ਪਿੰਡ ਰੁੜਕਾ ਵਾਸੀਆਂ ਨੇ ਹੂੰਝਾ ਫੇਰ ਜਿੱਤ ਦੇ ਲਈ ਕੁਲਵੰਤ ਸਿੰਘ ਨੂੰ ਦਿੱਤੀ ਵਧਾਈ
ਮੋਹਾਲੀ, 12 ਮਾਰਚ, 2022: ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਐਮ.ਐਲ.ਏ. ਕੁਲਵੰਤ ਸਿੰਘ ਨੂੰ ਅੱਜ ਪਿੰਡ ਰੁੜਕਾ ਵਾਸੀਆਂ ਦੇ ਵਲੋਂ ਹੂੰਝਾਂ ਫੇਰ ਜਿੱਤ ਦੇ ਲਈ ਗੁਲਦਸਤਾ ਦੇ ਕੇ ਵਧਾਈ ਦਿੱਤੀ ਗਈ।
ਜਿਕਰਯੋਗ ਹੈ ਕਿ 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਮੋਹਾਲੀ ਦੇ ਪਿੰਡ ਰੁੜਕਾ ਵਿੱਚ ਰਿਕਾਰਡ 87.23 ਫੀਸ਼ਦੀ ਵੋਟਾਂ ਪਈਆਂ ਸਨ। 10 ਮਾਰਚ ਨੂੰ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾਂ ਫੇਰ ਜਿੱਤ ਵਿੱਚ ਮੋਹਾਲੀ ਹਲਕੇ ਦੇ ਪਿੰਡਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ, ਜਿਥੇ ਲਗਭਗ ਹਰ ਪਿੰਡ ਵਿੱਚ ਕੁਲਵੰਤ ਸਿੰਘ ਨੂੰ ਹੂੰਝਾਂ ਫੇਰ ਜਿੱਤ ਮਿਲੀ।
ਪਿੰਡ ਰੁੜਕਾ ਵਿੱਚ ਕੁੱਲ ਪਈਆਂ 649 ਵੋਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਸਭ ਤੋਂ ਜਿਆਦਾ 372 ਵੋਟਾਂ ਪਈਆਂ, ਜਦਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੂੰ 223 ਵੋਟਾਂ ਪਈਆਂ ਤੇ ਅਕਾਲੀ ਦਲ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੂੰ 23 ਵੋਟਾਂ ਪਈਆਂ, ਬੀਜੇਪੀ ਉਮੀਦਵਾਰ ਸੰਜੀਵ ਵਸਿਸ਼ਟ ਨੂੰ 14 ਵੋਟਾਂ ਪਈਆਂ ਅਤੇ ਹੋਰ ਪਾਰਟੀਆਂ ਅਤੇ ਨੋਟਾ ਨੂੰ 17 ਵੋਟਾਂ ਪਈਆਂ।
ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਗੁਰਜੀਤ ਸਿੰਘ, ਦਲਬੀਰ ਸਿੰਘ, ਹਰਬੰਸ ਸਿੰਘ, ਸਤਨਾਮ ਸਿੰਘ, ਪ੍ਰਵੀਨ ਸਿੰਘ, ਭੁਪਿੰਦਰ ਸਿੰਘ, ਸੋਹਣ ਸਿੰਘ, ਗੁਰਦੀਪ ਸਿੰਘ, ਗੁਰਲਾਲ ਸਿੰਘ, ਜਗਰੂਪ ਸਿੰਘ, ਸੰਜੀਤ ਸਿੰਘ, ਮਨਦੀਪ ਸਿੰਘ, ਕਰਮਦੀਪ ਸਿੰਘ ਰਾਣਾ, ਗੁਰਦਿੱਤ ਸਿੰਘ, ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ, ਜੱਸੀ ਸਿੰਘ ਅਤੇ ਵਰਦਿੰਰ ਸਿੰਘ ਸੈਣੀ ਸ਼ਾਮਿਲ ਸਨ।