ਪਹਿਲੇ ਦਿਨ ਓਵਰ ਸਪੀਡ ਅਤੇ ਲਾਲ ਬੱਤੀ ਦੀ ਉਲੰਘਣਾ ਦੇ ਕੱਟੇ 215 ਚਲਾਨ
1 min readਚੰਡੀਗੜ੍ਹ, 28 ਮਾਰਚ, 2022: ਚੰਡੀਗੜ੍ਹ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨੇ ਕੰਮ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਰਾਹੀਂ ਵੱਖ-ਵੱਖ ਚੌਕਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ ਜੋ ਆਨਲਾਈਨ ਘਰ ਭੇਜੇ ਜਾਣਗੇ। ਪੁਲੀਸ ਵੱਲੋਂ ਸ਼ੁਰੂਆਤੀ ਸਮੇਂ ਵਿੱਚ ਸਿਰਫ਼ ਓਵਰ ਸਪੀਡ ਅਤੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੀ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਜ਼ੈਬਰਾ ਕਰਾਸਿੰਗ, ਗਲਤ ਸਾਈਡ ਡਰਾਈਵਿੰਗ ਅਤੇ ਹੈਲਮਟ ਦੀ ਵਰਤੋਂ ਨਾ ਕਰਨ ਦੇ ਚਲਾਨ ਕਰਨ ਸਬੰਧੀ ਕੰਮ ਕੀਤਾ ਜਾ ਰਿਹਾ ਹੈ।
ਅੱਜ ਸ਼ਹਿਰ ਵਿੱਚ ਕੁੱਲ 215 ਚਲਾਨ ਕੀਤੇ ਗਏ ਹਨ। ਇਸ ਵਿੱਚ 200 ਚਲਾਨ ਓਵਰ ਸਪੀਡ ਦੇ ਹਨ ਜਦੋਂਕਿ ਲਾਲ ਬੱਤੀ ਦੀ ਉਲੰਘਣਾ ਕਰਨ ਦੇ ਸਿਰਫ਼ 15 ਚਲਾਨ ਹਨ।