤੇ ਹਰਭਜਨ ਸਿੰਘ ਜੰਡਿਆਲਾ ਸ਼ਾਮਲ ਹਨ।
ਸਭ ਮੰਤਰੀਆਂ ਨੇ ਦੱਸਿਆ ਕਿ ਉਹ ਸਮੁੱਚੇ ਪੰਜਾਬ ਦੀ ਭਲਾਈ ਲਈ ਕੰਮ ਕਰਨਗੇ ਕਿਉਂਕਿ ਪੰਜਾਬੀਆਂ ਨੇ ਜਾਤ-ਪਾਤ ਆਦਿ ਤੋਂ ਉਪਰ ਉਠ ਕੇ ਪੰਜਾਬ ਦੇ ਭਲੇ ਲਈ ਬਹੁਤ ਵੱਡਾ ਬਦਲਾਵ ਲੈ ਕੇ ਆਉਂਦਾ ਹੈ। ਜਨਰਲ ਵਰਗ ਦੇ ਲੋਕ ਆਪਣੇ ਨਾਲ ਕਦਮ-ਕਦਮ ਤੇ ਹੋ ਰਹੇ ਵਿਤਕਰੇ ਸਬੰਧੀ ਮਾਮਲਾ ਐਮ.ਐਲ.ਏ ਸਾਹਿਬਾਨ ਅਤੇ ਮੰਤਰੀ ਸਾਹਿਬਾਨ ਦੇ ਧਿਆਨ ਵਿਚ ਲਿਆਉਣਗੇ ਅਤੇ ਉਨ੍ਹਾਂ ਤੋਂ ਇੰਨਸਾਫ ਦੀ ਮੰਗ ਕਰਨਗੇ।
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵੀ ਮੰਤਰੀਆਂ ਅਤੇ ਐਮ.ਐਲ ਏਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਆਪਣੇ ਹਲਕੇ ਵਿਚ ਜਾ ਕੇ ਲੋਕਾਂ ਦਾ ਕੰਮ ਕਰਨ। ਜਨਰਲ ਵਰਗ ਦੇ ਲੋਕਾਂ ਦੀ ਹੁਣ ਜੁੰਮੇਵਾਰੀ ਵੱਧ ਗਈ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਹੋਏ ਵਿਤਕਰੇ ਸਬੰਧੀ ਖੁਲ ਕੇ ਚੁਣੇ ਹੋਏ ਨੁੰਮਾਇਦਿਆ ਨਾਲ ਗਲ-ਬਾਤ ਕਰਨੀ ਚਾਹੀਦੀ ਹੈ। ਜਨਰਲ ਵਰਗ ਨਵੀਂ ਚੁਣੀ ਸਰਕਾਰ ਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਦੇਵੇਗਾ ਅਤੇ ਆਸ ਕਰਦਾ ਹੈ ਕਿ ਉਨ੍ਹਾਂ ਨਾਲ ਵਿਤਕਰਾ ਬੰਦ ਕੀਤਾ ਜਾਵੇਗਾ।