December 23, 2024

Chandigarh Headline

True-stories

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੀ ਸੁਚਾਰੂ ਖਰੀਦ,ਲਿਫਟਿੰਗ ਅਤੇ ਅਦਾਇਗੀ ਸੰਬਧੀ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆ

ਮੋਹਾਲੀ, 31 ਮਾਰਚ, 2022: ਜ਼ਿਲ੍ਹਾ ਪ੍ਰਸ਼ਾਸਨ ਐਸ,ਏ.ਐਸ ਨਗਰ ਵੱਲੋਂ ਕਣਕ ਦੀ ਕਟਾਈ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਖੱਜਲ ਖੁਆਰੀ ਤੋਂ ਬਚਾਉਂਣ ਲਈ ਅਤੇ ਕਣਕ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਸੰਬਧੀ ਮੰਡੀਆਂ ਵਿੱਚ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆ ਗਈਆ ਹਨ ।

ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਕਣਕ ਦੀ ਕਟਾਈ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ । ਇਸ ਦੌਰਾਨ ਕਿਸਾਨਾਂ ਵੱਲੋਂ ਆਪਣੀ ਫਸਲ ਕੱਟ ਕੇ ਮੰਡੀਆਂ ਵਿੱਚ ਵੇਚਣ ਲਈ ਲਿਆਂਦੀ ਜਾਣੀ ਹੈ । ਉਨ੍ਹਾਂ ਕਿਹਾ ਕਈ ਕਾਰਨਾਂ ਕਰਕੇ ਫਸਲ ਦੀ ਖਰੀਦ,ਲਿਫਟਿੰਗ ਅਤੇ ਅਦਾਇਗੀ ਦਾ ਕੰਮ ਸਮੇਂ ਸਿਰ ਨਹੀਂ ਹੁੰਦਾ ਅਤੇ ਜਿਸ ਨਾਲ ਕਿਸਾਨਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾਂ ਪੈਂਦਾ ਹੈ । ਉਨ੍ਹਾਂ ਕਿਹਾ ਕਈ ਵਾਰ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਭੰਗ ਹੋਣ ਦਾ ਖਤਰਾ ਬਣ ਜਾਂਦਾ ਹੈ ।

ਉਨ੍ਹਾਂ ਦੱਸਿਆ ਸਬ ਡਵੀਜਨ ਡੇਰਾਬਸੀ ਵਿੱਚ ਮੰਡੀ ਡੇਰਾਬਸੀ,ਲਾਲੜੂ ਅਤੇ ਸਮਗੌਲੀ ਲਈ ਰਮਨਦੀਪ ਕੌਰ ਤਹਿਸੀਲਦਾਰ ਡੇਰਾਬਸੀ, ਜਤੌੜ, ਅਮਲਾਲਾ ਮੰਡੀ ਲਈ ਹਰਿੰਦਰਜੀਤ ਸਿੰਘ ਨਾਇਬ ਤਹਿਸੀਲਦਾਰ ਡੇਰਾਬਸੀ ਅਤੇ ਟਿਵਾਣਾ, ਤਸਿੰਬਲੀ ਮੰਡੀ ਲਈ ਪਰਨੀਤ ਕੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਡੇਰਾਬਸੀ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ ।

ਇਸ ਦੇ ਨਾਲ ਹੀ ਸਬ ਡਵੀਜਨ ਖਰੜ੍ਹ ਲਈ ਮੰਡੀ ਖਰੜ੍ਹ, ਦਾਓ ਮਾਜ਼ਰਾ ਮੰਡੀ ਲਈ ਜਸਵਿਦੰਰ ਸਿੰਘ ਤਹਿਸੀਲਦਾਰ, ਖਰੜ੍ਹ, ਮੰਡੀ ਖਿਜਰਾਬਾਦ ਲਈ ਦੀਪਕ ਭਾਰਦਵਾਜ, ਨਾਇਬ ਤਹਿਸੀਲਦਾਰ ਮਾਜ਼ਰੀ, ਮੰਡੀ ਕੁਰਾਲੀ ਲਈ ਜਸਪ੍ਰੀਤ ਕੌਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਮਾਜ਼ਰੀ ਅਤੇ ਮੰਡੀ ਰੁੜਕੀ ਲਈ ਜਸਵਿੰਦਰ ਸਿੰਘ ਬੱਗਾ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ੍ਹ ਅਧਿਕਾਰੀਆਂ ਦੀਆਂ ਡਿਊਂਟੀਆਂ ਲਗਾਈਆਂ ਗਈਆਂ ਹਨ।

ਇਸ ਤੋਂ ਇਲਾਵਾਂ ਸਬ ਡਵੀਜਨ ਮੋਹਾਲੀ ਲਈ ਮੰਡੀ ਬਨੂੰੜ, ਸਨੇਟਾ ਲਈ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਬਨੂੰੜ ਅਤੇ ਮੰਡੀ ਭਾਗੋਮਾਜਰਾਂ ਲਈ ਵਿਨੋਦ ਕੁਮਾਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮੁਹਾਲੀ ਦੀ ਤਾਇਨਾਤੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਹ ਅਧਿਕਾਰੀ ਹਰ ਰੋਜ਼ ਮੰਡੀ ਵਿੱਚ ਜਾਣਗੇ ਅਤੇ ਇਸ ਦੇ ਨਾਲ ਹੀ ਲਿਫਟਿੰਗ, ਅਦਾਇਗੀ ਲਈ ਬਣਦੀ ਕਰਵਾਈ ਉਪਰੰਤ ਇਸ ਦੀ ਰਿਪੋਰਟ ਸਬੰਧਿਤ ਉਪ ਮੰਡਲ ਮੈਜਿਸਟ੍ਰੇਟ ਇਸ ਦਫ਼ਤਰ ਨੂੰ ਰੋਜ਼ਾਨਾ ਭੇਜਣਗੇ। ਉਨ੍ਹਾਂ ਦੱਸਿਆ ਇਹ ਅਧਿਕਾਰੀ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾ ਮੰਡੀਆਂ ਵਿੱਚ ਜਾ ਕੇ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਦੇ ਹੋਏ ਬਣਦੇ ਪ੍ਰਬੰਧ ਵੀ ਕਰਵਾਉਂਣਗੇ ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..