ਪੈਨਸ਼ਨਰਜ਼ ਨੂੰ 2.59 ਦਾ ਮਲਟੀਫਿਕੇਸ਼ਨ ਫਾਰਮੂਲਾ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ ਜਾਣ: ਐਸੋਸੀਏਸ਼ਨ
1 min readਚੰਡੀਗੜ੍ਹ, 25 ਅਪ੍ਰੈਲ, 2022: ਪੰਜਾਬ ਸੱਕਤਰੇਤ ਸਰਵਿਸੀਜ (ਰੀਟਾਇਰਡ) ਆਫੀਸਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਿਆਮ ਲਾਲ ਸ਼ਰਮਾ ਨੇ ਦੱਸਿਆ ਕਿ ਪੈਨਸ਼ਨਰਜ਼ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿਚ ਦਮਨਪ੍ਰੀਤ ਸਿੰਘ ਕੌਂਸਲਰ ਆਮ ਆਦਮੀ ਪਾਰਟੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ। ਇਸ ਸਮੇਂ ਗੁਰਪਾਲ ਸਿੰਘ ਭੱਟੀ , ਵੀ.ਕੇ ਭੱਲਾ ਰੀਟਾਇਰਡ ਆਈ.ਏ.ਐਸ , ਭੁਪਿੰਦਰ ਸਿੰਘ ਰੀਟਾਇਰਡ ਡਿਸਟਿਕ ਸ਼ੈਸ਼ਨ ਵੀ ਹਾਜਰ ਸਨ।
ਜਨਰਲ ਬਾਡੀ ਦੀ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਵੇ ਕਿ ਪੈਨਸ਼ਨ ਨਿਸ਼ਚਿਤ ਕਰਨ ਲਈ ਘੱਟੋ-ਘੱਟ 2.59 ਦਾ ਮਲਟੀਫਿਕੇਸ਼ਨ ਫੈਕਟਰ ਦਿੱਤਾ ਜਾਵੇ। ਗੁਆਂਡੀ ਰਾਜਾਂ ਅਤੇ ਉੜੀਸਾ ਰਾਜ ਨੇ ਵੀ ਆਪਣੇ ਕਰਮਚਾਰੀਆਂ / ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਦਿੱਤੀਆਂ ਹਨ ਪਰੰਤੂ ਪੰਜਾਬ ਸਰਕਾਰ ਨੇ ਹੁਣ ਤੱਕ ਡੀ.ਏ ਦੀਆਂ 2 ਕਿਸ਼ਤਾਂ ਜੋ ਕਿ 6% ਬਣਦੀਆਂ ਹਨ. ਮਨਜੂਰ ਨਹੀਂ ਕੀਤੀਆਂ ਹਨ। ਪੈ-ਕਮਿਸ਼ਨ ਦੀਆਂ ਸਿਫਾਰਸ਼ਾ ਮਿਤੀ 1.1.2006 ਤੋਂ ਲਾਗੂ ਹਨ ਪਰੰਤੂ ਰਾਜ ਸਰਕਾਰ ਨੇ ਪੈਨਸ਼ਨਰਜ਼ ਨੂੰ ਪੈਨਸ਼ਨਰਜ਼ ਦਾ ਬਣਦਾ ਬਕਾਇਆਂ ਦੇਣ ਬਾਰੇ ਅਜੇ ਫੈਸਲਾ ਨਹੀਂ ਕੀਤਾ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਪੈਨਸ਼ਨਰਜ਼ ਦਾ ਬਕਾਇਆ ਤੁਰੰਤ ਦਿਤਾ ਜਾਵੇ।
ਇਸ ਮੌਕੇ ਤੇ ਦਮਨਪ੍ਰੀਤ ਸਿੰਘ ਕੌਂਸਲਰ ਨੇ ਯਕੀਨ ਦਿਵਾਇਆ ਕਿ ਉਹ ਵਿਤ ਮੰਤਰੀ ਪੰਜਾਬ ਨਾਲ ਗੱਲ-ਬਾਤ ਕਰਕੇ ਡੀ.ਏ ਰਲ਼ੀਜ ਕਰਵਾਉਣ ਦੀ ਕੋਸ਼ਿਸ ਕਰਨਗੇ। ਮੀਟਿੰਗ ਵਿਚ ਕੌਂਸਲਰ ਅਤੇ ਬਾਕੀ ਮਹਿਮਾਨਾਂ ਨੂੰ ਵੀ ਮੋਮੈਟਸ ਪੇਸ਼ ਕੀਤੇ ਗਏ ਅਤੇ ਰੰਗਾਂ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕੰਵਕਜੀਤ ਕੌਰ ਭਾਟਿਆ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ ਅਤੇ ਉਨ੍ਹਾਂ ਨੇ ਯਕੀਨ ਦਿਵਾਇਆ ਕਿ ਪੈਨਸ਼ਨਰਜ਼ ਦੀਆਂ ਮੰਗਾਂ ਮਨਵਾਉਣ ਲਈ ਪੂਰਾ ਯਤਨ ਕਰਨਗੇ। ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਮਨੋਹਰ ਸਿੰਘ ਮਕੜ, ਸੱਕਤਰ ਉਮਾਂ ਕਾਂਤ ਤਿਵਾੜੀ , ਵਿਤ ਸੱਕਤਰ ਸੁਖਦੇਵ ਸਿੰਘ, ਸੁਰਜੀਤ ਸਿੰਘ ਸੀਤਲ , ਬੀ.ਐਸ ਸੌਢੀ, ਚੰਦਰ ਸੁਰੇਖਾ, ਕੁਲਦੀਪ ਸਿੰਘ ਭਾਟਿਆ ਅਤੇ ਰਬਿੰਦਰ ਕੁਮਾਰ ਸ਼ਰਮਾਂ ਵੀ ਹਾਜਰ ਸਨ।