ਪਿੰਡ ਸਹੌੜਾਂ ਦੇ ਹਰਪ੍ਰੀਤ ਸਿੰਘ ਨੇ ਆਲ ਪੰਜਾਬ ਐਥਲੈਟਿਕਸ ’ਚ ਸੋਨ ਤਮਗਾ ਕੀਤਾ ਅਪਣੇ ਨਾਮ
ਮੋਹਾਲੀ, 21 ਮਾਰਚ, 2022: ਪੰਜਾਬ ਓਪਨ ਅਥਲੈਟਿਕਸ ਚੈਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਮੁਕਾਬਲੇ ਵਿੱਚ ਜਿਲ੍ਹਾ ਮੋਹਾਲੀ ਦੇ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ 1500 ਮੀਟਰ ਦੌੜ ’ਚ ਸੋਨ ਤਮਗਾ ਜਿੱਤ ਕੇ ਅਪਣੇ ਪਿੰਡ ਤੇ ਜਿਲ੍ਹੇ ਦਾ ਨਾਮ ਰੌਸਨ ਕੀਤਾ।
ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਪ੍ਰੈਕਟਿਕਸ ਕਰਨ ਲਈ ਗਰਾਊਂਡ ਨਹੀਂ ਸੀ ਇਸ ਲਈ ਪਿਛਲੇ ਚਾਰ ਸਾਲਾਂ ਤੋਂ ਸਰਕਾਰੀ ਕਾਲਜ ਮੋਹਾਲੀ ਦੇ ਗਰਾਂਊਡ ਵਿੱਚ ਅਪਣੇ ਕੋਚ ਐਨ.ਆਈ ਐਸ ਰਾਮਾਂਸੰਕਰ ਦੀ ਅਗਵਾਈ ਵਿੱਚ ਜੀਅ ਤੋੜ ਮਿਹਨਤ ਕੀਤੀ ਅਤੇ ਅੱਜ ਇਸ ਮੁਕਾਮ ਤੇ ਪੁੱਜਾ ਹਾਂ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਇਸ ਟੂਰਨਾਂਮੈਂਟ ਵਿੱਚ ਭਾਗ ਲੈਂਦਾ ਰਿਹਾ ਹਾਂ ਪਰ ਕਾਮਯਾਬੀ ਇਸ ਸਾਲ ਪ੍ਰਾਪਤ ਹੋਈ ਹੈ।
ਉਨ੍ਹਾਂ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐਮ.ਏ ਦਾ ਵਿਦਿਆਰਥੀ ਹੈ। ਉਸ ਦਾ ਅਗਲਾ ਟਿੱਚਾ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਅਪਣੇ ਦੇਸ ਦਾ ਨਾਮ ਰੌਸ਼ਨ ਕਰਨ ਦਾ ਹੈ ਜਿਸ ਲਈ ਉਹ ਸਖਤ ਮਿਹਨਤ ਕਰ ਰਿਹਾ ਹੈ।