ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਥਿਓਰੋ ਦੇ ਕੰਮਾਂ ਦਾ ਜਾਇਜ਼ਾ
1 min readਐਸ.ਏ.ਐਸ ਨਗਰ, 4 ਮਈ, 2022: ਸੂਬਾ ਸਰਕਾਰ ਲੋਕ ਭਲਾਈ ਲੋਕ ਭਲਾਈ ਕੰਮਾਂ ਦਾ ਬਰੀਕੀ ਨਾਲ ਨਿਰੀਖਣ ਕਰ ਰਹੀ ਹੈ । ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ ਵਲੋਂ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਥਿਓਰੋ, ਐਸ.ਏ.ਐਸ. ਨਗਰ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ । ਇਸ ਦੌਰਾਨ ਉਨ੍ਹਾਂ ਬੱਚਿਆ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਲਈ ਉਤਸਾਹਿਤ ਕੀਤਾ ।
ਜਾਣਕਾਰੀ ਦਿੰਦੇ ਹੋਏ ਗੁਜਰਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਰੁਜ਼ਗਾਰ ਥਿਊਰੋ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਨਿਰੀਖਣ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੁਜ਼ਗਾਰ ਬਿਊਰੋ ‘ਚ ਇੰਟਰਵਿਊ ਦੇਣ ਆਏ ਬੱਚਿਆ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਬੱਚਿਆ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਹਰ ਕਰਮਚਾਰੀ ਨਾਲ ਮਿਲ ਕਿ ਉਹਨਾਂ ਦੇ ਕੰਮ-ਕਾਜ ਦਾ ਵੀ ਪੂਰਨ ਤੌਰ ਤੇ ਜਾੲਿਜ਼ਾ ਲਿਆ ਗਿਆ ਅਤੇ ਉਹਨਾਂ ਨੂੰ ਦਫਤਰ ਵਿੱਚ ਪੂਰਨ ਕੁਸ਼ਲਤਾ ਅਤੇ ਲਗਨ ਨਾਲ ਕੰਮ ਦੀ ਹਦਾਇਤ ਕੀਤੀ ।
ਇਸ ਮੌਕੇ ਦਫਤਰ ਦੇ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ, ਰੋਜਗਾਰ ਅਫਸਰ, ਡਿੰਪਲ ਥਾਪਰ ਰੋਜਗਾਰ ਅਫਸਰ ਅਤੇ ਮੰਜੇਸ਼ ਸ਼ਰਮਾ (ਡਿ.ਸੀ.ਈ.ਓ),ਵੀ ਹਾਜ਼ਰ ਸਨ।