ਪਿੰਡ ਦਾਊਂ ਪੰਚਾਇਤ ਵਲੋਂ ਸਮੂਹ ਰਾਜਸੀ ਪਾਰਟੀਆਂ ਨੂੰ ਪ੍ਰਚਾਰ ਕਰਨ ਦਾ ਖੁੱਲਾ ਸੱਦਾ
1 min readਮੋਹਾਲੀ, 5 ਫਰਵਰੀ, 2022: ਗਰਾਮ ਪੰਚਾਇਤ ਦਾਊਂ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਪਿੰਡ ਵਿਚ ਚੋਣ ਪ੍ਰਚਾਰ ਕਰਨ ਦਾ ਖੁੱਲਾ ਸੱਦਾ ਦਿੰਦਿਆਂ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪਿੰਡ ਦੇ ਸਰਪੰਚ ਅਜਮੇਰ ਸਿੰਘ ਨੇ ਕਿਹਾ ਸਮੂਹ ਪਾਰਟੀਆਂ ਨੇ ਆਪਣੇ ਕਾਰਜਕਾਲ ਦੌਰਾਨ ਪਿੰਡ ਦਾਊਂ ਦਾ ਕੀਤਾ ਚੌਤਰਫ਼ਾ ਵਿਕਾਸ ਹੋਇਆ ਹੈ।
ਉਹਨਾਂ ਬੀਤੀ ਕੱਲ ਕੁਝ ਸ਼ਰਾਰਤੀ ਅਨਸਰਾਂ ਵਲੋਂ ਬਾਕੀ ਪਾਰਟੀਆਂ ਵਿਰੁੱਧ ਕੀਤੇ ਗਏ ਕੂੜ ਪ੍ਰਚਾਰ ਸਬੰਧੀ ਬੋਲਦਿਆਂ ਕਿਹਾ ਕਿ ਹਰੇਕ ਰਾਜਸੀ ਪਾਰਟੀ ਨੂੰ ਪਿੰਡ ਵਿਚ ਚੋਣ ਪ੍ਰਚਾਰ ਕਰਨ ਦਾ ਪੂਰਨ ਹੱਕ ਹੈ ਅਤੇ ਗਰਾਮ ਪੰਚਾਇਤ ਸਭ ਦਾ ਸਵਾਗਤ ਕਰਦੀ ਹੈ। ਉਹਨਾਂ ਕਿਹਾ ਕਿ ਵਿਧਾਇਕ ਬਲਬੀਰ ਸਿੰਘ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦਿੱਤੀਆਂ ਅਤੇ ਪਿੰਡ ਦੀਆਂ ਸੜਕਾਂ ਬਣਾਉਣ, ਲਾਈਟਾਂ ਲਾਉਣ ਦੇ ਨਾਲ ਨਾਲ ਨਾਲੀਆਂ ਪੱਕੀਆਂ ਕੀਤੀਆਂ। ਇਸ ਦੇ ਨਾਲ ਹੀ ਪਿੰਡ ਦੇ ਸ਼ਮਸ਼ਾਨ ਘਾਟ, ਬਿਜਲੀ-ਪਾਣੀ ਤੇ ਫਿਰਨੀ ਆਦਿ ਦੀ ਵੀ ਸੁਧਾਰ ਕੀਤਾ।
ਉਹਨਾਂ ਅੱਗੇ ਕਿਹਾ ਕਿ ਪਿੰਡ ਦਾਊਂ ਵਿਖੇ ਐਨਐਚ-21 ਉਪਰ ਪੁੱਲ ਬਣਨ ਨਾਲ ਜਿਥੇ ਰੋਜ਼ਾਨਾ ਸੜਕੀ ਦੁਰਘਟਨਾਵਾਂ ਘਟੀਆਂ ਹਨ ਉਥੇ ਹੀ ਪਿੰਡ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਪੁੱਜਾ ਹੈ। ਇਸ ਦੌਰਾਨ ਅਜਮੇਰ ਸਿੰਘ ਸਰਪੰਚ ਪਿੰਡ ਦਾਊਂ ਤੋਂ ਇਲਾਵਾ ਮੋਹਨ ਸਿੰਘ ਸਰਪੰਚ ਰਾਏਪੁਰ, ਚਰਨਜੀਤ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਪ੍ਰਮੋਦ ਕੁਮਾਰ ਪੰਚ, ਜਸਵੰਤ ਸਿੰਘ ਪੰਚ, ਸਲੀਮ ਖਾਂ ਪੰਚ, ਨਰੇਸ਼ ਕੁਮਾਰ ਨੇਸ਼ੀ, ਵਿਕਰਮ ਸਿੰਘ ਵਿੱਕੀ, ਅਰੁਣ ਕੁਮਾਰ ਮਲਹੋਤਰਾ, ਗੁਰਦੀਪ ਸਿੰਘ, ਦਲਵਿੰਦਰ ਸਿੰਘ ਸੈਣੀ, ਮਾ. ਹਰਬੰਸ ਸਿੰਘ ਲੰਬੜਦਾਰ ਆਦਿ ਹਾਜ਼ਰ ਸਨ।