December 23, 2024

Chandigarh Headline

True-stories

ਸ਼ਹੀਦ ਕੌਮਾਂ ਲਈ ਹੁੰਦੇ ਨੇ ਚਾਨਣ ਮੁਨਾਰਾਂ: ਹਰਿੰਦਰ ਹਰ

ਮੋਹਾਲੀ, 24 ਮਾਰਚ, 2022: 23 ਮਾਰਚ ਦੇ ਸ਼ਹੀਦ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਮਾਰਚ ਪਿੰਡ ਮਨੌਲੀ ਵਿਖੇ ਪੰਜਾਬੀ ਗਾਇਕ ਅਤੇ ਲੇਖ਼ਕ ਹਰਿੰਦਰ ਹਰ ਅਤੇ ਗੁਰਨਾਮ ਬਿੰਦਰਾ ਸਿੰਘ ਸੇਵਕ ( ਸਾਬਕਾ ਕੌਂਸਲਰ ਮੌਹਾਲੀ) ਦੀ ਅਗਵਾਹੀ ਵਿਚ ਕੱਢਿਆ ਗਿਆ।

ਇਸ ਮੌਕੇ ਤੇ ਬੋਲਦਿਆਂ ਹਰਿੰਦਰ ਹਰ ਨੇ ਕਿਹਾ ਕਿ ਸੰਘਰਸ਼ਾਂ ਲਈ ਅਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਸ਼ਹੀਦ ਕੌਮਾਂ ਲਈ ਚਾਨਣ ਮੁਨਾਰਾਂ ਹੋਇਆ ਕਰਦੇ ਨੇ।

ਹਰਿੰਦਰ ਹਰ ਨੇ ਅੱਪਣੇ ਇਨਕਲਾਬੀ ਗੀਤਾਂ “ਭਗਤ ਸਿੰਘ ਜਿਹੇ ਯੋਧੇ”, “ਹੱਕਾਂ ਲਈ ਲੜਨਾ”, ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੀਤ ” ਦਿੱਲੀ ਧਰਨੇ ਵਾਲੇ, ਆਦਿ ਰਚਨਾਵਾਂ ਨੂੰ ਗਾ ਕੇ ਖੂਬ ਰੰਗ ਬੰਨਿਆ।

ਗੁਰਨਾਮ ਬਿੰਦਰਾ ਤੇ ਡਾ. ਇੰਦਰਜੀਤ ਸਿੰਘ ਵੱਖੋ – ਵੱਖ ਬੁਲਾਰਿਆਂ ਨੇ ਇਸ ਮੌਕੇ ਤੇ ਬੋਲਦਿਆਂ ਮੋਹਾਲੀ ਹਵਾਈ ਅੱਡੇ ਦਾ ਨਾਂ ” ਸ਼ਹੀਦੇ ਆਜ਼ਮ ਭਗਤ ਸਿੰਘ” ਦੇ ਨਾਂ ਤੇ ਰੱਖਣ, ਭਾਖੜਾ ਬਿਆਸ ਮਨੇਜਮੇਂਟ ਬੋਰਡ ਵਿਚ ਪੰਜਾਬ ਦੀ ਪੂਰਨ ਹਿੱਸੇਦਾਰੀ, ਅਤੇ ਪਾਠ ਪੁਸਤਕਾਂ ਵਿਚ ਗੁਰੂ ਸਾਹਿਬਾਨ ਬਾਰੇ ਵਰਤੀ ਗਈ ਭੱਦੀ ਸ਼ਬਦਾਬਲੀ ਨੂੰ ਹਟਾਉਂਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸ਼ਰਨਜੀਤ ਸਿੰਘ ਬਾਗੀ, ਅਮਰਿੰਦਰ ਸਿੰਘ ਮਾਸਟਰ ਜੀ, ਕੁਲਦੀਪ ਸਿੰਘ ਬਾਸੀ ਵਾਲਾ, ਗੁਰਦੀਪ ਸਿੰਘ ਦੀਪ, ਗੁਰਦਰਸ਼ਨ ਸਿੰਘ ਮੋਨੂੰ, ਚਰਨਜੀਤ ਸਿੰਘ ਚੰਨੀ, ਪਾਰਸ, ਹਰਨੇਕ ਸਿੰਘ ਸਾਬਕਾ ਪ੍ਰਧਾਨ ਗੁਰੂਦਵਾਰਾ ਸਾਹਿਬ, ਜਸਵੰਤ ਕੌਰ ਸਾਬਕਾ ਸਰਪੰਚ ਪਿੰਡ ਮਨੌਲੀ, ਬਲਜੀਤ ਕੌਰ ਬੈਦਵਾਨ, ਜੋਸਿਫ਼ ਅਤੇ ਪਿੰਡ ਵਾਸੀਆਂ ਨੇ ਸਮੂਲੀਅਤ ਕੀਤੀ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..