December 23, 2024

Chandigarh Headline

True-stories

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ 31 ਮੈਂਬਰੀ ਵਪਾਰ ਅਤੇ ਉਦਯੋਗ ਸਲਾਹਕਾਰ ਬੋਰਡ ਦਾ ਐਲਾਨ

ਚੰਡੀਗੜ੍ਹ, 17 ਜਨਵਰੀ, 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ 31 ਮੈਂਬਰੀ ਵਪਾਰ ਅਤੇ ਉਦਯੋਗ ਸਲਾਹਕਾਰ ਬੋਰਡ ਦਾ ਐਲਾਨ ਕੀਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਅਨਿੱਲ ਜੋਸ਼ੀ ਸਾਬਕਾ ਮੰਤਰੀ ਵਪਾਰ ਅਤੇ ਉਦਯੋਗ ਸਲਾਹਕਾਰ ਬੋਰਡ ਦੇ ਚੇਅਰਮੈਨ ਅਤੇ ਐਨ.ਕੇ. ਸ਼ਰਮਾ ਸਾਬਕਾ ਵਿਧਾਇਕ ਇਸ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਪਾਰਟੀ ਦੇ ਜਿਹੜੇ ਸੀਨੀਅਰ ਆਗੂਆਂ ਨੂੰ ਵਪਾਰ ਅਤੇ ਉਦਯੋਗ ਸਲਾਹਕਾਰ ਬੋਰਡ ਦਾ ਮੈਂਬਰ ਲਿਆ ਗਿਆ ਹੈ। 

ਉਹਨਾਂ ਵਿੱਚ ਸ਼ੀ੍ਰ ਅਸੋਕ ਮੱਕੜ ਲੁਧਿਆਣਾ, ਰਣਜੀਤ ਸਿੰਘ ਗਿੱਲ ਖਰੜ, ਹਰੀ ਸਿੰਘ ਪ੍ਰੀਤ ਟਰੈਕਟਰ ਨਾਭਾ, ਕੁਲਵੰਤ ਸਿੰਘ ਮੰਨਣ ਜਲੰਧਰ, ਗੁਰਮੀਤ ਸਿੰਘ ਕੁਲਾਰ ਲੁਧਿਆਣਾ, ਆਰ.ਡੀ.ਸ਼ਰਮਾ ਲੁਧਿਆਣਾ,ਕਮਲ ਚੇਤਲੀ ਲੁਧਿਆਣਾ, ਪ੍ਰੇਮ ਕੁਮਾਰ ਅਰੋੜਾ ਮਾਨਸਾ, ਰਾਜ ਕੁਮਾਰ ਗੁਪਤਾ ਸੁਜਾਨਪੁਰ, ਪਿੰਕੀ ਸ਼ਰਮਾ ਦਸੂਹਾ, ਮੋਹਿਤ ਗੁਪਤਾ ਭੁਚੋ, ਰਜਿੰਦਰ ਦੀਪਾ ਸੁਨਾਮ, ਜੀਵਨ ਧਵਨ ਲੁਧਿਆਣਾ, ਇੰਦਰਮੋਹਨ ਸਿੰਘ ਬਜਾਜ ਪਟਿਆਲਾ, ਐਚ.ਐਸ. ਵਾਲੀਆ ਜਲੰਧਰ, ਪ੍ਰੇਮ ਵਲੈਚਾ ਜਲਾਲਾਬਾਦ, ਅਸ਼ੋਕ ਅਨੇਜਾ ਜਲਾਲਾਬਾਦ, ਰਜਿੰਦਰ ਸਿੰਘ ਮਰਵਾਹਾ ਅੰਮ੍ਰਿਤਸਰ, ਬਾਲਕ੍ਰਿਸ਼ਨ ਬਾਲੀ ਬਾਘਾਪੁਰਾਣਾ, ਵਿਪਨ ਸੂਦ ਕਾਕਾ ਲੁਧਿਆਣਾ, ਸਤੀਸ਼ ਗਰੋਵਰ ਫਰੀਦਕੋਟ, ਅਮਿਤ ਕਪੂਰ ਬਠਿੰਡਾ, ਹਰਪ੍ਰੀਤ ਸਿੰਘ ਸਚਦੇਵਾ ਜਲੰਧਰ, ਦਵਿੰਦਰ ਸਿੰਘ ਰਾਜਦੇਵ ਮੁਕਤਸਰ, ਜਗਬੀਰ ਸਿੰਘ ਸੋਖੀ ਲੁਧਿਆਣਾ, ਸੁਮਿਤ ਕੋਛੜ ਅੰਮ੍ਰਿਤਸਰ, ਸੰਜੀਵ ਸ਼ੌਰੀ ਬਰਨਾਲਾ, ਜਤਿੰਦਰ ਸਿੰਘ ਧਾਲੀਵਾਲ ਅਮਲੋਹ ਅਤੇ ਗੁਰਦੀਪ ਸਿੰਘ ਰਾਵੀ ਜਲੰਧਰ ਦੇ ਨਾਮ ਸ਼ਾਮਲ ਹਨ। ਚਰਨਜੀਤ ਸਿੰਘ ਬਰਾੜ ਇਸ ਬੋਰਡ ਦੇ ਮੈਂਬਰ ਸਕੱਤਰ ਅਤੇ ਕੋਆਰਡੀਨੇਟਰ ਹੋਣਗੇ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..