ਕੌਂਸਲਰ ਅਰੁਣਾ ਸ਼ਰਮਾ ਵਸ਼ਿਸ਼ਟ ਵੱਲੋਂ ਜਾਰੀ ਕੀਤਾ ਗਿਆ ਪਹਿਲੇ ਸਾਲ ਦਾ ਰਿਪੋਰਟ ਕਾਰਡ
1 min readਮੋਹਾਲੀ, 13 ਅਪ੍ਰੈਲ, 2022: ਨਗਰ ਨਿਗਮ ਮੋਹਾਲੀ ਦੇ ਵਾਰਡ ਨੰ. 35 (ਸੈਕਟਰ 69/78) ਤੋਂ ਕੌਂਸਲਰ ਅਰੁਣਾ ਸ਼ਰਮਾ ਵਸ਼ਿਸ਼ਟ ਵੱਲੋਂ ਆਪਣੇ ਵਾਰਡ ਨਿਵਾਸੀਆਂ ਲਈ ਕਰਵਾਏ ਗਏ ਪਹਿਲੇ ਸਾਲ ਦੇ ਕੰਮ ਕਾਜ ਦਾ ਲੇਖਾ-ਜੋਖੇ ਦਾ ਰਿਪੋਰਟ ਕਾਰਡ ਆਪਣੇ ਵਾਰਡ ਦੇ ਵਸਨੀਕਾ ਦੇ ਘਰ-ਘਰ ਭੇਜਿਆ।
ਇਸ ਰਿਪੋਰਟ ਕਾਰਡ ਵਿੱਚ ਪਹਿਲੇ ਸਾਲ ‘ਚ ਕਰਵਾਏ ਗਏ ਕੰਮਾਂ ਦੇ ਬਾਰੇ ਵਿੱਚ ਦੱਸਿਆ ਗਿਆ ਹੈ। ਜਿਨ੍ਹਾਂ ਵਿੱਚ ਵਾਰਡ ਦੇ ਚਹੂੰ-ਮੂਖੀ ਵਿਕਾਸ ਤੇ ਸਮਾਜਿਕ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਵਾਰਡ ਐਡਵਾਇਜ਼ਰੀ ਕਮੇਟੀ” ਬਣਾਈ ਗਈ ਹੈ। ਵਾਰਡ ਦੇ ਵਿਕਾਸ ਸਬੰਧੀ ਕੰਮ ਇਸ ਕਮੇਟੀ ਦੀ ਸਲਾਹ ਨਾਲ ਕਰਵਾਏ ਜਾਂਦੇ ਹਨ। ਵਾਰਡ ਰੈਜੀਡੈਂਟਸ ਲਈ ਟੈਲੀਫੋਨ ਕੰਮ ਰੈਜੀਡੈਂਟਸ ਡਾਇਰੈਕਟਰੀ ਛਪਾ ਕੇ ਘਰ-ਘਰ ਭੇਜੀ, ਵਾਰਡ ਵਿੱਚ ਲੋੜਵੰਧ ਪੜ੍ਹਨ ਵਾਲੇ ਬੱਚਿਆਂ ਲਈ ਸਟੇਸ਼ਨਰੀ/ਸੈਲਫ ਹੈਲਪ ਕਿਤਾਬਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ। ਬਜ਼ੁਰਗ-ਬਿਮਾਰ ਤੇ ਜਿਨ੍ਹਾਂ ਪਰਿਵਾਰਾ ਦੇ ਮੁਖੀ ਰੋਜਗਾਰ ਵਪਾਰ ਲਈ ਸ਼ਹਿਰ ਤੋਂ ਬਾਹਰ ਰਹਿੰਦੇ ਹਨ। ਇਹਨਾ ਪਰਿਵਾਰਾਂ ਦੇ ਡਾਕੂਮੈਂਟਸ ਤਸਦੀਕ ਇਹਨਾਂ ਦੇ ਘਰ ਜਾ ਕੇ ਕੀਤੇ ਜਾਂਦੇ ਹਨ ਤਾਂ ਜੋ ਇਹਨਾ ਪਰਿਵਾਰਾ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ।
ਪੂਰੇ ਪੰਜਾਬ ਵਿੱਚ ਕਿਸੇ ਵੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੀ ਅਰੁਣਾ ਵਸ਼ਿਸ਼ਟ ਪਹਿਲੀ ਕੌਂਸਲਰ ਹਨ, ਉਨ੍ਹਾਂ ਦੇ ਅਨੁਸਾਰ ਮੋਹਾਲੀ ਨਗਰ ਨਿਗਮ ਵਿੱਚ ਵਿਰੋਧੀ ਧਿਰ ਵਿੱਚ ਹੋਣ ਕਾਰਨ ਨਗਰ ਨਿਗਮ ਵੱਲੋ ਵਿਕਾਸ ਸਬੰਧੀ ਕੰਮਾਂ ਨਾਲ ਉਹਨਾਂ ਦੇ ਵਾਰਡ ਵਸਨੀਕਾਂ ਨਾਲ ਸੱਤਾਧਾਰੀ ਪਾਰਟੀ ਵੱਲੋਂ ਰਾਜਨੀਤੀਕ ਭਾਵਨਾ ਨਾਲ ਵਿਤਕਰਾ ਕਰਦੇ ਹੋਏ ਵਿਕਾਸ ਕੰਮ ਨਾ-ਮਾਤਰ ਤੇ ਉਹ ਵੀ ਪਿਕ-ਐਂਡ ਚੂਸ ਤੇ ਦੇਰੀ ਨਾਲ ਤੇ ਮੈਨੂੰ ਬਿਨਾ ਦੱਸੇ ਕਰਵਾਏ ਗਏ ਹਨ, ਹੁਣ ਜਦੋਂ ਆਪ ਪਾਰਟੀ ਦੀ ਸਰਕਾਰ ਆਈ ਹੈ ਤਾਂ ਸਾਡੇ ਕੁਲਵੰਤ ਸਿੰਘ ਐਮ.ਐਲ.ਏ ਦੇ ਮਾਰਗ ਦਰਸ਼ਨ ਤੇ ਸਹਿਯੋਗ ਸਦਕਾ ਸਾਡੇ ਵਾਰਡ ਦਾ ਚਹੂਮੁਖੀ ਵਿਕਾਸ ਹੋਵੇਗਾ।
ਅਸੀਂ ਆਪਣੇ ਵਾਰਡ ਦੇ ਬੱਚਿਆਂ ਨੂੰ ਸਵੈ-ਰੋਜ਼ਗਾਰ ਕਰਨ ਤੇ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਟ੍ਰੇਨਿੰਗ ਪ੍ਰੋਗਰਾਮ ਜ਼ਲਦੀ ਹੀ ਸ਼ੁਰੂ ਕਰਵਾਉਣ ਲੱਗੇ ਹਾਂ। ਇਸ ਦੇ ਨਾਲ ਲੜਕੀਆਂ-ਔਰਤਾਂ ਲਈ “ਸੈਲਫ ਸੇਫਟੀ” ਕਿਵੇਂ ਕੀਤੀ ਜਾਵੇ, ਦੇ ਲਈ ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ ਕੀਤਾ ਜਾ ਰਿਹਾ ਹੈ।