ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਅਤੇ ਮਹਿਲਾਵਾਂ ਪ੍ਰਤੀ ਸਿੱਖਿਆ ਦੇ ਮਹੱਤਵ ਦਾ ਮਿਆਰ ਉੱਚਾ ਚੁੱਕਣ ਸੰਬੰਧੀ ਰੈਲੀ
1 min readਮੋਹਾਲੀ, 5 ਮਾਰਚ, 2022: ਅੱਜ ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫਰਜ ਡਵੀਜਨ, ਪੰਜਾਬ ਅਤੇ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ.ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਵਿੰਦਰ ਪਾਲ ਸਿੰਘ ਸੰਧੂ (ਪੀ.ਪੀ.ਐਸ) ਕਪਤਾਨ ਪੁਲਿਸ (ਸਥਾਨਕ)-ਕਮ-ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅਤੇ ਇੰਦਰ ਮੋਹਨ (ਪੀ.ਪੀ.ਐਸ) ਉਪ ਕਪਤਾਨ ਫੀਕ ਦੀ ਰਹਿਨੁਮਾਈ ਹੇਠ ਐਸ.ਆਈ ਖੁਸਪ੍ਰੀਤ ਕੌਰ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਐਸ.ਏ.ਐਸ.ਨਗਰ, ਐਸ.ਆਈ ਰਣਜੀਤ ਕੌਰ ਇੰਚਾਰਜ ਵੂਮੈਨ ਹੈਲਪ ਡੇਸਕ, ਇੰਚਾਰਜ ਜਨਕ ਰਾਜ ਟ੍ਰੈਫਿਕ ਐਜੂਕੇਸ਼ਨ ਸੈਲ ਐਸ.ਏ.ਐਸ.ਨਗਰ, ਮਨਜੂਲਾ ਐਨ.ਜੀ.ਓ ਪਰਸ਼ਨਚੈਤਸ ਫਾਊਂਡੇਸ਼ਨ, ਜਿਲ੍ਹਾ ਸਾਂਝ ਕੇਂਦਰ ਦੇ ਕਮੇਟੀ ਮੈਂਬਰ ਹਰਭਜਨ ਸਿੰਘ, ਅਜੀਤ ਸਿੰਘ, ਐਡਵੋਕੇਟ ਰਾਕੇਸ਼ ਕੁਮਾਰ, ਪਰਮਜੀਤ ਪਸਰੀਚਾ, ਆਰ.ਪੀ.ਵਾਲੀਆ, ਸੀਨੀਅਰ ਸੈਕਡਰੀ ਸਕੂਲ ਸੋਹਾਣਾ ਦੇ ਟੀਚਰਜ ਅਤੇ ਬੱਚੇ, ਬੋਕਸਿੰਗ ਸੈਂਟਰ ਕਮਾਨਡੋ ਕੰਪਲੈਕਸ ਦੇ ਬੱਚੇ, ਮਹਿਲਾ ਮਿੱਤਰ ਦਾ ਸਟਾਫ, ਸਾਂਝ ਕੇਂਦਰਾਂ ਦੇ ਸਟਾਫ ਵੱਲੋਂ 08 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 2022 ਮਨਾਉਣ ਦੇ ਸਬੰਧ ਵਿੱਚ ਮਹਿਲਾਵਾਂ ਪ੍ਰਤੀ ਵੱਧ ਰਹੇ ਕੈਂਸਰ, ਗਾਇਨੀ ਰੋਗਾਂ, ਸ਼ੈਕਸੂਅਲ ਹਰਾਸਮੈਂਟ ਅਤੇ ਮਹਿਲਾਵਾ ਪ੍ਰਤੀ ਸਿੱਖਿਆ ਦੇ ਮਹੱਤਵ ਦਾ ਮਿਆਰ ਉੱਚਾ ਚੁੱਕਣ ਲਈ ਰੈਲੀ ਦਾ ਆਯੋਜਨ ਕੀਤਾ ਗਿਆ।
ਇਹ ਰੈਲੀ ਥਾਣਾ ਸੋਹਾਣਾ ਤੋਂ ਸੁਰੂ ਕੀਤੀ ਗਈ, ਜਿਸ ਨੂੰ ਹਰੀ ਝੰਡੀ ਇੰਦਰ ਮੋਹਨ (ਪੀ.ਪੀ.ਐਸ) ਉਪ ਕਪਤਾਨ ਟ੍ਰੈਫਿਕ ਐਸ.ਏ.ਐਸ.ਨਗਰ ਜੀ ਵੱਲੋਂ ਦਿੱਤੀ ਗਈ। ਇਹ ਰੈਲੀ 4 km ਪੈਦਲ ਚੱਲਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਸਮਾਪਤ ਕੀਤੀ ਗਈ । ਇਸ ਰੈਲੀ ਦਾ ਸੰਚਾਲਨ ਜਿਲ੍ਹਾ ਸਾਂਝ ਕੇਂਦਰ ਦੇ ਸਾਫਟਵੇਅਰ ਟ੍ਰੇਨਰ ਏ.ਐਸ.ਆਈ ਦਵਿੰਦਰ ਸਿੰਘ ਨੇਗੀ ਵੱਲੋ ਕੀਤਾ ਗਿਆ ।