ਸੀਨੀਅਰ ਪੱਤਰਕਾਰ ਪਾਲ ਕੰਸਾਲਾ ਨੂੰ ਸਦਮਾ, ਭਰਾ ਦਾ ਦੇਹਾਂਤ, ਭੋਗ 13 ਨੂੰ
1 min readਮੋਹਾਲੀ, 4 ਮਾਰਚ, 2022: ਸੀਨੀਅਰ ਪੱਤਰਕਾਰ ਪਾਲ ਸਿੰਘ ਕੰਸਾਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਛੋਟੇ ਭਰਾ ਦਲਵਿੰਦਰ ਸਿੰਘ ਫੌਜੀ ਦੀ ਦਿਲ ਦਾ ਦੌਰਾ ਪੈਣ ਨਾਲ ਬੀਤੀ ਕੱਲ੍ਹ ਮੌਤ ਹੋ ਗਈ। ਉਹਨਾਂ ਦੀ ਮੌਤ ਦੀ ਖ਼ਬਰ ਦਾ ਪਤਾ ਲੱਗਦਿਆਂ ਹੀ ਪੱਤਰਕਾਰ ਭਾਈਚਾਰੇ, ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿਚ ਸਹਿਮ ਦੀ ਲਹਿਰ ਦੌੜ ਗਈ।
ਇਸ ਦੁੱਖ ਦੀ ਘੜੀ ਵਿਚ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸੀ. ਮੀਤ ਪ੍ਰਧਾਨ ਕੁਲਦੀਪ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਜੁਆਇੰਟ ਸਕੱਤਰ ਨਾਹਰ ਸਿੰਘ ਧਾਲੀਵਾਲ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ ਸਮੇਤ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਬੇਵਕਤੀ ਮੌਤ ਉਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 13 ਮਾਰਚ 2022 ਦਿਨ ਐਤਵਾਰ ਨੂੰ ਪਿੰਡ ਕੰਸਾਲਾ, ਨਿਊ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ 12 ਤੋਂ 1 ਵਜੇ ਹੋਵੇਗੀ।