ਸੈਕਟਰ 70 ਦੇ ਪਾਰਕਾਂ ‘ਚ ਵਿਕਾਸ ਕਾਰਜ ਸ਼ੁਰੂ: ਸੁਖਦੇਵ ਸਿੰਘ ਪਟਵਾਰੀ
ਮੋਹਾਲੀ, 2 ਜੂਨ, 2022: ਵਾਰਡ ਨੰਬਰ 34 ਦੇ ਪਾਰਕ ਨੰਬਰ 35 ਵਿੱਚ ਅੱਜ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਦਾ ਆਗਾਜ਼ ਕੀਤਾ ਗਿਆ ਜਿਸ ਦਾ ਉਦਘਾਟਨ ਵਾਰਡ ਦੇ ਐਮ ਸੀ ਸੁਖਦੇਵ ਸਿੰਘ ਪਟਵਾਰੀ ਤੇ ਐਲ ਆਈ ਜੀ ਵੈਲਫੇਅਰ ਐਸ਼ੋਸ਼ੀਏਸ਼ਨ ਦੇ ਚੇਅਰਮੈਨ ਦਲੀਪ ਸਿੰਘ ਵੱਲੋਂ ਕੀਤਾ ਗਿਆ।
ਇਸ ਪਾਰਕ ਦਾ ਨਿਰਮਾਣ 1996 ਵਿੱਚ ਕੀਤਾ ਗਿਆ ਸੀ ਪਰ ਹੁਣ ਇਸ ਦਾ ਫੁੱਟਪਾਥ, ਝੂਲੇ ਤੇ ਹੋਰ ਸਮਾਨ ਟੁੱਟ ਚੁੱਕਾ ਸੀ। ਅੱਜ ਇਸ ਪਾਰਕ ਦੇ ਫੁੱਟਪਾਥ ਨੂੰ ਨਵਿਆਉਣ ਲਈ ਜੇ ਸੀ ਬੀ ਮਸ਼ੀਨ ਨਾਲ ਇਸ ਦੀ ਪੁਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਟੁੱਟੇ ਹੋਏ ਝੂਲਿਆਂ ਦੀ ਮੁਰੰਮਤ ਦੇ ਨਾਲ ਨਾਲ ਲੋੜ ਅਨੁਸਾਰ ਨਵੇਂ ਝੂਲੇ ਲਾਏ ਜਾਣਗੇ। ਪਾਰਕ ਨਾਲ ਲਗਦੀ ਕੰਧ ਨੂੰ ਪਲਸਤਰ ਕਰਕੇ ਪੇਂਟ ਕਰਨ ਤੇ ਕਿਆਰੀਆਂ ਬਣਾਈਆਂ ਜਾਣਗੀਆਂ। ਪਾਰਕ ਵਿੱਚ ਥਾਂ ਥਾਂ ‘ਤੇ ਬਣੇ ਸੀਮਿੰਟ ਦੇ ਬੇਲੋੜੇ ਥੜੇ ਪੁੱਟੇ ਜਾਣਗੇ।
ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਜਲਦੀ ਹੀ ਹੋਰ ਪਾਰਕਾਂ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਐਸੋਸ਼ੀਏਸ਼ਨ ਦੇ ਜਨਰਲ ਸਕੱਤਰ ਚਰਨਜੀਤ ਸਿੰਘ, ਮਨਜੀਤ ਸਿੰਘ, ਡਾ ਸੋਨੂੰ ਕੋਛੜ, ਨੀਟੂ ਰਾਜਪੂਤ, ਕਮਰ ਸਿੰਘ ਗਿੱਲ, ਇੰਦਰਜੀਤ ਸਿੰਘ, ਵਿਜੇ ਕੁਮਾਰ ਤੇ ਬਲਦੇਵ ਰਾਜ ਤਿਵਾੜੀ ਵੀ ਹਾਜ਼ਰ ਸਨ।