ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ, ਪਰ ਅੱਖੋ ਓਹਲੇ ਕਰਨਾ ਖਤਰਨਾਕ : ਡਾ. ਸਕੰਲਪ ਸ਼ਰਮਾ
ਮੋਹਾਲੀ, 17 ਮਈ, 2022: ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ, ਪਰ ਲੰਬੀ ਉਮਰ ਜਿਉਣ ਲਈ ਬਲੱਡ ਪ੍ਰੈਸ਼ਰ ਚੈਕ ਕਰਾਉਣਾ ਜ਼ਰੂਰੀ ਹੈ। ਇਹ ਵਿਚਾਰ ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਾਂਝੇ ਕਰਦਿਆਂ ਡਾ. ਸਕੰਲਪ ਸ਼ਰਮਾ ਸਲਾਹਕਾਰ ਗਲੈਨ ਮਾਰਕ ਫਾਰਮਾ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਸ਼ਰੀਰ ਦੀਆਂ ਦੂਜੀਆਂ ਬਿਮਾਰੀਆਂ ਨੂੰ ਵੱਧਣ ਫੁੱਲਣ ਵਿੱਚ ਸਹਾਇਤਾ ਕਰਦੀ ਹੈ। ਭਾਰਤ ਵਿੱਚ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਾਰੇ ਗੱਲ ਕਰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਭਾਰਤ ਵਿੱਚ ਇਕ ਤਿਹਾਈ ਆਬਾਦੀ ਇਸ ਤੋਂ ਪੀੜਤ ਹੈ ਅਤੇ ਉਸ ਵਿਚੋਂ ਵੀ ਤੀਜਾ ਹਿੱਸਾ ਲੋਕ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਅਣਜਾਣ ਹਨ। ਉਨਾਂ ਕਿਹਾ ਕਿ ਬਿਮਾਰੀ ਦੀ ਅਣਜਾਣਤਾ ਕਾਰਨ ਅਤੇ ਇਸ ਦੇ ਅਸਰਾਂ ਤੋਂ ਅਣਜਾਣ ਹੋਣ ਕਾਰਨ ਲੋਕ ਇਸ ਨੂੰ ਚੈਕ ਹੀ ਨਹੀਂ ਕਰਾਉਂਦੇ, ਜਿਸਦਾ ਸ਼ਰੀਰ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ।
ਉਨਾਂ ਅੱਗੇ ਕਿਹਾ ਕਿ ਅਧਰੰਗ, ਬਰੈਨ ਸਟ੍ਰੋਕ, ਗੁਰਦਿਆਂ ਅਤੇ ਅੱਖਾਂ ਦੀ ਘੱਟ ਨਜ਼ਰ ਦੀ ਬਿਮਾਰੀ ਨੂੰ ਵਧਾਉਣ ਵਿੱਚ ਬਲੱਡ ਪ੍ਰੈਸ਼ਰ ਦਾ ਵੱਡਾ ਰੋਲ ਹੈ। ਉਨਾਂ ਅੱਗੇ ਕਿਹਾ ਕਿ ਜਿਸ ਜਿਸ ਥਾਂ ਵੀ ਸਾਡੇ ਖੂਨ ਦੀ ਸਪਲਾਈ ਹੋ ਰਹੀ ਹੈ ਜ਼ਿਆਦਾ ਬਲੱਡ ਪ੍ਰੈਸ਼ਰ ਉਸ ਨੂੰ ਮਾੜੇ ਰੁੱਖ ਪ੍ਰਭਾਵਿਤ ਕਰਦਾ ਹੈ। ਉਨਾਂ ਕਿਹਾ ਕਿ 18 ਸਾਲ ਦੀ ਉਮਰ ਤੋਂ ਬਾਅਦ ਹਰੇਕ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਚੈਕ ਕਰਾਉਂਦੇ ਰਹਿਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਬਲੱਡ ਪ੍ਰੈਸ਼ਰ ਜ਼ਿਆਦਾ ਕ੍ਰੋਧ, ਚਿੰਤਾ, ਤਣਾਅ, ਵਿੱਤ ਤੋਂ ਜ਼ਿਆਦਾ ਭੱਜਣਾ ਕਾਰਨ ਹੁੰਦਾ ਹੈ। ਉਨਾਂ ਇਹ ਵੀ ਦੱਸਿਆ ਕਿ ਘੱਟ ਬਲੱਡ ਪ੍ਰੈਸ਼ਰ ਖਤਰਨਾਕ ਨਹੀਂ ਜਿੰਨਾਂ ਵੱਧ ਬਲੱਡ ਪ੍ਰੈਸ਼ਰ ਹੁੰਦਾ ਹੈ। ਉਨਾਂ ਕਿਹਾ ਕਿ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਲਈ ਸਭ ਤੋਂ ਮੁੱਖ ਲਾਈਫ ਸਟਾਈਲ ਨੂੰ ਠੀਕ ਰੱਖਣਾ ਹੈ। ਲੋਕਾਂ ਨੂੰ ਘਿਓ ਤੇ ਤੇਲ ਵਾਲੀਆਂ ਚੀਜ਼ਾਂ ਦੀ ਵਰਤੋਂ ਘੱਟ ਮਾਤਰਾ ਵਿੱਚ ਕਰਨੀ ਚਾਹੀਦੀ ਹੈ। ਉਨਾਂ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਬਲੱਡ ਪ੍ਰੈਸ਼ਰ ਖਤਰਨਾਕ ਬਿਮਾਰੀ ਨਹੀਂ, ਜੇਕਰ ਹੋ ਗਿਆ ਤਾਂ ਇਸ ਨੂੰ ਅੱਖੋ ਓਹਲੇ ਕਰਨਾ ਖਤਰਨਾਕ ਹੈ। ਇਸ ਮੌਕੇ ਉਨਾਂ ਨਾਲ ਗਲੈਨ ਮਾਰਕ ਫਾਰਮਾ ਸਿਊਟੀਕਲ ਕੰਪਨੀ ਦੇ ਡਾਇਰੈਕਟਰ ਅਨਿੱਲੇ ਪਤਾਲੇ, ਸ਼ੁਮੀਲ ਕੁਮਾਰ, ਸੰਨੀ ਕੁਮਾਰ ਅਤੇ ਨਵੀਨ ਰਾਣਾ ਵੀ ਹਾਜ਼ਰ ਸਨ।
ਵਿਸ਼ਵ ਬਲੱਡ ਦਿਵਸ਼ ਮੌਕੇ ਕੰਪਨੀ ਵੱਲੋਂ ਮੋਹਾਲੀ ਦੇ ਫੇਜ਼ 9 ਵਿਚ ਇਕ ਰੈਲੀ ਕੱਢਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।