February 5, 2025

Chandigarh Headline

True-stories

ਦਿਹਾਤੀ ਇਲਾਕਿਆਂ ’ਚ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਮਾਨ ਸਰਕਾਰ ਵੱਲੋਂ ਕੋਸ਼ਿਸ਼ਾਂ ਤੇਜ

1 min read

ਚੰਡੀਗੜ, 3 ਅਗਸਤ, 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪਿੰਡਾਂ ਵਿੱਚ ਸਾਫ਼ ਅਤੇ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਚਾਲੂ ਵਿੱਤੀ ਸਾਲ ਦੌਰਾਨ ਪੂਰਾ ਕਰਨ ਲਈ ਇੱਕ ‘ਵਿਲੇਜ ਐਕਸ਼ਨ ਪਲਾਨ’ ਤਿਆਰ ਕੀਤੀ ਹੈ। ਇਸੇ ਸਮੇਂ ਸੂਬੇ ਦੇ 12009 ਪਿੰਡਾਂ ਦੇ ਹਰੇਕ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਉਪਲਭਦ ਕਰਵਾਇਆ ਜਾ ਰਿਹਾ ਹੈ। ਸਾਲ 2022-23 ਦੌਰਾਨ ਸੂਬੇ ਦੇ ਸਾਰੇ ਦੇ ਸਾਰੇ ਪਿੰਡਾਂ ਨੂੰ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ।

ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਅਨੁਸਾਰ ਵਿਲੇਜ ਐਕਸ਼ਨ ਪਲਾਨ ਤਹਿਤ 100 ਫੀਸਦੀ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ, ਪਿੰਡਾਂ ਦੀਆਂ ਨਵੀਆਂ ਬਸਤੀਆਂ/ਅਬਾਦੀਆਂ ਵਿੱਚ ਪਾਈਪਾਂ ਵਿਛਾਉਣਾ, ਪੀਣ ਵਾਲੇ ਪਾਣੀ ਦੇ ਸੋਮਿਆਂ ਨੂੰ ਹੋਰ ਮਜ਼ਬੂਤ ਕਰਨਾ, ਸਵੱਛ ਭਾਰਤ ਮਿਸ਼ਨ(ਗ੍ਰਾਮੀਣ) ਨੂੰ ਪੂਰੀ ਤਰਾਂ ਲਾਗੂ ਕਰਨਾ ਆਦਿ ਮੁੱਖ ਤੌਰ ’ਤੇ ਸ਼ਾਮਿਲ ਹੈ। ਇਸ ਸਮੇਂ ਸੂਬੇ ਦੇ 12009 ਪਿੰਡਾਂ ਨੂੰ 9554 ਜਲ ਸਪਲਾਈ ਸਕੀਮਾਂ ਰਾਹੀਂ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹੁਣ ਤੱਕ ਪਾਣੀ ਸਪਲਾਈ ਦਾ 99 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।

ਜਲ ਸਪਲਾਈ ਦੇ ਵਾਸਤੇ ਨਿਰਧਾਰਤ ਟੀਚਾ ਹਾਸਲ ਕਰਨ ਲਈ ਉਪ ਮੰਡਲ ਇੰਜੀਨੀਅਰਾਂ ਅਤੇ ਕਾਰਜਕਾਰੀ ਇੰਜੀਨੀਅਰਾਂ ਵਲੋਂ 700 ਤੋਂ ਵੱਧ ਇੰਜੀਨੀਅਰਾਂ ਨੂੰ ਸਿਖਲਾਈ ਦਿੱਤੀ ਗਈ ਹੈ। ਇਸ ਦੌਰਾਨ ਸੋਸ਼ਲ ਫੀਲਡ ਸਟਾਫ਼ ਨੂੰ ਵੀ ਟ੍ਰੇਨਿੰਗ ਦਿੱਤੀ ਗਈ। ਜ਼ਿਲਾਵਾਰ ਟਰੇਨਿੰਗ ਵਿੱਚ ਵਿਸ਼ਾ ਮਾਹਿਰਾਂ ਨੇ ਜਲ ਸਪਲਾਈ ਨੂੰ ਬੇਹਤਰ ਬਨਾਉਣ ਲਈ ਢੰਗ-ਤਰੀਕਿਆਂ ਦੀ ਜਾਣਕਾਰੀ ਦਿੱਤੀ। ਇਸ ਟਰੇਨਿੰਗ ਦਾ ਮਕਸਦ ਸੰਪਰਕ ਮੁਹਿੰਮ ਚਲਾ ਕੇ ਵਿਲੇਜ ਐਕਸ਼ਨ ਪਲਾਨ ਦੇ ਟੀਚੇ ਨੂੰ ਪੂਰਾ ਕਰਨਾ ਹੈ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਤਹਿਤ ਪੰਜਾਬ ਦੇ ਪਿੰਡਾਂ ਦੇ ਸਾਰੇ ਘਰਾਂ ਅਤੇ ਸਾਂਝੀਆਂ ਥਾਵਾਂ ਉਤੇ ਟੂਟੀਆਂ ਰਾਹੀਂ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਿੰਡਾਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਮੌਜੂਦਾ ਅਤੇ ਭਵਿੱਖੀ ਲੋੜਾਂ ਵਾਸਤੇ ਪਾਣੀ ਦੇ ਸਰੋਤ ਦੀ ਸਥਿਰਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਯੋਜਨਾ ਦੇ ਹੇਠ ਜਲ ਸਪਲਾਈ ਸਕੀਮਾਂ ਵਿੱਚ ਸੁਧਾਰ, ਜਲ ਸਪਲਾਈ ਦੇ ਮੌਜੂਦਾ ਸਮੇਂ ਵਿੱਚ ਵਾਧਾ ਅਤੇ ਗੁਣਵੱਤਾ ਵਿੱਚ ਹੋਰ ਸੁਧਾਰ ਆਵੇਗਾ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..