ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਲਾਇਆ ਗਿਆ ਪਲੇਸਮੈਂਟ ਕੈਂਪ
1 min readਐਸ.ਏ.ਐਸ ਨਗਰ, 22 ਜੂਨ, 2023: ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਡੀ.ਬੀ.ਈ.ਈ. ਐਸ.ਏ.ਐਸ. ਨਗਰ ਦੇ ਹੁਕਮਾਂ ਤਹਿਤ ਜ਼ਿਲ੍ਹਾ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ ਮਿਤੀ 16 ਫਰਵਰੀ 2023 ਤੋਂ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ/ਬਾਅਦ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ. 461 ਤੀਜੀ ਮੰਜਿਲ, ਡੀ.ਸੀ.ਕੰਪਲੈਕਸ ਸੈਕਟਰ-76 ਐਸ.ਏ.ਐਸ ਨਗਰ ਵਿਖੇ ਪਲੇਸਮੈਂਟ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ। ਇਸੇ ਲੜੀ ਤਹਿਤ ਅੱਜ ਮਿਤੀ 22 ਜੂਨ 2023 ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ ਸਾਢੇ 12 ਵਜੇ ਤੱਕ ਕਮਰਾ ਨੰ: 461, ਤੀਜੀ ਮੰਜਿਲ, ਡੀ.ਸੀ.ਕੰਪਲੈਕਸ, ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਡੀ.ਬੀ.ਈ.ਈ. ਵਲੋਂ ਵੱਖ-ਵੱਖ ਨਾਮੀ ਕੰਪਨੀਆਂ ਦੇ ਨਿਯੋਜਕਾਂ ਜਿਵੇਂ ਕਿ ਰਿਲਾਇੰਸ ਨਿਪੋਨ ਇੰਸੋਰੈਂਸ ਅਤੇ ਰਿਲਾਇੰਸ ਕੰਪਨੀ, ਫੋਨ ਪੇਅ, ਐਮਾਜੋਨ, ਸ਼ੋਪ ਐਂਡ ਸਰਵਿਸਿਜ਼, ਅਤੇ ਅਮਰ ਉਜਾਲਾ ਵਲੋਂ ਭਾਗ ਲਿਆ ਗਿਆ। ਇਸ ਵਿੱਚ ਪ੍ਰਾਰਥੀਆਂ ਲਈ ਕਸਟਮਰ ਕੇਅਰ ਐਗਜੀਕਿਊਟਿਵ, ਬਿਜ਼ਨਸ ਡਿਵੈਲਪਮੈਂਟ ਐਗਜੀਕਿਊਟਿਵ, ਸੇਲਜ਼ ਅਤੇ ਮਾਰਕਿਟਿੰਗ ਐਗਜੀਕਿਊਟਿਵ, ਰਿਲੇਸ਼ਨਸ਼ਿਪ ਅਫਸਰ, ਪਿੱਕਰ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲੱਬਧ ਕਰਵਾਈਆਂ ਗਈਆਂ। ਇਸ ਪਲੇਸਮੈਂਟ ਕੈਂਪ ਵਿੱਚ ਕੁੱਲ 41 ਪ੍ਰਾਰਥੀਆਂ ਨੇ ਭਾਗ ਲਿਆ। ਜਿਨ੍ਹਾਂ ਦੀ ਮੌਕੇ ਤੇ ਇੰਟਰਵਿਊ ਕਰਵਾਈ ਗਈ ਜਿਸ ਵਿੱਚੋਂ 17 ਪ੍ਰਾਰਥੀਆਂ ਦੀ ਚੌਣ ਕੀਤੀ ਗਈ ਅਤੇ 23 ਪ੍ਰਾਰਥੀਆਂ ਦੀ ਸ਼ਾਰਟਲਿਸਟਿੰਗ ਕੀਤੀ ਗਈ।
ਇਸ ਪਲੇਸਮੈਂਟ ਕੈਂਪ ਵਿੱਚ ਮਲਕੀਤ ਸਿੰਘ ਸਮਾਜ ਸੇਵਕ ਵੱਲੋਂ ਵਿਸੇਸ਼ ਉਪਰਾਲਾ ਕਰਦੇ ਹੋਏ ਹਲਕਾ ਐਸ.ਏ.ਐਸ. ਨਗਰ ਦੇ ਰਾਏਪੁਰ, ਬਡਮਾਜਰਾ, ਝਾਮਪੁਰ, ਦਾਊਂ, ਬਹਿਲੋਲਪੁਰ, ਚਿੱਲਾ ਪਿੰਡਾਂ ਦੇ ਪ੍ਰਾਰਥੀਆਂ ਨੂੰ ਪ੍ਰੇਰਿਤ ਕਰਕੇ ਪਲੇਸਮੈਂਟ ਕੈਂਪ ਵਿੱਚ ਲਿਆਉਂਦਾ ਗਿਆ ।
ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੇ ਦੱਸਿਆ ਕਿ ਡੀ.ਬੀ.ਈ.ਈ. ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਪਲੇਸਮੈਂਟ ਕੈਂਪ ਦਾ ਆਯੋਜਨ ਗਿਆ ਅਤੇ ਅੱਗੇ ਵੀ ਆਉਂਦੇ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ/ਬਾਅਦ) ਨੂੰ ਵੱਧ ਤੋਂ ਵੱਧ ਨਿਯੋਜਕਾਂ ਦੀ ਸਮੂਲੀਅਤ ਕਰਵਾਉਂਦੇ ਹੋਏ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਪੁਰਜ਼ੋਰ ਯਤਨ ਜਾਰੀ ਰਹਿਣਗੇ। ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਆਪਣੇ ਰਿਜਿਊਮ ਦੀਆਂ 5-6 ਕਾਪੀਆਂ ਲੈ ਕੇ ਉਕਤ ਪਲੇਸਮੈਂਟ ਕੈਂਪ ਵਿੱਚ ਸਮੇਂ ਸਿਰ ਪਹੁੰਚਣ ਅਤੇ ਵੱਧ ਤੋਂ ਵੱਧ ਲਾਹਾ ਲੈਣ।