ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਵਿੱਚ ਦਾਖਲਾ ਲੈਣ ਦੀਆਂ ਮਿਤੀਆਂ ਵਿੱਚ ਵਾਧਾ
1 min readਐੱਸ.ਏ.ਐੱਸ. ਨਗਰ, 17 ਜਨਵਰੀ, 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਵਿੱਚ ਲੇਟ ਫ਼ੀਸ ਨਾਲ ਦਾਖਲਾ ਲੈਣ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2021-22 ਲਈ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਲਈ ਓਪਨ ਸਕੂਲ ਪਰੀਖਿਆ ਪ੍ਰਣਾਲੀ ਅਧੀਨ ਪਰੀਖਿਆ ਦੇਣ ਦੇ ਇੱਛੁਕ ਪਰੀਖਿਆਰਥੀ ਹੁਣ ਪਰੀਖਿਆ ਲਈ ਨਿਰਧਾਰਤ ਫ਼ੀਸ ਤੋਂ ਇਲਾਵਾ 10000 ਰੁਪਏ ਲੇਟ ਫ਼ੀਸ/ਜੁਰਮਾਨੇ ਨਾਲ ਪਹਿਲੀ ਮਾਰਚ 2022 ਤੱਕ ਆਨ-ਲਾਈਨ ਵਿਧੀ ਰਾਹੀਂ ਦਾਖਲਾ ਲੈ ਸਕਦੇ ਹਨ। ਸਿੱਖਿਆ ਬੋਰਡ ਅਨੁਸਾਰ ਇਹਨਾਂ ਪਰੀਖਿਆਰਥੀਆਂ ਲਈ ਦਾਖਲਾ ਲੈਣ ਦੀ ਮਿਤੀ ਤੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣਾ ਦਾਖਲਾ ਕਮ ਪਰੀਖਿਆ ਫ਼ਾਰਮ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ।