December 26, 2024

Chandigarh Headline

True-stories

ਮੋਹਾਲੀ ਪੁਲਿਸ ਵੱਲੋਂ ਗੈਂਗਸਟਰਾਂ ਦਾ ਇਕ ਹੋਰ ਗਰੁੱਪ ਬੇਨਕਾਬ

1 min read

ਮੋਹਾਲੀ, 08 ਅਪ੍ਰੈਲ 2022: ਮੋਹਾਲੀ ਪੁਲਿਸ ਵੱਲੋਂ ਗੈਂਗਸਟਰਾਂ ਦਾ ਇਕ ਹੋਰ ਗਰੁੱਪ ਬੇਨਕਾਬ ਕੀਤਾ ਗਿਆ ਹੈ। ਕਲਕੱਤਾ ਵਿਖੇ ਮਾਰੇ ਗਏ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਅਤੀ ਨੇੜਲਾ ਗਾਇਕ ਤੇ ਗੀਤਕਾਰ ਗੈਂਗਸਟਰ ਸਾਥੀ ਭਾਰੀ ਮਾਤਰਾ ਵਿਚ ਅਸਲਾ ਐਜੂਨੀਸਨ ਸਮੇਤ ਗ੍ਰਿਫਤਾਰ ਕੀਤਾ ਹੈ।

ਇਸ ਸੰਬੰਧੀ ਵਿਵੇਕਸੀਲ ਸੋਨੀ ਐਸਐਸਪੀ ਐਸ.ਏ.ਐਸ. ਨਗਰ ਨੇ ਸ਼ੁੱਕਰਵਾਰ ਨੂੰ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਗੈਂਗਸਟਰਾਂ ਦੇ ਵੱਖ ਵੱਖ ਗਰੁੱਪਾ ਵਿਰੁੱਧ ਚਲਾਈ ਹੋਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋ ਜੂਨ 2021 ਵਿਚ ਪੰਜਾਬ ਪੁਲਿਸ ਦੀ ਇੰਨਪੁਟਸ ਤੇ ਕਲਕੱਤਾ ਵਿਖੇ ਮਾਰੇ ਗਏ , ਕੈਟਾਗਿਰੀ ਦੇ ਬਦਨਾਮ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜਸੀ ਦੇ ਨੇੜਲੇ ਸਾਥੀ ਹਰਬੀਰ ਸਿੰਘ ਸੋਹਲ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਪਿੰਡੀ ਔਲਖ ਥਾਣਾ ਸੋਦਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਦੋ 30 ਬੋਰ ਚਾਇਨੀ ਪਿਸਤੌਲ ਅਤੇ 07 ਮੈਗਜ਼ੀਨਾ ਅਤੇ ਐਮਨੀਸ਼ਨ ਸਮੇਤ ਉਸ ਦੇ ਲੁਕਣ ਟਿਕਾਣੇ ਤੋਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।

ਗ੍ਰਿਫਤਾਰ ਕੀਤੇ ਗਏ ਗੈਂਗਸਟਰ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆ ਐਸਐਸਪੀ ਪ੍ਰੈਸ ਨੂੰ ਦੱਸਿਆ ਕਿ ਮੋਹਾਲੀ ਪੁਲਿਸ ਨੂੰ ਟੈਕਨੀਕਲ ਇੰਨਪੁਟਸ ਅਤੇ ਮੈਨੂਅਲ ਭਰੋਸੇਯੋਗ ਇਤਲਾਹਾ ਹਾਸਲ ਹੋਈਆਂ ਕਿ ਹਰਬੀਰ ਸੋਹਲ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਪਿੰਡੀ ਔਲਖ ਥਾਣਾ ਸੋਦਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਅੰਮ੍ਰਿਤਪਾਲ ਸਿੰਘ ਉਰਫ ਸੱਤਾ ਪੁੱਤਰ ਗੁਰਮੁੱਖ ਸਿੰਘ ਵਾਸੀ ਬਜੀਦਪੁਰ ਥਾਣਾ ਬਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਖਰੜ ਵਿਖੇ ਲੁਕਣ ਟਿਕਾਣੇ ਬਣਾਏ ਹੋਏ ਹਨ। ਜਿਹਨਾਂ ਦੇ ਸਾਥੀ ਦੇ ਕੈਨੇਡਾ ਰਹਿੰਦੇ ਸਾਥੀ ਅਰਸਦੀਪ ਸਿੰਘ ਉਰਫ ਅਰਸ ਡੱਲਾ ਪੁੱਤਰ ਚਰਨ ਸਿੰਘ ਵਾਸੀ ਪਿੰਡ ਡੱਲਾ ਜਿਲਾ ਮੋਗਾ ਅਤੇ ਆਸਟ੍ਰੇਲੀਆ ਰਹਿੰਦੇ ਸਾਥੀ ਗੁਰਜੰਟ ਸਿੰਘ ਉਰਫ ਜੱਟਾ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਸੋਹਾਵੀ ਥਾਣਾ ਖੇੜੀ ਨੌਧ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੈਟ ਕਾਲਿੰਗ ਰਾਹੀਂ ਇਹਨਾਂ ਦੇ ਗਰੁੱਪ ਨੂੰ ਚਲਾ ਰਹੇ ਹਨ, ਜੋ ਵਿਦੇਸ਼ਾਂ ਤੋਂ ਨੋਟ ਕਾਲਿੰਗ ਕਰਕੇ ਕਾਰੋਬਾਰੀਆਂ ਨੂੰ ਫਿਰੋਤੀਆ ਦੇਣ ਲਈ ਧਮਕੀਆਂ ਦਿੰਦੇ ਹਨ ਅਤੇ ਇਹਨਾਂ ਦੇ ਇਕ ਦੂਜੇ ਨੂੰ ਸੁਨੇਹਾ ਲਗਾ ਕੇ ਕੰਟਰੋਲ ਰੂਮ ਦਾ ਕੰਮ ਕਰਦੇ ਹਨ।

ਇਹਨਾ ਇਨਪੁਟਸ ਤੇ ਹਰਬੀਰ ਸਿੰਘ, ਅੰਮ੍ਰਿਤਪਾਲ ਸਿੰਘ ਸੱਤਾ, ਅਰਸਦੀਪ ਸਿੰਘ ਉਰਫ ਅਰਸ ਡੱਲਾ, ਗੁਰਜੰਟ ਸਿੰਘ ਜੰਟਾ ਤੇ ਇਹਨਾਂ ਦੇ ਹੋਰ ਸਾਥੀਆਂ ਵਿਰੁੱਧ ਮੁਕੱਦਮਾ ਨੰਬਰ 103 ਮਿਤੀ 07.04.2022 ਅ/ਧ 384,34 ਆਈ.ਪੀ.ਸੀ ਤੇ 25 ਸਬ ਸੈਕਸ਼ਨ 7,8 ਅਸਲਾ ਐਕਟ ਥਾਣਾ ਸਿਟੀ ਖਰੜ ਦਰਜ ਕੀਤਾ ਗਿਆ ਅਤੇ ਇਸ ਗਿਰੋਹ ਵਿਰੁੱਧ ਮਿਲੀ ਇੰਨਪੁਟਸ ਦੇ ਅਧਾਰ ਤੇ ਖੂਫੀਆ ਅਪਰੇਸ਼ਨ ਚਲਾਇਆ ਗਿਆ ਅਤੇ ਟੈਕਨੀਕਲ ਤੇ ਜਬਾਨੀ ਮਿਲੀ ਇਤਲਾਹਾ ਦੇ ਅਧਾਰ ਤੇ ਬਰੀਕੀ ਨਾਲ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਕੁਲ ਮਿਤੀ 07.04.2022 ਨੂੰ ਭਾਗੋ ਮਾਜਰਾ ਖਾਲੀ ਫਲੈਟਾ ਤੋਂ ਹਰਬੀਰ ਸੋਹਲ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੇ ਦੋ 30 ਬੋਰ ਦੇ ਚਾਇਨੀ ਪਿਸਤੌਲ, 03 ਮੈਗਜ਼ੀਨ, ਚਾਰ 9 ਐਮ.ਐਮ ਪਿਸਤੌਲ ਦੇ ਮੈਗਜ਼ੀਨ ਅਤੇ 50 ਜਿੰਦਾ ਕਾਰਤੂਸ ਬਰਾਮਦ ਹੋਏ।

ਐਸਐਸਪੀ ਮੋਹਾਲੀ ਨੇ ਗ੍ਰਿਫਤਾਰ ਕੀਤੇ ਗਏ ਹਰਬੀਰ ਸਿੰਘ ਬਾਰੇ ਜਾਣਕਾਰੀ ਦਿੱਤੀ ਕਿ ਇਹ ਸ਼ਖਸ ਪੇਸ਼ੇ ਵੱਜੋ ਪੰਜਾਬੀ ਗੀਤਕਾਰ ਅਤੇ ਗਾਇਕ ਵੀ ਹੈ ਅਤੇ ਇਹ ਪੰਜਾਬ ਪੁਲਿਸ ਦੀ ਸੂਚਨਾ ਤੇ ਕਲਕੱਤਾ ਵਿਖੇ ਹੋਏ ਮੁਕਾਬਲੇ ਵਿਚ ਮਾਰੇ ਗਏ A ਕੈਟਾਗਿਰੀ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦਾ ਅਤੀ ਨੇੜਲਾ ਅਤੇ ਅਤੇ ਭਰੋਸੇਯੋਗ ਸਾਥੀ ਰਿਹਾ ਹੈ। ਜੈਪਾਲ ਸਿੰਘ ਨੇ ਵੱਡੀਆਂ ਡਕੈਤੀਆ ਮਾਰ ਕੇ ਅਤੇ ਵੱਡੇ ਕਾਰੋਬਾਰੀਆਂ ਤੋਂ ਵੱਡੀਆਂ ਫਿਰੋਤੀਆ ਲੈ ਕੇ ਬਹੁਤ ਸਾਰੀ ਜਾਇਦਾਦਾ ਹਰਬੀਰ ਸਿੰਘ ਤੇ ਇਸ ਦੇ ਰਿਸ਼ਤੇਦਾਰਾ ਦੇ ਨਾਮ ਖਰੀਦੀਆਂ ਹੋਈਆਂ ਸਨ। ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਮੁਕਾਬਲੇ ਵਿਚ ਮਾਰੇ ਜਾਣ ਤੇ ਇਹ ਗੀਤਕਾਰ ਗਾਇਕ ਗੈਂਗਸਟਰ ਜੂਨ 2021 ਤੋਂ ਹੀ ਫਰਾਰ ਚਲਿਆ ਆ ਰਿਹਾ ਸੀ।

SSP ਮੋਹਾਲੀ ਨੇ ਅੱਗੇ ਦੱਸਿਆ ਕਿ ਹਰਬੀਰ ਸਿੰਘ ਨੂੰ ਮੁਕੱਦਮਾ ਨੰਬਰ 103/2022 ਅਧ 384,34 ਆਈ.ਪੀ.ਸੀ. 25 ਸਬ ਸੈਕਸ਼ਨ 7,8 ਅਸਲਾ ਐਕਟ ਥਾਣਾ ਸਿਟੀ ਖਰੜ ਵਿਚ ਗ੍ਰਿਫਤਾਰ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਤੋ ਡੂੰਘਾਈ ਨਾਲ ਪੁੱਛਗਿਛ ਜਾਰੀ ਹੈ। ਉਸ ਦੇ ਸਾਥੀਆਂ ਦੀ ਤਲਾਸ਼ ਵਿਚ ਪੁਲਿਸ ਪਾਰਟੀਆਂ ਵੱਖ ਵੱਖ ਥਾਵਾਂ ਤੇ ਭੇਜੀਆ ਗਈਆ ਹਨ ਪੁਲਿਸ ਨੂੰ ਹਰਬੀਰ ਸਿੰਘ ਤੋਂ ਹੋਰ ਵੀ ਅਹਿਮ ਇੰਕਸਾਫ਼ ਹੋਣ ਦੀ ਉਮੀਦ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..