ਜੀ.ਐਸ.ਟੀ ਦੀ ਚੋਰੀ ਰੋਕਣ ਲਈ ਸਟੇਟ ਜੀ.ਐਸ.ਟੀ ਵਿਭਾਗ ਵੱਲੋਂ ਦੁਕਾਨਾ,ਫਰਮਾਂ ਦਾ ਅਚਨਚੇਤ ਨਿਰੀਖਣ
1 min readਐਸ.ਏ.ਐਸ ਨਗਰ, 6 ਜੁਲਾਈ, 2022: ਪੰਜਾਬ ਸਰਕਾਰ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ । ਇਸ ਸਬੰਧ ਵਿੱਚ ਜੀ.ਐਸ.ਟੀ ਦੀ ਚੌਰੀ ਰੋਕਣ ਅਤੇ ਵਿਕਰੀ ਨੂੰ ਛੁਪਾਉਂਣ ਵਿਰੁੱਧ ਸ੍ਰੀ ਕਮਲ ਕਿਸ਼ੋਰ ਯਾਦਵ, ਕਰ ਕਮਿਸ਼ਨਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੀਆਂ ਦੁਕਾਨਾਂ ਦੀ ਜੀ.ਐਸ.ਟੀ ਐਕਟ ਅਧੀਨ ਅਚਨਚੇਤ ਪੜਤਾਲ ਕੀਤੀ ਗਈ । ਇਸ ਦੌਰਾਨ ਫਰਮਾਂ ਦੇ ਰਿਕਾਰਡ ਦੀ ਬਰੀਕੀ ਨਾਲ ਘੋਖ ਕਰਨ ਉਪੰਰਤ ਅਤੇ ਵਿਭਾਗ ਵੱਲੋ ਡਾਟਾ ਵਿਸ਼ਲੇਸ਼ਣ,ਰਿਟਰਨ ਘੋਖਣ ਤੇ ਖੇਤਰ ਦੀ ਜਾਣਕਾਰੀ ਦੇ ਆਧਾਰ ਤੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਨਿਰੀਖਣ ਮੁੰਹਿਮ ਕੀਤੀ ਜਾ ਰਹੀ ਹੈ ।
ਇਸੇ ਸੰਦਰਭ ਵਿੱਚ ਜਿਲ੍ਹੇ ਵਿੱਚ ਮੁਨੀਸ਼ ਨਈਅਰ, ਸਹਾਇਕ ਕਮਿਸ਼ਨਰ ਰਾਜ ਕਰ, ਮੋਹਾਲੀ ਦੀ ਅਗਵਾਈ ਹੇਠ ਬੀਤੀ ਸ਼ਾਮ ਟੀਮਾਂ ਗਠਿਤ ਕਰਕੇ ਜਿਲ੍ਹੇ ਦੀਆਂ ਦੁਕਾਨਾਂ,ਫਰਮਾਂ 1 .ਮੈਸ: ਵਿਕਾਸ ਪੇਂਟ ਅਤੇ ਹਾਰਡਵੇਅਰ ਸਟੋਰ, ਮਟੌਰ, 2. ਮੈਸ:ਅਨਿਲ ਪੇਂਟ ਅਤੇ ਹਾਰਡਵੇਅਰ ਸਟੋਰ, ਮਟੌਰ ਅਤੇ 3. ਮੈਸ:ਗ੍ਰੀਨ ਬਿਲਡ ਇੰਟਰਨੈਸ਼ਨਲ, ਓਮੈਕਸ ਫੇਜ਼ 1, ਨਿਊ ਚੰਡੀਗੜ੍ਹ ਦੀਆਂ ਦੁਕਾਨਾਂ ਦੇ ਜੀ.ਐਸ.ਟੀ. ਸਬੰਧੀ ਰਿਕਾਰਡ ਦੀ ਚੈਕਿੰਗ ਕੀਤੀ ਗਈ।ਇਨ੍ਹਾਂ ਦੁਕਾਨਾਂ/ਫਰਮਾਂ ਤੋ ਇਲਾਵਾ ਬੀਤੇ ਹਫਤੇ ਗੋਲਡ ਜਿੰਮ, ਕੋਪਨਹੇਗਨ(ਲਾ ਪਿਨੋਸ) ਅਤੇ ਮੈਸ.ਡਾਇਮੰਡ ਹੋਸਟਲ ਦੀ ਵੀ ਅਚਨਚੇਤ ਨਿਰੀਖਣ ਕੀਤੀ ਗਈ ਹੈ ।
ਵਧੇਰੇ ਜਾਣਕਾਰੀ ਦਿੰਦੇ ਹੋਏ ਟੀਮ ਵਿੱਚ ਮੌਜੂਦ ਅਧਿਕਾਰੀ ਅਨੁਪ੍ਰੀਤ ਕੋਰ,ਰਾਜ ਕਰ ਅਫਸਰ ਦੁਆਰਾ ਦੱਸਿਆ ਗਿਆ ਕਿ ਜੇਕਰ ਕਿਤੇ ਵੀ ਕੋਈ ਜੀ.ਐਸ.ਟੀ ਚੋਰੀ ਦਾ ਮਾਮਲਾ ਜਾਂ ਕੋਈ ਦਬੀ ਹੋਈ ਵਿਕਰੀ ਦੇ ਸਬੂਤ ਮਿਲਦੇ ਹਨ ਤਾਂ ਭਵਿੱਖ ਵਿੱਚ ਵੀ ਅਜਿਹੀਆਂ ਫਰਮਾਂ ਵਿਰੁੱਧ ਜੀ.ਐਸ.ਟੀ ਐਕਟ ਅਧੀਨ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ,ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਵਿੱਚ ਵਾਧਾ ਹੋਵੇਗਾ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੀ ਸਹਾਇਤਾ ਮਿਲੇਗੀ ।