ਬਲਬੀਰ ਸਿੰਘ ਸਿੱਧੂ ਨੂੰ ਲੱਗਿਆ ਖੋਰਾ; ਪੰਜਾਬ ਕਾਂਗਰਸ ਸਟੇਟ ਜਨਰਲ ਸਕੱਤਰ ਪ੍ਰਭਜੋਤ ਕੌਰ ਜੋਤੀ ਆਪ ਵਿੱਚ ਸ਼ਾਮਿਲ
ਮੋਹਾਲੀ, 16 ਫਰਵਰੀ, 2022: ਅੱਜ ਆਪ ਨੂੰ ਉਸ ਵੇਲੇ ਬਲ ਮਿਲਿਆ ਜਦ ਪੰਜਾਬ ਸਟੇਟ ਕਾਂਗਰਸ ਜਨਰਲ ਸਕੱਤਰ ਪ੍ਰਭਜੋਤ ਕੌਰ ਜੋਤੀ ਨੇ ਰਾਘਵ ਚੱਡਾ ਜੀ ਦੀ ਹਾਜਰੀ ਵਿੱਚ ਆਪ ਵਿੱਚ ਸ਼ਾਮਿਲ ਹੋਏ।
ਮੈਡਮ ਜੋਤੀ ਨੇ ਬੋਲਦਿਆਂ ਕਿਹਾ ਕਾਂਗਰਸ ਨੇ ਮੇਰੇ ਸਮੇਤ ਜੋ ਆਮ ਲੋਕਾਂ ਨੂੰ ਜੋ ਗੁਮਰਾਹ ਕੀਤਾ ਇਸ ਤੋਂ ਸਭ ਦੁਖੀ ਨੇ ਮੈਂ ਅਤੇ ਮੇਰਾ ਪੂਰਾ ਪਰਿਵਾਰ ਜੋ ਸਾਲਾਂ ਤੋਂ ਕਾਂਗਰਸ ਨਾਲ ਕੰਮ ਕਰ ਰਹੇ ਸੀ ਪਰ ਜੋ ਕੰਮ ਕੇਜਰੀਵਾਲ ਜੀ ਨੇ ਕੀਤੇ ਉਸ ਤਰ੍ਹਾਂ ਦੇ ਕੰਮਾਂ ਦੀ ਉਮੀਦ ਪੰਜਾਬ ਲਈ ਲੈਕੇ ਅੱਜ ਆਪ ਵਿੱਚ ਸ਼ਾਮਿਲ ਹੋ ਰਹੀਂ ਹਾਂ।
ਇਸ ਮੌਕੇ ਜਿਲ੍ਹਾ ਸਕੱਤਰ ਪ੍ਰਭਜੋਤ ਕੌਰ, ਐਡਵੋਕੇਟ ਅਮਰਦੀਪ ਕੌਰ, ਮਹਿਲਾ ਵਿੰਗ ਪ੍ਰਧਾਨ ਕਸ਼ਮੀਰ ਕੌਰ, ਮੀਡੀਆ ਇੰਚਾਰਜ ਜਸਪਾਲ ਕਾਉਣੀ ਆਦਿ ਸ਼ਾਮਲ ਸਨ।