ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਵਲੋਂ ਵੱਖ-ਵੱਖ ਕਮੇਟੀਆਂ ਦਾ ਗਠਨ
1 min read![](https://www.chandigarhheadline.com/wp-content/uploads/2022/04/MPC-Committee-Members-2022-1024x664.jpg)
ਮੋਹਾਲੀ, 21 ਅਪ੍ਰੈਲ, 2022: ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਵਟਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ ਵੱਖ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਗਵਰਨਿੰਗ ਬਾਡੀ ਦਾ ਤਾਜ਼ਪੋਸ਼ੀ ਸਮਾਗਮ ਜੁਲਾਈ ਵਿਚ ਕਰਵਾਉਣ ਅਤੇ ਟੂਰ ਪ੍ਰੋਗਰਾਮ ਸਬੰਧੀ ਦੋ ਏਜੰਡੇ ਵਿਚਾਰੇ ਗਏ।
ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਅਤੇ ਸੀਨੀਅਰ ਵਾਇਸ ਪ੍ਰਧਾਨ ਮਨਜੀਤ ਸਿੰਘ ਚਾਨਾ ਨੇ ਦਸਿਆ ਕਿ ਮੀਟਿੰਗ ਵਿਚ ਗਵਰਨਿੰਗ ਬਾਡੀ ਵਲੋਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਵਿਚ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਹਰਬੰਸ ਸਿੰਘ ਬਾਗੜੀ ਤੇ ਮੈਂਬਰ ਜਸਵਿੰਦਰ ਰੂਪਾਲ ਅਤੇ ਬਲਜੀਤ ਮਰਵਾਹਾ ਨੂੰ ਥਾਪਿਆ ਗਿਆ।
ਇਸੇ ਤਰ੍ਹਾਂ ਕਲਚਰ ਕਮੇਟੀ ਦੇ ਚੇਅਰਮੈਨ ਅਜਾਇਬ ਸਿੰਘ ਔਜਲਾ ਤੇ ਮੈਂਬਰ ਅਰੁਣ ਨਾਭਾ ਅਤੇ ਅਮਨਦੀਪ ਗਿੱਲ; ਸਵਾਗਤੀ ਕਮੇਟੀ ਦਾ ਚੇਅਰਮੈਨ ਕੁਲਵੰਤ ਸਿੰਘ ਗਿੱਲ ਤੇ ਮੈਂਬਰ ਨਾਹਰ ਸਿੰਘ ਧਾਲੀਵਾਲ, ਮੰਗਤ ਸੈਦਪੁਰ ਅਤੇ ਧਰਮਿੰਦਰ ਸਿੰਗਲਾ; ਖੇਡ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਮਨੌਲੀ ਤੇ ਮੈਂਬਰ ਸੰਦੀਪ ਬਿੰਦਰਾ, ਜਸਵਿੰਦਰ ਰੁਪਾਲ, ਰਾਕੇਸ਼ ਹੰਪਾਲ ਅਤੇ ਉੱਜਲ ਸਿੰਘ; ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਰਿੰਦਰ ਪਾਲ ਸਿੰਘ ਹੈਰੀ ਤੇ ਮੈਂਬਰ ਧਰਮਪਾਲ ਉਪਾਸ਼ਕ, ਕੁਲਵਿੰਦਰ ਸਿੰਘ ਬਾਵਾ, ਕਿਰਪਾਲ ਸਿੰਘ ਕਲਕੱਤਾ ਤੇ ਕੁਲਦੀਪ ਸਿੰਘ; ਕਿਚਨ ਕਮੇਟੀ ਦੇ ਚੇਅਰਮੈਨ ਮਾਇਆ ਰਾਮ ਤੇ ਮੈਂਬਰ ਜਗਤਾਰ ਸ਼ੇਰਗਿੱਲ, ਸਾਗਰ ਪਾਹਵਾ, ਸੰਦੀਪ ਸ਼ਰਮਾ ਤੇ ਵਿਜੇ ਪਾਲ; ਸੈਮੀਨਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਕੋਟਲੀ ਤੇ ਮੈਂਬਰ ਸੁਖਵਿੰਦਰ ਸਿੰਘ ਸ਼ਾਨ, ਦਵਿੰਦਰ ਸਿੰਘ ਏਆਈਆਰ ਤੇ ਹਰਪ੍ਰੀਤ ਸਿੰਘ; ਖਰੀਦ ਕਮੇਟੀ ਦੇ ਚੇਅਰਮੈਨ ਵਿਜੈ ਕੁਮਾਰ ਤੇ ਮੈਂਬਰ ਗੁਰਮੀਤ ਸਿੰਘ ਰੰਧਾਵਾ, ਪਾਲ ਕੰਸਾਲਾ ਤੇ ਗੁਰਜੀਤ ਸਿੰਘ (ਜੋਤੀ) ਨੂੰ ਥਾਪਿਆ ਗਿਆ।
ਇਸ ਦੌਰਾਨ ਗਵਰਨਿੰਗ ਬਾਡੀ ਦੇ ਪ੍ਰਧਾਨ, ਸੀਨੀਅਰ ਵਾਇਸ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ ਮੀਤ ਪ੍ਧਾਨ ਸੁਸ਼ੀਲ ਗਰਚਾ ਅਤੇ ਧਰਮ ਸਿੰਘ; ਕੈਸ਼ੀਅਰ ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਰਾਜ ਕੁਮਾਰ ਅਰੋੜਾ, ਜਾਇੰਟ ਸਕੱਤਰ ਸਰੋਜ ਕੁਮਾਰੀ ਵਰਮਾ ਅਤੇ ਨੀਲਮ ਠਾਕੁਰ ਹਾਜ਼ਰ ਸਨ।