ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਕੀਤਾ ਗਿਆ ਰੋਜਗਾਰ ਮੇਲੇ ਦਾ ਆਯੋਜਨ
1 min readਐਸ.ਏ.ਐਸ ਨਗਰ, 2 ਜੂਨ, 2022: ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਸਕੀਮ ਅਧੀਨ ਜਿਲ੍ਹੇ ਦੇ ਨੌਜਵਾਨਾਂ ਨੂੰ ਰੋਜਗਾਰ ਦੇ ਅਵਸਰ ਮੁਹੱਇਆ ਕਰਵਾਉਣ ਲਈ ਅੱਜ ਸਰਕਾਰੀ ਕਾਲਜ, ਫੇਜ਼-6, ਐਸ.ਏ.ਐਸ ਨਗਰ ਵਿਖੇ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਮੇਲੇ ਵਿੱਚ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਮੇਲੇ ਵਿੱਚ ਮੌਜੂਦ ਪ੍ਰਾਰਥੀਆਂ ਦੀ ਹੋਂਸਲਾ ਅਫਜਾਈ ਕੀਤੀ ਅਤੇ ਇੰਟਰਵਿਊ ਲਈ ਸ਼ੁਭਕਾਮਨਾਵਾਂ ਦਿੱਤਿਆ। ਉਨ੍ਹਾਂ ਵੱਲੋਂ 22 ਸਫਲ ਪ੍ਰਾਰਥੀਆਂ ਨੂੰ ਆਫਰ ਲੈਟਰ ਦਿੱਤੇ ਗਏ।
ਵਧੇਰੇ ਜਾਣਕਾਰੀ ਦਿੰਦਿਆਂ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਦੌਰਾਨ ਆਈ.ਸੀ.ਆਈ, ਸੀ.ਬੀ.ਐਲ, ਐਸ.ਬੀ.ਆਈ, ਐਕਸਿਜ਼ ਬੈਂਕ, ਲਿਯੋਮ ਅਤੇ ਪੁਖਰਾਜ ਜਿਹਿਆਂ ਕੰਪਨੀਆਂ ਨੇ ਸ਼ਮੂਲਿਅਤ ਕੀਤੀ। ਉਨ੍ਹਾਂ ਕਿਹਾ ਉਕਤ ਮੇਲੇ ਵਿੱਚ 232 ਪ੍ਰਾਰਥੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਮੇਲੇ ਵਿੱਚ ਆਏ 157 ਪ੍ਰਾਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਵੱਖ-ਵੱਖ ਕੰਪਨੀਆਂ ਵੱਲੋਂ ਸ਼ਾਰਟਲਿਸਟ ਕੀਤਾ ਗਿਆ।
ਇਸ ਮੌਕੇ ਮੀਨਾਕਸ਼ੀ ਗੋਇਲ ਡਿਪਟੀ ਡਾਇਰੈਕਟਰ, ਮੰਜੇਸ਼ ਸ਼ਰਮਾ ਡਿ.ਸੀ.ਈ.ਓ, ਹਰਜੀਤ ਗੁਜਰਾਲ ਪ੍ਰਿੰਸੀਪਲ, ਰਸ਼ਮੀ ਪ੍ਰਭਾਕਰ ਪਲੇਸਮੈਂਟ ਇੰਚਾਰਜ, ਘਨਸ਼ਾਮ ਸਿੰਘ ਪ੍ਰੋਫੈਸਰ, ਡਾ. ਜਸਪਾਲ ਸਿੰਘ ਅਤੇ ਡੀ.ਬੀ.ਈ.ਈ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।