ਆਮ ਆਦਮੀ ਪਾਰਟੀ ਦੀ ਚਡ਼੍ਹਤ ਦੇਖ ਕੇ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਦੇ ਉਖਡ਼ ਰਹੇ ਪੈਰ : ਕੁਲਵੰਤ ਸਿੰਘ
1 min readਮੋਹਾਲੀ, 5 ਫ਼ਰਵਰੀ, 2022: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਹੈ, ਉਥੇ ਹੀ ਹਲਕਾ ਮੋਹਾਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਚਡ਼੍ਹਤ ਬਰਕਰਾਰ ਹੈ ਜਿਸ ਨੂੰ ਦੇਖ ਕੇ ਇੱਥੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਪੈਰ ਉਖਡ਼ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੋਹਾਲੀ ਹਲਕੇ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਕੁਲਵੰਤ ਸਿੰਘ ਨੇ ਅੱਜ ਆਪਣੇ ਹਲਕੇ ਵਿੱਚ ਫੇਜ਼ 3ਬੀ2 ਵਿੱਚ ਡੋਰ=ਟੂ ਡੋਰ ਚੋਣ ਪ੍ਰਚਾਰ ਅਤੇ ਪਿੰਡ ਰੁਡ਼ਕਾ ਤੇ ਸਿਆਊਂ ਵਿਖੇ ਵੱਖਰੀਆਂ-ਵੱਖਰੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਪਿੰਡ ਰੁਡ਼ਕਾ ਵਿੱਚ ਵੱਡੀ ਗਿਣਤੀ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਜਿਨ੍ਹਾਂ ਦਾ ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਅਤੇ ‘ਆਪ’ ਦੀ ਸਰਕਰ ਬਣਨ ਉਪਰੰਤ ਹਰ ਆਮ ਵਿਅਕਤੀ ਦੀਆਂ ਉਮੀਦਾਂ ਮੁਤਾਬਕ ਕੰਮ ਕਰਨ ਦਾ ਭਰੋਸਾ ਦਿਵਾਇਆ। ਸ਼ਾਮਿਲ ਹੋਣ ਵਾਲਿਆਂ ਵਿੱਚ ਦਲਬੀਰ ਸਿੰਘ, ਕਰਣ ਰਾਣਾ, ਗੁਰਲਾਲ ਸਿੰਘ, ਪਰਵੀਨ ਕੁਮਾਰ, ਗੁਰਤੇਜ ਸਿੰਘ, ਹਰਪ੍ਰੀਤ ਬੈਂਸ, ਬਹਾਦਰ ਸਿੰਘ, ਪਰਮਿੰਦਰ ਸਿੰਘ, ਗੁਰਦਿੱਤ ਸਿੰਘ ਗੋਪੀ, ਪਰਮ ਸਿੰਘ, ਜਗਰੂਪ ਸਿੰਘ, ਹਰਨੇਕ ਸਿੰਘ ਸ਼ਾਮਿਲ ਸਨ। ਇਸ ਮੌਕੇ ਦਲਬੀਰ ਸਿੰਘ, ਹਰਨੇਕ ਸਿੰਘ, ਲਾਲਾ ਬਾਕਰਪੁਰ, ਕਰਮਵੀਰ ਸਿੰਘ ਸਾਬਕਾ ਪੰਚ, ਹਰਬੰਸ ਸਿੰਘ, ਬਲਵਿੰਦਰ ਬਾਲਾ, ਚਰਨ ਸਿੰਘ ਵੀ ਹਾਜ਼ਰ ਸਨ।
ਪਿੰਡ ਸਿਆਊ ਵਿਖੇ ਯਾਦਵਿੰਦਰ ਸਿੰਘ ਲਾਡੀ, ਰਾਜਿੰਦਰ ਸਿੰਘ ਜਿੰਦਰ, ਯਾਦਵਿੰਦਰ ਸਿੰਘ ਬੱਬੂ, ਹਰੀ ਰਾਮ, ਬਲਕਾਰ ਸਿੰਘ, ਮਲਕੀਤ ਸਿੰਘ, ਹਰਨੇਕ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਨਰਿੰਦਰ ਸਿੰਘ ਮਾਵੀ, ਮਾਨ ਸਿੰਘ, ਜਸਮੇਰ ਸਿੰਘ ਫੌਜੀ, ਗੁਰਜੰਟ ਸਿੰਘ ਮਾਵੀ ਆਦਿ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਚੱਲ ਰਹੀ ਹੈੇ। ਕਦੇ ਅਕਾਲੀ-ਭਾਜਪਾ ਗਠਜੋਡ਼, ਕਦੇ ਅਕਾਲੀ,-ਬਸਪਾ ਗਠਜੋਡ਼, ਕਦੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਅਤੇ ਕਦੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨਾਂ ਉਤੇ ਚੋਣਾਂ ਲਡ਼ਕੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਵਾਲਿਆਂ ਦਾ ਸਮਾਂ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਲੋਕੀਂ ਇਸ ਵਾਰ ਚੋਣ ਨਿਸ਼ਾਨ ‘ਝਾਡ਼ੂ’ ਨੂੰ ਵੋਟਾਂ ਕੇ ਇਹ ਬਦਲਾਅ ਲਿਆਉਣਗੇ ਅਤੇ ਇੱਥੇ ‘ਆਪ’ ਦੀ ਸਰਕਾਰ ਬਣੇਗੀ।
ਉਮੀਦਵਾਰ ਕੁਲਵੰਤ ਸਿੰਘ ਨੇ ਹਲਕਾ ਮੋਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫ਼ਰਵਰੀ ਨੂੰ ਵੋਟਿੰਗ ਮਸ਼ੀਨ ਉਤੇ ਚੋਣ ਨਿਸ਼ਾਨ ‘ਝਾਡ਼ੂ’ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਵਿੱਚ ਸਹਿਯੋਗ ਕਰਨ।