ਬਲੂ ਸਟਾਰ ਲਿਮਟਿਡ ਨੇ 2023 ਲਈ ‘ਬੈਸਟ-ਇਨ-ਕਲਾਸ ਅਫੋਰਡੇਬਲ’ ਰੂਮ ਏਸੀ ਦੀ ਨਵੀਂ ਰੇਂਜ ਲਾਂਚ ਕੀਤੀ
1 min readਚੰਡੀਗੜ੍ਹ, 9 ਮਈ, 2023: ਬਲੂ ਸਟਾਰ ਲਿਮਟਿਡ ਨੇ ਅੱਜ ਇਸ ਗਰਮੀ ਦੇ ਸੀਜ਼ਨ ਲਈ ਏਸੀ ਦੀ ਇੱਕ ਨਵੀਂ ਵਿਆਪਕ ਰੇਂਜ ਨੂੰ ਲਾਂਚ ਕੀਤਾ, ਜਿਸ ਵਿੱਚ ‘ਬੈਸਟ-ਇਨ-ਕਲਾਸ ਅਫੋਰਡੇਬਲ’ ਰੇਂਜ ਦੇ ਨਾਲ-ਨਾਲ ‘ਫਲੈਗਸ਼ਿਪ ਪ੍ਰੀਮੀਅਮ’ ਰੇਂਜ ਵੀ ਸ਼ਾਮਿਲ ਹੈ। ਕੰਪਨੀ ਨੇ ਲਗਭਗ 75 ਮਾਡਲਾਂ ਨੂੰ ਵੱਖ-ਵੱਖ ਰੂਪਾਂ ਜਿਵੇਂ ਕਿ ਇਨਵਰਟਰ, ਫਿਕਸਡ ਸਪੀਡ ਅਤੇ ਵਿੰਡੋ ਏਸੀ ਅਤੇ ਵੱਖ-ਵੱਖ ਕੀਮਤ ਪੱਧਰਾਂ ਤੇ ਹਰ ਗਾਹਕ ਵਰਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲਾਂਚ ਕੀਤਾ ਹੈ।
ਕੰਪਨੀ ਦੀ ਨਵੀਂ ਰੇਂਜ ਵਿੱਚ 0.8 ਟੀਆਰ ਤੋਂ 2 ਟੀਆਰ ਤੱਕ ਵੱਖ-ਵੱਖ ਕੂਲਿੰਗ ਸਮਰੱਥਾ ਵਾਲੇ ਥ੍ਰੀ-ਸਟਾਰ, ਫੋਰ-ਸਟਾਰ ਅਤੇ ਫਾਈਵ-ਸਟਾਰ ਇਨਵਰਟਰ ਸਪਲਿਟ ਏਅਰ ਕੰਡੀਸ਼ਨਰ ਸ਼ਾਮਿਲ ਹਨ ਅਤੇ ਇਹ 29,990 ਰੁਪਏ ਤੋਂ ਸ਼ੁਰੂ ਹੋ ਕੇ ਆਕਰਸ਼ਕ ਕੀਮਤਾਂ ਤੇ ਉਪਲੱਬਧ ਹਨ।
ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਚ ਬਲੂ ਸਟਾਰ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਬੀ. ਤਿਆਗਰਾਜਨ ਨੇ ਕਿਹਾ, ‘‘ਮੈਨੂੰ ਸਵੈ-ਨਿਰਭਰਤਾ ਅਤੇ ਕੇਂਦਰ ਸਰਕਾਰ ਦੀ ਪੀਐਲਆਈ ਸਕੀਮ ਦਾ ਲਾਭ ਚੁੱਕਣ ਤੇ ਜ਼ੋਰ ਦੇਣ ਵਾਲੀ ਸਰਕਾਰ ਦੀ ਮੇਕ ਇਨ ਇੰਡੀਆ ਨੀਤੀ ਦੇ ਅਨੁਸਾਰ ਸ਼੍ਰੀ ਸਿਟੀ ਵਿੱਚ ਬਲੂ ਸਟਾਰ ਕਲਾਈਮੇਟੇਕ ਲਿਮਟਿਡ ਦੇ ਨਵੇਂ ਆਟੋਮੇਟਿਡ ਅਤੇ ਸਮਾਰਟ ਪਲਾਂਟ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਪ੍ਰੋਜੈਕਟ ਬਲੂ ਸਟਾਰ ਨੂੰ ਰੂਮ ਏਸੀ ਸ਼੍ਰੇਣੀ ਵਿੱਚ ਹੋਰ ਵਾਧਾ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ, ਖਾਸ ਤੌਰ ਤੇ ਟੀਅਰ 2, 3, 4 ਅਤੇ 5 ਸ਼ਹਿਰਾਂ ਦੇ ਨਾਲ-ਨਾਲ ਟੀਅਰ 1 ਸ਼ਹਿਰਾਂ ਵਿੱਚ, ਜਿਸ ਵਿੱਚ ਕੰਪਨੀ ਅਤੇ ਪਲਾਂਟ ਵਿਚਕਾਰ ਇੱਕ ਸਹੀ ਤਾਲਮੇਲ ਬਣੇਗਾ। ਡਿਸਟਰੀਬਿਊਸ਼ਨ ਨੈੱਟਵਰਕ, ਖੋਜ ਅਤੇ ਵਿਕਾਸ (ਆਰ ਐਂਡ ਡੀ) ਦੇ ਨਾਲ-ਨਾਲ ਸਮਰੱਥਾ ਨਿਰਮਾਣ ਅਤੇ ਬ੍ਰਾਂਡ ਬਿਲਡਿੰਗ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨਾ ਬਲੂ ਸਟਾਰ ਅੱਗੇ ਵੀ ਜਾਰੀ ਰੱਖੇਗਾ। ਇਹ ਕੰਪਨੀ ਨੂੰ ਆਪਣੇ ਗਾਹਕਾਂ ਤੱਕ ਸਭ ਤੋਂ ਵਧੀਆ ਰੂਮ ਏਸੀ ਲਿਆਉਣ ਦੇ ਯੋਗ ਬਣਾਵੇਗਾ। 2023 ਭਾਰਤ ਲਈ ਰੂਮ ਏਸੀ ਦੀ ਸਾਡੀ ਨਵੀਂ ਰੇਂਜ ਇਸ ਦਿਸ਼ਾ ਵਿੱਚ ਸਾਡੇ ਉਦੇਸ਼ ਨੂੰ ਸਮਰੱਥ ਬਣਾਉਂਦਾ ਹੈ।’’
ਨਵੀਂ ਰੇਂਜ ਵਿੱਚ ਕਈ ਗਾਹਕ ਆਧਾਰਿਤ ਸੁਵਿਧਾਵਾਂ ਅਤੇ ਵਿਸ਼ੇਸ਼ਤਾਵਾਂ ਹਨ। ਇਨ੍ਹਾਂ ਵਿੱਚ ਤੇਜ਼ ਕੂਲਿੰਗ ਲਈ ‘ਟਰਬੋ ਕੂਲ’, ਕੂਲਿੰਗ ਸਮਰੱਥਾ ਨੂੰ ਉੱਪਰ ਜਾਂ ਹੇਠਾਂ ਬਦਲਣ ਲਈ ਕਨਵਰਟੀਬਲ ਫਾਈਵ-ਇਨ-ਕੂਲਿੰਗ, ਕੋਆਇਲ ਜੰਗ ਅਤੇ ਲੀਕੇਜ ਨੂੰ ਰੋਕਣ ਲਈ ਆਈਡੀਯੂ ਅਤੇ ਓਡੀਯੂ ਲਈ ਨੈਨੋ ਬਲੂ ਪ੍ਰੋਟੈਕਟ ਟੈਕਨੋਲੋਜੀ ਅਤੇ ਹਾਈਡਰੋਫਿਲਿਕ ਬਲੂ ਫਿਨ ਕੋਟਿੰਗ ਅਤੇ ਲੰਬੀ ਡਿਵਾਈਸ ਦੇ ਲੰਬੇ ਜੀਵਨ ਦੇ ਨਾਲ–ਨਾਲ ਊਰਜਾ ਬਚਾਉਣ ਦੇ ਲਈ ਲਈ ਈਕੋ-ਮੋਡ ਵੀ ਸ਼ਾਮਿਲ ਹਨ। ਨਵੀਂ ਰੇਂਜ ਵਿੱਚ ਕੰਫਰਟ ਸਲੀਪ ਫੀਚਰ ਵਰਗੀਆਂ ਵਿਸ਼ੇਸ਼ਤਾਵਾਂ ਹਨ ਜੋ ਏਸੀ ਉਪਭੋਗਤਾ ਨੂੰ ਰਾਤ ਨੂੰ ਆਰਾਮਦਾਇਕ ਮਹਿਸੂਸ ਕਰਨ ਅਤੇ ਊਰਜਾ ਬਚਾਉਣ ਲਈ ਏਸੀ ਦੇ ਤਾਪਮਾਨ ਨੂੰ ਆਪਣੇ ਆਪ ਕੰਟਰੋਲ ਕਰਦਾ ਹੈ। ਹਵਾ ਦੇ ਵਹਾਅ ਲਈ ਫੋਰ-ਵੇਅ ਸਵਿੰਗ ਅਤੇ ਫਾਲਟ ਡਾਇਗਨੋਸਿਸ ਲਈ ਸਵੈ-ਹੱਲ ਫੀਚਰ ਨੂੰ ਨਵੇਂ ਮਾਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਇਨ੍ਹਾਂ ਨਵੇਂ ਏਸੀ ਵਿੱਚ ਪੀਸੀਬੀ ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਧਾਤ ਦੇ ਕੇਸਿੰਗ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਨ੍ਹਾਂ ਨਵੇਂ ਏਸੀ ਦੇ ਜ਼ਰੀਏ, ਕੰਪਨੀ ਗਾਹਕਾਂ ਦੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਲਈ ਕਈ ਤਰ੍ਹਾਂ ਦੇ ਵਿਕਲਪ ਪੇਸ਼ ਕਰ ਰਹੀ ਹੈ। ਇਸ ਵਿਕਲਪ ਵਿੱਚ ਸੁਪਰ ਐਨਰਜੀ ਐਫੀਸ਼ੀਐਂਟ ਏਸੀ, ਹੈਵੀ ਡਿਊਟੀ ਏਸੀ, ਹਾਟ ਐਂਡ ਕੋਲਡ ਟੈਕਨੋਲੋਜੀ ਵਾਲੇ ਏਸੀ ਅਤੇ ਐਂਟੀ-ਮਾਈਕ੍ਰੋਬਾਇਲ ਫਿਲਟਰ ਏਸੀ ਵਰਗੀਆਂ ਵਿਸ਼ੇਸ਼ਤਾਵਾਂ ਵਾਲੇ ਫਲੈਗਸ਼ਿਪ ਮਾਡਲਾਂ ਦੀ ਇੱਕ ਵਿਸ਼ਾਲ ਰੇਂਜ ਲਾਂਚ ਕੀਤੀ ਹੈ।
ਕੰਪਨੀ ਨੇ ‘ਸਮਾਰਟ ਇਨਵਰਟਰ ਸਪਲਿਟ ਏਸੀ’ ਨਾਂ ਦਾ ਇਕ ਬਹੁਤ ਹੀ ਵਿਲੱਖਣ ਉਤਪਾਦ ਲਾਂਚ ਕੀਤਾ ਹੈ। ਇਸ ਵਿੱਚ ਮੁੱਖ ਤੌਰ ਤੇ ਬਹੁਤ ਉੱਨਤ ਅਤੇ ਸਮਾਰਟ ਵਿਸ਼ੇਸ਼ਤਾਵਾਂ ਹਨ। ਵਿਸ਼ੇਸ਼ਤਾਵਾਂ ਵਿੱਚ ਇੱਕ ਅਨੁਕੂਲਿਤ ਸਲੀਪ ਵਿਸ਼ੇਸ਼ਤਾ ਸ਼ਾਮਿਲ ਹੈ ਜੋ ਕਮਰੇ ਵਿੱਚ ਰਹਿਣ ਵਾਲੇ ਲਈ ਤਾਪਮਾਨ ਨਿਰਧਾਰਿਤ ਕਰਦੀ ਹੈ, ਨਾਲ ਹੀ ਬਾਰਾਂ-ਘੰਟਿਆਂ ਦੀ ਮਿਆਦ ਵਿੱਚ ਘੰਟਾਵਾਰ ਪੱਖੇ ਦੀ ਗਤੀ, ਅਤੇ ਏਸੀ ਆਨ-ਆਫ ਵਿਸ਼ੇਸ਼ਤਾਵਾਂ ਵੀ ਇਸ ਮਾਡਲ ਵਿੱਚ ਹਨ। ਇਸ ਦੇ ਨਾਲ ਹੀ ਸ਼ਡਿਊਲਰ, 15 ਏਸੀ ਲਈ ਮਲਟੀ ਗਰੁੱਪਿੰਗ, ਐਪ ਰਾਹੀਂ ਰਿਮੋਟ ਸਰਵਿਸ ਸਪੋਰਟ ਆਦਿ ਨੂੰ ਵੀ ਜੋੜਿਆ ਗਿਆ ਹੈ। ਨਵੀਂ ਵੌਇਸ ਕਮਾਂਡ ਟੈਕਨੋਲੋਜੀ ਦੀ ਬਦੌਲਤ ਗਾਹਕ ਐਮਾਜ਼ਾਨ ਅਲੈਕਸਾ ਜਾਂ ਗੂਗਲ ਹੋਮ ਵਰਗੇ ਸਮਾਰਟ ਡਿਵਾਈਸਾਂ ਦੀ ਵਰਤੋਂ ਕਰਕੇ ਅੰਗਰੇਜ਼ੀ ਜਾਂ ਹਿੰਦੀ ਵਿੱਚ ਆਪਣੇ ਏਸੀ ਨੂੰ ਕੰਟਰੋਲ ਕਰ ਸਕਦੇ ਹਨ।
‘ਹਾਟ ਐਂਡ ਕੋਲਡ ਇਨਵਰਟਰ ਟੈਕਨੋਲੋਜੀ’ ਨਾਲ ਲੈਸ ਕੰਪਨੀ ਦੇ ਏਸੀ ਬਹੁਤ ਘੱਟ ਤਾਪਮਾਨ ਚ ਵੀ ਬਹੁਤ ਆਰਾਮ ਨਾਲ ਕੰਮ ਕਰ ਸਕਦੇ ਹਨ। ਬਲੂ ਸਟਾਰ ਨੇ ਸ਼੍ਰੀਨਗਰ ਵਰਗੇ ਖੇਤਰਾਂ ਲਈ ਮਾਈਨਸ ਦਸ ਡਿਗਰੀ ਸੈਲਸੀਅਸ ਤਾਪਮਾਨ ਵਿੱਚ ਕੰਮ ਕਰਨ ਲਈ ਏਸੀ ਦਾ ਇੱਕ ਵਿਸ਼ੇਸ਼ ਮਾਡਲ ਤਿਆਰ ਕੀਤਾ ਹੈ। ਕੰਪਨੀ ਨੇ ਏਸੀ ਦੀ ਇੱਕ ਰੇਂਜ ਵੀ ਵਿਕਸਿਤ ਕੀਤੀ ਹੈ ਜੋ ਦੇਸ਼ ਦੇ ਹੋਰ ਹਿੱਸਿਆਂ ਦੇ ਲਈ ਸਿਫ਼ਰ ਤੋਂ ਮਾਇਨਸ 2 ਡਿਗਰੀ ਸੈਲਸੀਅਸ ਘੱਟ ਤਾਪਮਾਨ ਉਤੇ ਕੰਮ ਕਰਦੀ ਹੈ, ਜਿਥੇ ਕੜਾਕੇ ਦੀ ਠੰਡ ਪੈਂਦੀ ਹੈ।
ਆਰਾਮ ਅਤੇ ਸਿਹਤ ਨੂੰ ਜੋੜਦੇ ਹੋਏ, ਕੰਪਨੀ ਦੀ ਨਵੀਂ ਰੇਂਜ ‘ਏਸੀ ਵਿਦ ਐਂਟੀ-ਮਾਈਕ੍ਰੋਬਾਇਲ ਫਿਲਟਰ’ ਹਵਾ ਚੋਂ ਹਾਨੀਕਾਰਕ ਵਾਇਰਸਾਂ ਅਤੇ ਸੂਖਮ ਕਣਾਂ ਨੂੰ ਬਹੁਤ ਆਸਾਨੀ ਨਾਲ ਫਿਲਟਰ ਕਰਦੀ ਹੈ। ਖਪਤਕਾਰ ਇਸ ਏਸੀ ਨੂੰ ਏਅਰ ਪਿਊਰੀਫਾਇਰ ਦੇ ਤੌਰ ਤੇ ਵੀ ਵਰਤ ਸਕਦੇ ਹਨ, ਖਾਸ ਕਰਕੇ ਸਰਦੀਆਂ ਦੇ ਦੌਰਾਨ।
ਬਲੂ ਸਟਾਰ ਏਅਰ ਕੰਡੀਸ਼ਨਰ ਆਪਣੀ ਗੁਣਵੱਤਾ, ਭਰੋਸੇਯੋਗਤਾ ਅਤੇ ਟਿਕਾਊਤਾ ਲਈ ਜਾਣੇ ਜਾਂਦੇ ਹਨ, ਜੋ ਕਿ ਗਾਹਕਾਂ ਨੂੰ ਬਹੁਤ ਹੀ ਕਿਫਾਇਤੀ ਕੀਮਤਾਂ ਤੇ ਬੇਮਿਸਾਲ ਕੂਲਿੰਗ ਪ੍ਰਦਾਨ ਕਰਦੇ ਹਨ।
ਘਰੇਲੂ ਏਸੀ ਖੇਤਰ ਵਿੱਚ 2011 ਵਿੱਚ ਕੰਪਨੀ ਦੇ ਐਂਟਰ ਕਰਨ ਤੋਂ ਬਾਅਦ, ਬਲੂ ਸਟਾਰ ਨੇ ਇਸ ਸੇਗਮੈਂਟ ਵਿੱਚ ਵੀ ਮਜ਼ਬੂਤੀ ਨਾਲ ਵਾਧਾ ਕੀਤਾ ਹੈ। ਕੰਪਨੀ ਨੇ ਕਈ ਵਾਰ ਇੰਡਸਟਰੀ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਕੰਪਨੀ ਦਾ ਟੀਚਾ ਸਾਲ 2025 ਤੱਕ ਰੂਮ ਏਅਰ ਕੰਡੀਸ਼ਨਰ ਸ਼੍ਰੇਣੀ ਵਿੱਚ 15 ਫੀਸਦੀ ਮਾਰਕੀਟ ਸ਼ੇਅਰ ਹਾਸਿਲ ਕਰਨਾ ਹੈ। ਕੰਪਨੀ ਆਪਣੇ ਉਤਪਾਦਾਂ ਲਈ ਵਾਰੰਟੀ ਅਤੇ ਆਸਾਨ ਫਾਇਨਾਸਿੰਗ ਦੀ ਪੇਸ਼ਕਸ਼ ਵੀ ਕਰਦੀ ਹੈ।
ਬਲੂ ਸਟਾਰ ਨੇ ਆਪਣੇ ਉਤਪਾਦਾਂ ਅਤੇ ਮਜ਼ਬੂਤ ਕੀਮਤ ਨੀਤੀਆਂ ਨੂੰ ਮਜ਼ਬੂਤ ਵੰਡ ਅਤੇ ਸੇਵਾ ਨੈੱਟਵਰਕ ਦੇ ਨਾਲ ਜੋੜਿਆ ਹੈ। ਕ੍ਰਿਕਟਰ ਵਿਰਾਟ ਕੋਹਲੀ ਰੂਮ ਏਸੀ ਲਈ ਬਲੂ ਸਟਾਰ ਦੇ ਬ੍ਰਾਂਡ ਅੰਬੈਸਡਰ ਰਹੇ ਹਨ। ਬਲੂ ਸਟਾਰ, ਵਿਰਾਟ ਕੋਹਲੀ ਵਾਂਗ, ਆਪਣੇ ਗੁਣਵੱਤਾ ਵਾਲੇ ਉਤਪਾਦਾਂ ਦੇ ਕਾਰਨ ਲੰਬੇ ਸਮੇਂ ਤੋਂ ਵੱਖ-ਵੱਖ ਉਤਪਾਦ ਸ਼੍ਰੇਣੀਆਂ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।