January 15, 2025

Chandigarh Headline

True-stories

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਮਹਿਲਾ ਸਸ਼ਕਤੀਕਰਨ ਲਈ ਵਰਕਸ਼ਾਪ ਦਾ ਆਯੋਜਨ

ਐਸ.ਏ.ਐਸ ਨਗਰ, 22 ਮਾਰਚ, 2023: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਸਚਦੇਵਾ ਕਾਲਜ ਫਾਰ ਗਰਲਜ਼, ਘੜੂੰਆਂ ਵਿਖੇ ਉਦੱਮੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸਦਾ ਵਿਸ਼ਾ ਰੱਖਿਆ ਗਿਆ ਉੱਦਮੀ ਕੀ ਹੈ ਅਤੇ ਇਕ ਨਵਾਂ ਉੱਦਮ ਕਿਵੇਂ ਸਥਾਪਿਤ ਕੀਤਾ ਜਾ ਸਕਦਾ ਹੈ । ਜਿਸ ਵਿੱਚ 350 ਦੇ ਲਗਭਗ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਜਿਸ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਉਦੱਮੀ ਬਣਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਕਿਵੇਂ ਇਕ ਉਦੱਮੀ ਇਕ ਨਵਾਂ ਬਿਜਨਸ ਸ਼ੁਰੂ ਕਰਦਾ ਹੈ ਅਤੇ ਕਿਵੇਂ ਨਵੇਂ ਮੌਕਿਆਂ ਨੂੰ ਪ੍ਰਾਪਤ ਕਰਦਾ ਹੈ ਅਤੇ ਮਹਿਲਾ ਉਦੱਮੀਆਂ ਬਾਰੇ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਵਲੋਂ ਨਵਾਂ ਉਦੱਮ ਸ਼ੁਰੂ ਕੀਤਾ ਗਿਆ ਅਤੇ ਆਪਣੇ ਉਦੱਮ ਨੁੰ ਬਹੁਤ ਉਚਾਈਆਂ ਤੇ ਪਹੁੰਚਾਇਆ ਗਿਆ।

ਇਸ ਵਰਕਸ਼ਾਪ ਵਿੱਚ ਬੋਸ਼ ਲੇਡੀ ਤੋਂ ਪਹੁੰਚੇ ਹੀਮਜ਼ਾ ਵਲੋਂ ਵਿਦਿਆਰਥੀਆਂ ਨੂੰ ਉਦੱਮ ਬਾਰੇ ਡੂੰਘਾਈ ਨਾਲ ਸੋਚਣ ਅਤੇ ਨਵਾਂ ਉਦੱਮ ਸ਼ੁਰੂ ਕਰਨ ਵਿੱਚ ਆਉਂਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਬਾਰੇ ਜਾਣੂੰ ਕਰਵਾਇਆ। ਜਿਨ੍ਹਾਂ ਵਲੋਂ ਲੀਡ ਜਿਲ੍ਹਾ ਮੈਨੇਜਰ ਵਲੋਂ ਨਵਾਂ ਉਦੱਮ ਸ਼ੁਰੂ ਕਰਨ ਲਈ ਮਿਲਦੀ ਸਰਕਾਰੀ ਫੰਡਿਗ ਦੇ ਤੌਰ ਤਰੀਕਿਆਂ ਬਾਰੇ ਵੀ ਜਾਣੂੰ ਕਰਵਾਇਆ।

ਪੀ.ਸੀ.ਐਸ.ਸੀ.ਐਸ.ਟੀ. ਤੋਂ ਪਹੁੰਚੇ ਦੀਪਕ ਵਲੋਂ ਵੀ ਉਦੱਮ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਪ੍ਰੋਜੈਕਟ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਇਸ ਵਰਕਸ਼ਾਪ ਵਿੱਚ ਕਾਲਜ ਦੇ ਵਿਦਿਆਰਥੀਆਂ ਵਲੋਂ ਆਪਣੇ ਹੈਂਡ ਵਰਕ ਦਾ ਹੁਨਰ ਵੀ ਪੇਸ਼ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਐਮ.ਕੇ. ਭਾਰਦਵਾਜ (ਐਲ.ਡੀ.ਐਮ.), ਦੀਪਕ (ਸੀ:ਵਿਗਿਆਨੀ, ਪੀ.ਐਸ.ਸੀ.ਐਸ.ਟੀ.), ਹੀਮਜ਼ਾ ਫਾਊਂਡਰ ਕਮ ਸੀ.ਈ.ਓ.ਬੋਸ ਲੇਡੀ, ਡਿੰਪਲ ਥਾਪਰ ਰੋਜ਼ਗਾਰ ਅਫਸਰ, ਨਬੀਹਾ ਕੈਰੀਅਰ ਕਾਊਂਸਲਰ ਅਤੇ ਰੋਜ਼ੀ ਸਿੰਗਲਾ ਯੰਗ ਪ੍ਰੌਫੈਸ਼ਨਲ, ਮਾਡਲ ਕੈਰੀਅਰ ਸੈਂਟਰ ਮੌਜੂਦ ਸੀ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..