January 15, 2025

Chandigarh Headline

True-stories

ਸਾਬਕਾ ਫੌਜੀਆਂ ਵੱਲੋਂ ਮੋਹਾਲੀ ਹਲਕੇ ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਕੁਲਵੰਤ ਸਿੰਘ ਨੂੰ ਸਮਰਥਨ

1 min read

ਮੋਹਾਲੀ, 8 ਫਰਵਰੀ, 2022: ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਵੱਲੋਂ ਵੀ ਉਨ੍ਹਾਂ ਨੂੰ ਪਾਰਟੀ ਦਫ਼ਤਰ ਵਿਖੇ ਪਹੁੰਚ ਕੇ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ। ਕੁਲਵੰਤ ਸਿੰਘ ਨੇ ਸਾਬਕਾ ਫੌਜੀਆਂ ਵੱਲੋਂ ਦਿੱਤੇ ਗਏ ਸਮਰਥਨ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੀਆਂ ਸਰਹੱਦਾਂ ਉਤੇ ਰਾਖੀ ਕਰ ਚੁੱਕੇ ਅਤੇ ਡਿਸਿਪਲਨ ਵਿੱਚ ਰਹਿਣ ਵਾਲੇ ਸਾਬਕਾ ਫੌਜੀ ਆਮ ਆਦਮੀ ਪਾਰਟੀ ਵਿੱਚ ਵਿਸ਼ਵਾਸ਼ ਕਰ ਰਹੇ ਹਨ। ਇਸ ਨਾਲ ਪਾਰਟੀ ਦਾ ਗਰਾਫ਼ ਹੋਰ ਉੱਚਾ ਹੋਵੇਗਾ।


ਐਕਸ-ਸਰਵਿਸਮੈਨ ਗ੍ਰੀਵੈਂਸਿਜ਼ ਸੈੱਲ ਅਤੇ ਯੂਨਾਈਟਿਡ ਫਰੰਟ ਆਫ਼ ਈ.ਐਸ.ਐਮ. (ਐਕਸ-ਸਰਵਿਸਮੈਨਜ਼) ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ (ਰਿਟਾ.) ਐਸ.ਐਸ. ਸੋਹੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਮਸਲਾ ਸਰਕਾਰ ਬਣਾਉਣ ਦਾ ਨਹੀਂ ਹੈ ਬਲਕਿ ਰਵਾਇਤੀ ਪਾਰਟੀਆਂ ਦੇ ਫੈਲਾਏ ਭ੍ਰਿਸ਼ਟਾਚਾਰ, ਗੁੰਡਾਗਰਦੀ ਤੋਂ ਪੰਜਾਬ ਨੂੰ ਬਚਾਉਣ ਦਾ ਮਸਲਾ ਹੈ। ਇਸ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕਰਨੇ ਜ਼ਰੂਰੀ ਹਨ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸ਼ਖਸੀਅਤ ਅਤੇ ਕੰਮ ਕਾਜ ਤੋਂ ਪ੍ਰਭਾਵਿਤ ਹੋ ਕੇ ਸਾਬਕਾ ਫੌਜੀਆਂ ਦੀਆਂ 32 ਐਨ.ਜੀ.ਓਜ਼ ਅਤੇ ਗਰੁੱਪਾਂ ਵੱਲੋਂ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਸਾਬਕਾ ਫੌਜੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਹਲਕਾ ਮੋਹਾਲੀ ਵਿੱਚ ਕੁਲਵੰਤ ਸਿੰਘ ਨੂੰ ਸਮਰਥਨ ਦਿੱਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਹਲਕਾ ਮੋਹਾਲੀ ਵਿੱਚ ‘ਆਪ’ ਉਮੀਦਵਾਰ ਕੁਲਵੰਤ ਸਿੰਘ ਹੀ ਇੱਕ ਅਜਿਹੇ ਮਹਾਂਰਥੀ ਹਨ ਜਿਹਡ਼ੇ ਕਿ ਹਲਕਾ ਮੋਹਾਲੀ ਵਿੱਚ ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਨੂੰ ਠੱਲ੍ਹ ਪਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਫੌਜੀਆਂ ਦਾ ਅਨੁਮਾਨ ਹੈ ਕਿ ਲਗਭਗ ਸਾਰੇ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਜਿੱਤ ਪ੍ਰਾਪਤ ਕਰਨ ਜਾ ਰਹੇ ਹਨ। ਇਸ ਮੌਕੇ ਕੁਲਵੰਤ ਸਿੰਘ ਨੇ ਆਪ ਦੀ ਸਰਕਰ ਬਣਨ ‘ਤੇ ਸਾਬਕਾ ਫੌਜੀਆਂ ਦੀਆਂ ਸਾਰੀਆਂ ਮੰਗਾਂ ਅਤੇ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।


‘ਆਪ’ ਉਮੀਦਵਾਰ ਕੁਲਵੰਤ ਸਿੰਘ ਨੂੰ ਸਮਰਥਨ ਦੇਣ ਮੌਕੇ ਕੈਪਟਨ ਗੁਰਮੀਤ ਸਿੰਘ ਗਰੇਵਾਲ, ਕੈਪਟਨ ਮੱਖਣ ਸਿੰਘ, ਬ੍ਰਿਗੇਡੀਅਰ ਐੱਸ.ਐੱਸ. ਗਿੱਲ, ਰਾਜਵਿੰਦਰ ਸਿੰਘ ਬੋਪਾਰਾਏ, ਵਾਰੰਟ ਅਫ਼ਸਰ ਗੁਰਨਾਮ ਸਿੰਘ, ਜਗਦੇਵ ਸਿੰਘ, ਸਾਰਜੈਂਟ ਦਲਜੀਤ ਸਿੰਘ, ਕਰਨਲ ਜਸਬੀਰ ਸਿੰਘ, ਕਰਨਲ ਜੀ.ਐਸ. ਬੇਦੀ, ਸਾਰਜੈਂਟ ਜਸਵਿੰਦਰ ਸਿੰਘ, ਜੀ.ਐਸ. ਗੁਰਦਾਸਪੁਰੀ, ਸਾਰਜੈਂਟ ਬੀ.ਐਸ. ਬੋਪਾਰਾਏ, ਪੀ.ਐਸ. ਭੁੱਲਰ, ਪੀ.ਐਸ. ਸ਼ੇਰਗਿੱਲ, ਬੀ.ਐਸ. ਤੂਰ, ਬਲਬੀਰ ਸਿੰਘ, ਸੁਖਵਿੰਦਰ ਕੌਰ, ਅਜਮੇਰ ਸਿੰਘ, ਸੂਬੇਦਾਰ ਜਸਵੰਤ ਸਿੰਘ, ਸਾਰਜੈਂਟ ਰਛਪਾਲ ਸਿੰਘ, ਸੂਬੇਦਾਰ ਅਜਾਇਬ ਸਿੰਘ, ਜੋਗਿੰਦਰ ਸਿੰਘ, ਫਲਾਈਟ ਲੈਫ਼ਟੀਨੈਂਟ ਤਰਲੋਚਨ ਸਿੰਘ, ਹੌਲਦਾਰ ਕੁਲਵਿੰਦਰ ਸਿੰਘ, ਹੌਲਦਾਰ ਮੱਘਰ ਸਿੰਘ, ਕੇ.ਐਸ. ਧਨੋਆ ਪ੍ਰਧਾਨ ਪੰਜਾਬ ਪੈਨਸ਼ਨਰਜ਼, ਸਪੈਸ਼ਲ ਟੀਚਰ ਜਗਦੀਪ ਸਿੰਘ ਆਦਿ ਵੀ ਹਾਜ਼ਰ ਹੋਏ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..