ਸ਼ਿਵ ਕਾਵੜ ਸੇਵਾ ਸੰਘ ਭਬਾਤ, ਜ਼ੀਰਕਪੁਰ ਵਲੋਂ ਕਰਵਾਇਆ ਗਿਆ ਜਾਗਰਣ
1 min read
ਜ਼ੀਰਕਪੁਰ, 23 ਅਪ੍ਰੈਲ, 2023: ਅੱਜ ਸ਼ਿਵ ਕਾਵੜ ਸੇਵਾ ਸੰਘ ਭਬਾਤ ਵਲੋਂ ਪਿੰਡ ਭਬਾਤ, ਜ਼ੀਰਕਪੁਰ ਹਲਕਾ ਡੇਰਾਬੱਸੀ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਿਵ ਸ਼ੰਕਰ ਜੀ ਦਾ ਜਾਗਰਣ ਅਤੇ ਭੰਡਾਰਾਂ ਬੜੀ ਹੀ ਧੂਮਧਾਮ ਨਾਲ ਕਰਵਾਇਆ ਗਿਆ l ਜਿਸ ਵਿੱਚ ਬਹੁਤ ਸੁੰਦਰ ਭਵਨ ਸਜਾਇਆ ਗਿਆ ਸੀ। ਇਹ ਸਮਾਗਮ ਪੰਜਾਬ ਦੀ ਸੁੱਖ ਅਤੇ ਏਕਤਾ ਦਾ ਸੰਦੇਸ਼ ਦੇਣ ਲਈ ਹਰ ਸਾਲ ਕਰਵਾਇਆ ਜਾਂਦਾ ਹੈ । ਪਹੁੰਚੇ ਕਾਲਾਕਾਰਾਂ ਵਲੋ ਕੀਰਤਨ ਦਰਬਾਰ ਵਿੱਚ ਸਾਰੀ ਰਾਤ ਬਾਬਾ ਜੀ ਦੇ ਚਰਨਾਂ ਵਿੱਚ ਗੁਣਗਾਨ ਕੀਤਾ ਗਿਆ।
ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਕਮਲਜੀਤ ਸਿੰਘ ਸੈਣੀ ਭੋਲੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ, ਉਨ੍ਹਾਂ ਦੇ ਨਾਲ ਇਸ ਮੌਕੇ ਤੇ ਆਪ ਆਗੂ ਸ਼ੁਭਾਸ਼ ਸ਼ਰਮਾ, ਕਮਲ ਸ਼ਰਮਾ, ਜਸਵਿੰਦਰ ਸਿੰਘ ਨਾਭਾ, ਮਲਕੀਤ ਸੈਣੀ, ਗੁਰਪ੍ਰੀਤ ਸਿੰਘ, ਰਾਜਾ ਬਿਸ਼ਨਪੁਰਾ, ਲਾਡੀ ਦਿਆਲਪੁਰਾ, ਗੁਰਵਿੰਦਰ, ਕਾਕਾ, ਪ੍ਰੇਮ ਛੱਤ ਅਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ l