ਪੀਪੀਐਸਓ ਵੱਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਨੂੰ ਪੱਤਰ ਲਿਖਕੇ ਪ੍ਰਾਫਾਰਮਾ ਜਾਰੀ ਕਰਨ ਦੀ ਕੀਤੀ ਮੰਗ
1 min readਮੋਹਾਲੀ, 5 ਅਪ੍ਰੈਲ, 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ 2100 ਐਸੋਸੀਏਟਿਡ ਸਕੂਲਾਂ ਦੀ ਅਗਲੇ ਹੁਕਮਾਂ ਤੱਕ ਮਾਨਤਾ ਜਾਰੀ ਰੱਖਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਪੱਤਰ ਲਿਖਕੇ ਮਾਨਤਾ ਲਗਾਤਾਰ ਜਾਰੀ ਰੱਖਣ ਸਬੰਧੀ ਪ੍ਰਫਾਰਮਾਂ ਤੁਰੰਤ ਜਾਰੀ ਕਰਨ ਲਈ ਗੁਹਾਰ ਲਗਾਈ ਗਈ ।
ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਦੇ ਸਕੱਤਰ ਜਨਰਲ ਤੇਜਪਾਲ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਾਣਯੋਗ ਕੋਰਟ ਜਸਟਿਸ ਸੁਧੀਰ ਮਿੱਤਲ ਦੀ ਅਦਾਲਤ ਨੇ ਪੀ.ਪੀ.ਐਸ.ਓ. ਦੀ ਵਿਸ਼ੇਸ਼ ਰਿਟ ਪਟੀਸ਼ਨ ਦੀ ਸੁਣਵਾਈ ਕਰਦਿਆਂ ਆਦੇਸ਼ ਜਾਰੀ ਕੀਤੇ ਗਏ ਹਨ। ਐਸੋਸੀਏਟਿਡ ਸਕੂਲਾਂ ਦੀ ਮਾਨਤਾ ਨੂੰ ਕੋਰਟ ਦੇ ਅਗਲੇ ਹੁਕਮਾਂ ਤੱਕ ਜਾਰੀ ਰੱਖਿਆ ਜਾਵੇ। ਭਾਵ ਇਹ ਸਕੂਲ ਸਾਲ 2022-23 ਲਈ 09ਵੀਂ ਤੋਂ 10ਵੀਂ ਅਤੇ 09ਵੀਂ ਤੋਂ 12ਵੀਂ ਤੱਕ ਦੇ ਦੀਆਂ ਪ੍ਰੀਖਿਆਵਾਂ ਲਈ ਦਾਖਲੇ ਕਰ ਸਕਦੇ ਹਨ।
ਤੇਜਪਾਲ ਨੇ ਕਿਹਾ ਕਿ ਚੇਅਰਮੈਨ ਨੂੰ ਪੱਤਰ ਲਿਖਕੇ ਕਿਹਾ ਗਿਆ ਹੈ ਕਿ 2100 ਐਸੋਸੀਏਟਿਡ ਸਕੂਲਾਂ ਨੂੰ ਪੰਜਾਬ ਸਰਕਾਰ ਵਲੋਂ ਮਿਲੀ ਐਸੋਸੀਏਸ਼ਨ ਜੋ ਕਿ 2011 ਤੋਂ ਸਾਲ 2019 ਤੱਕ ਜਾਰੀ ਰਹੀ ਪਰੰਤੂ ਫਿਰ ਸਰਕਾਰ ਨੇ ਐਸੋਸੀਏਸ਼ਨ ਦੀ ਸਹੂਲਤ ਇਹ ਕਹਿ ਕੇ ਵਾਪਸ ਲੈ ਲਈ ਕਿ 2100 ਐਸੋਸੀਏਸ਼ਨ ਸਕੂਲ ਹੁਣ ਐਸੋਸੀਏਸ਼ਨ ਦਾ ਲਾਭ ਨਹੀਂ ਲੈਣਗੇ, ਸਗੋਂ ਐਫੀਲੀਏਸ਼ਨ ਦੀਆਂ ਨਵੀਂਆਂ ਸ਼ਰਤਾਂ ਨੂੰ ਪੂਰੀਆਂ ਕਰਕੇ ਐਫੀਲੀਏਟਿਡ ਸਕੂਲਾਂ ਵਜੋਂ ਹੀ ਸਕੂਲ ਚਲਾਉਣਗੇ। ਇਸ ਫੈਸਲੇ ਨੂੰ ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜ਼ੇਨ(ਰਜਿ:) ਪੀ.ਪੀ.ਐਸ.ਓ.ਨੇ ਲੋਕ ਹਿੱਤਾਂ ਵਿੱਚ ਅਤੇ ਵਿਦਿਆਰਥੀਆਂ ਦੀ ਭਲੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿਤੇ ਫੈਸਲੇ ਦੀ ਲੋਅ ਵਿੱਚ ਤੁਰੰਤ ਮਾਨਤਾ ਲਈ ਪ੍ਰਫਾਰਮਾਂ ਜਾਰੀ ਕੀਤਾ ਜਾਵੇ। ਇਸ ਸਬੰਧੀ ਸੰਪਰਕ ਕਰਨ ਤੇ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ.ਯੋਗਰਾਜ ਨੇ ਕਿਹਾ ਕਿ ਮਾਣਯੋਗ ਅਦਾਲਤ ਦੇ ਫੈਸਲੇ ਦਾ ਇਨ ਬਿਨ ਪਾਲਣ ਕੀਤਾ ਜਾਵੇਗਾ। ਐਸੋਸੀਏਟਿਡ ਸਕੂਲਾਂ ਦੀ ਮਾਨਤਾ ਜਾਰੀ ਰੱਖਣ ਤੇ ਅਗਲੇ ਦਾਖਲੇ ਕਾਰਨ ਲਈ ਪ੍ਰਫਾਰਮਾਂ ਇਕ ਦੋ ਦਿਨਾਂ ਵਿੱਚ ਸਕੂਲ ਨੂੰ ਜਾਰੀ ਕਰ ਦਿੱਤਾ ਜਾਵੇਗਾ।