ਪੰਜਾਬ ਬੋਰਡ ਕਾਰਪੋਰੇਸ਼ਨ ਮਹਾਂਸੰਘ ਨੇ ਸ਼ਹੀਦ ਭਗਤ ਸਿੰਘ, ਰਾਜਗੂਰ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਮਪਿਤ ਪ੍ਰੋਗਰਾਮ ਕਰਵਾਇਆ
ਮੋਹਾਲੀ, 23 ਮਾਰਚ, 2022: ਪੰਜਾਬ ਬੋਰਡ ਕਾਰਪੋਰੇਸ਼ਨ ਮਹਾਂਸੰਘ ਵੱਲੋਂ ਉਦਯੋਗ ਭਵਨ ਵਿੱਖੇ ਸ਼ਹੀਦ ਭਗਤ ਸਿੰਘ, ਰਾਜਗੂਰ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਪੰਜਾਬ ਦੇ ਬੋਰਡ ਤੇ ਕਾਰਪੋਰੇਸ਼ਨਾਂ ਦੇ ਮੁਲਾਜਮ ਜਥੇਬੰਦੀ ਦੇ ਆਗੂ ਅਤੇ ਮੁਲਾਜਮ ਸ਼ਾਮਿਲ ਹੋਏ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਕੁਲਵੰਤ ਸਿੰਘ, ਐਮ.ਐਲ.ਏ. ਮੋਹਾਲੀ, ਉਹਨਾਂ ਨਾਲ ਸਤੀਸ਼ ਸੈਣੀ, ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ ਤੇ ਜਗਦੇਵ ਸਿੰਘ ਮਲੋਆ ਜਿਲਾ ਪ੍ਰਧਾਨ ਕਿਸਾਨ ਵਿੰਗ ਮੋਹਾਲੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਸੂਬਾ ਕਨਵੀਨਰ ਮਹਾਂਸੰਘ ਤਾਰਾ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦੇ ਸ਼ਹੀਦਾਂ ਨੂੰ ਸਰਧਾਜ਼ਲੀ ਦਿੱਤੀ ਅਤੇ ਆਏ ਮੁੱਖ ਮਹਿਮਾਨ ਤੇ ਮੁਲਾਜਮਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਦੱਸੇ ਰਾਹਾਂ ਤੇ ਚੱਲਣ ਅਪੀਲ ਕੀਤੀ।
ਕੁਲਵੰਤ ਸਿੰਘ, ਐਮ.ਐਲ.ਏ. ਮੋਹਾਲੀ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਆਪ ਦੀ ਸਰਕਾਰ ਲਿਆਉਣ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਦੇ ਮੁਲਾਜਮਾਂ ਦਾ ਹੈ ਜਿਹਨਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਉਹਨਾਂ ਨੇ ਕਿਹਾ ਕਿ ਪੰਜਾਬ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਸਾਰੇ ਮੁਲਾਜਮਾਂ ਦੀਆਂ ਮੰਗਾਂ ਦੇ ਹੱਲ ਲਈ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਨੇ ਗੱਲਬਾਤ ਕਰਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਪ੍ਰੋਗਰਾਮ ਵਿੱਚ ਵੱਖ ਵੱਖ ਬੋਰਡ ਤੇ ਕਾਰਪੋਰੇਸ਼ਨਾਂ ਦੀਆਂ ਜੱਥੇਬੰਦੀਆਂ ਦੇ ਆਗੂਆਂ ਨੇ ਸਬੋਧਨ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਮਹਾਂਸੰਘ ਦੇ ਜਰਨਲ ਸਕੱਤਰ ਰਾਜ ਕੁਮਾਰ ਨੇ ਆਏ ਸਾਰੇ ਮੁਲਾਜਮ ਸਾਥੀਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਪੀ.ਐਸ.ਆਈ.ਈ.ਸੀ ਸਟਾਫ ਐਸੋਸੀਏਸ਼ਨ ਤੋ ਪ੍ਰਧਾਨ ਦੀਪਾ ਰਾਮ, ਮੀਤ ਪ੍ਰਧਾਨ ਹਰਕੇਸ਼ ਰਾਣਾ, ਬਲਵੰਤ ਸਿੰਘ, ਸਵਰਣ ਸਿੰਘ, ਮਨੋਹਰ ਸਿੰਘ ਪ੍ਰਧਾਨ ਪੀ.ਐਸ.ਆਈ.ਡੀ.ਸੀ, ਮੇਹਰ ਸਿੰਘ ਗਬਾਡਾ, ਗੁਰਜਿੰਦਰ ਸਿੰਘ ਮੰਡੀ ਬੋਰਡ, ਦਲਵਿੰਦਰ ਸਿੰਘ ਐਸ.ਸੀ ਕਾਰਪੋਰੇਸ਼ਨ ,ਕੁਲਦੀਪ ਸਿੰਘ ਪ੍ਰਧਾਨ ਪੁੱਲ ਤੇ ਸੜਕ ਵਿਕਾਸ ਬੋਰਡ ਅਤੇ ਹਰਪ੍ਰੀਤ ਮਾਰਫੈਡ ਆਦਿ ਸ਼ਾਮਿਲ ਸਨ।