March 11, 2025

Chandigarh Headline

True-stories

ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਗੋਡਿਆਂ ਦਾ ਕੀਤਾ ਗਿਆ ਮੁਫਤ ਆਪ੍ਰੇਸ਼ਨ : ਡਾ ਦਲਜੀਤ ਸਿੰਘ

1 min read

ਐਸ ਏ ਐਸ ਨਗਰ, 30 ਮਈ, 2022: ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਯੋਗ ਲਾਭਪਾਤਰੀਆਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਰਹੀ ਹੈ । ਜ਼ਿਲ੍ਹੇ ਦੇ ਕਾਲੋਲੀ ਪਿੰਡ ਦੇ ਇਕ ਛੋਟੇ ਕਿਸਾਨ ਮਲਕੀਤ ਸਿੰਘ ਦੇ ਗੋਡੇ ਮੁਫਤ ਬਦਲੇ ਗਏ ਅਤੇ ਹੁਣ ਉਹ ਆਪਣਾ ਜੀਵਨ ਬਹੁਤ ਵਧੀਆ ਖੁਸ਼ੀ ਖੁਸੀ ਜੀ ਰਿਹਾ ਹੈ।

ਵਧੇਰੇ ਜਾਣਕਾਰੀ ਦਿੰਦੇ ਹੋਏ ਦਫਤਰ ਡਿਪਟੀ ਮੈਡੀਕਲ ਕਮਿਸ਼ਨਰ ਦੇ ਨੋਡਲ ਅਫਸਰ ਡਾਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਾਲੋਲੀ ਪਿੰਡ ਦਾ ਇਕ ਛੋਟਾ ਕਿਸਾਨ ਮਲਕੀਤ ਸਿੰਘ  ਉਮਰ 52 ਸਾਲ ਜਿਸ ਆਮਦਨ ਬਹੁਤ ਹੀ ਘੱਟ ਹੈ ਉਸ ਦੀ ਆਮਦਨ ਨਾਲ ਉਸ ਦੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਅਤੇ ਉਸ ਦੇ ਪਰਿਵਾਰ ਵਿੱਚ ਆਮਦਨ ਦਾ ਹੋਰ ਕੋਈ ਸਾਧਨ ਵੀ ਨਹੀਂ ਹੈ। ਇਹ ਕਿਸਾਨ ਉਮਰ ਦੇ ਨਾਲ ਨਾਲ ਬੁੱਢਾ ਹੋ ਰਿਹਾ ਹੈ, ਉਸ ਦੀਆਂ ਲੱਤਾਂ ਵਿੱਚ ਝੁਕਣ ਅਤੇ ਗੋਡਿਆਂ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਸੀ, ਜਿਸ ਕਾਰਨ ਉਹ ਆਪਣਾ ਕੰਮ ਕਰਨ ਤੋਂ ਅਸਮਰੱਥ ਸੀ।  ਇੱਕ ਦਿਨ ਉਸਨੂੰ ਹਸਪਤਾਲ ਲਿਜਾਇਆ ਗਿਆ, ਡਾਕਟਰ ਨੇ ਉਸਦੇ ਗੋਡੇ ਬਦਲਣ ਲਈ ਸਰਜਰੀ ਦੀ ਸਿਫ਼ਾਰਸ਼ ਕੀਤੀ ਇਸ ਗੋਡਿਆਂ ਦੇ ਆਪ੍ਰੇਸ਼ਨ ਤੇ ਕੁੱਲ 1,60,000/-ਰੁਪਏ ਦਾ ਖਰਚਾ ਆਉਣਾ ਹੈ ਇਹ ਸਰਜਰੀ ਕਾਫ਼ੀ ਮਹਿੰਗੀ ਹੋਣ ਕਾਰਣ ਉਸ ਦੇ ਵੱਸ ਤੋਂ ਬਾਹਰ ਸੀ।

ਨੋਡਲ ਅਫਸਰ ਡਾਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਮਲਕੀਤ ਸਿੰਘ ਦੇ ਪਰਿਵਾਰ ਕੋਲ ਸਰਜਰੀ ਕਰਵਾਉਣ ਲਈ ਲੋੜੀਂਦੀ ਬੱਚਤ ਨਹੀਂ ਸੀ ਪਰ ਇੱਕ ਦਿਨ ਉਸਦੇ ਰਿਸ਼ਤੇਦਾਰ ਨੇ ਉਸਨੂੰ ਇਸ ਸਰਕਾਰੀ ਸਕੀਮ ਬਾਰੇ ਦੱਸਿਆ ਕਿਉਂਕਿ ਉਹ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਅਧੀਨ ਯੋਗ ਸੀ। ਇਸ ਲਈ, ਉਹ ਖਰੜ ਦੇ ਸਬ-ਡਵੀਜ਼ਨ ਹਸਪਤਾਲ ਗਿਆ ਜਿੱਥੇ ਉਸ ਦੇ ਸਾਰੇ ਟੈਸਟ ਕੀਤੇ ਗਏ ਅਤੇ ਹੱਡੀਆਂ ਦੇ ਮਾਹਰ ਡਾਕਟਰ ਸੁਖਜੀਤ ਸਿੰਘ ਬਾਵਾ, ਵੱਲੋਂ ਦੋਨੋਂ ਗੋਡਿਆਂ ਦਾ ਆਪ੍ਰੇਸ਼ਨ ਕਰਦੇ ਬਦਲ ਦਿੱਤੇ ਗਿਏ ਇਹ ਇਲਾਜ ਬਿੱਲ ਕੁੱਲ ਮੁਫ਼ਤ ਕੀਤਾ ਗਿਆ। ਹਸਪਤਾਲ ਵੱਲੋਂ ਕਿਸਾਨ ਮਲਕੀਤ ਸਿੰਘ ਨੂੰ ਪੋਸਟ ਆਪਰੇਟਿਵ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਮਲਕੀਤ ਸਿੰਘ ਨੈ ਉਸ ਵਿੱਤੀ ਤਬਾਹੀ ਨੂੰ ਰੋਕਣ ਲਈ ਇਸ ਸਕੀਮ ਲਈ ਸਰਕਾਰ ਦਾ ਧੰਨਵਾਦ ਕੀਤਾ ਹੁਣ ਉਹ ਆਪਣੇ ਇਲਾਜ ਅਤੇ ਸਕੀਮ ਤੋਂ ਕਾਫੀ ਸੰਤੁਸ਼ਟ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..