ਰੈਡ ਕਰਾਸ ਸ਼ਾਖਾ ਵੱਲੋਂ ਲੋੜਵੰਦਾਂ ਨੂੰ 350 ਮਾਸਕ ਅਤੇ 150 ਛੋਟੇ ਸੈਨੀਟਾਇਜਰ ਵੰਡੇ ਗਏ
1 min readਐਸ.ਏ.ਐਸ. ਨਗਰ, 18 ਮਈ, 2022: ਅਮਿਤ ਤਲਵਾੜ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਸ੍ਰੀਮਤੀ ਅਮਨਿੰਦਰ ਕੋਰ ਬਰਾੜ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ ਵੱੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਬਚਣ ਲਈ 350 ਮਾਸਕ ਅਤੇ 150 ਛੋਟੇ ਸੈਨੀਟਾਇਜਰ ਵੰਡੇ ਗਏ। ਉਨ੍ਹਾਂ ਨੂੰ ਕਰੋਨਾਂ ਬਿਮਾਰੀ ਦੀ ਮਹਾਂਮਾਰੀ ਤੋਂ ਬਚਣ ਲਈ ਉਨ੍ਹਾਂ ਨੂੰ ਮਾਸਕ ਲਗਾਉਣ, ਸਮੇਂ ਸਮੇਂ ਤੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ, ਸ਼ੋਸ਼ਲ ਡਿਸਟੈਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਸਮਝਾਇਆ ਗਿਆ ਕਿ ਇਸ ਬਿਮਾਰੀ ਤੋਂ ਡਰਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ।
ਕਮਲੇਸ ਕੁਮਾਰ ਕੋਸਲ ਸਕੱਤਰ, ਜਿਲ੍ਹਾਂ ਰੈਡ ਕਰਾਸ ਵੱਲੋਂ ਦੱਸਿਆ ਗਿਆ ਕਿ ਰੈਡ ਕਰਾਸ ਇੱਕ ਰਾਹਤ ਸੰਸਥਾ ਜੋ ਮੁਸਬਿਤ ਵਿੱਚ ਮਨੁੱਖਤਾ ਦੀ ਸੇਵਾ ਕਰਦੀ ਹੈ ਜਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਕੁਦਰਤੀ ਆਫਤਾਂ ਜਿਵੇ ਕਿ ਹੜ, ਭੂਚਾਲ ਜਾਂ ਅੱਗ ਲੱਗਣ ਅਤੇ ਕੋਵਿਡ-19 ਦੀ ਮਹਾਮਾਰੀ ਸਮੇਂ ਰਾਸ਼ਣ, ਦਵਾਈਆਂ, ਕੱਪੜੇ ਅਤੇ ਹੋਰ ਲੋੜੀਦਾ ਸਮਾਨ ਆਪਣੇ ਸਮਾਜ-ਸੇਵਕਾ ਰਾਹੀਂ ਇਕੱਠਾ ਕਰਕੇ ਪੀੜਤ ਲੋਕਾਂ ਤੀਕ ਪਹੁੰਚਣ ਵਿੱਚ ਪਿਛੇ ਨਹੀ ਰਹੀ ਹੈ। ਅੰਤ ਵਿੱਚ ਰੈਡ ਕਰਾਸ ਦੀਆਂ ਚਲਾਈਆ ਜਾ ਰਹੀਆ ਗਤੀਵਿਧੀਆ ਜਿਵੇ ਕਿ ਸਸਤੀ ਰੋਟੀ ਸਕੀਮ, ਫਸਟ ਏਡ ਟ੍ਰੇਨਿੰਗ, ਪੇਸੈਟ ਕੇਅਰ ਸਰਵਿਸ, ਬਲੱਡ ਡੋਨੇਸਨ ਕੈਪ, ਫਰੀ ਮੈਡੀਕਲ ਚੈਕਅਪ ਕੈਂਪ, ਹੈਡੀਕੈਂਪਡ ਵਿਅਕਤੀਆਂ ਨੂੰ ਟ੍ਰਾਈਸਾਈਕਲ/ਵੀਹਲ ਚੇਅਰ ਮੁਹੱਈਆਂ ਕਰਵਾਏ ਜਾਦੇ ਹਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਰੈਡ ਕਰਾਸ ਦੀ ਆਪਣੀ ਕੋਈ ਪ੍ਰਾਪਰਟੀ ਨਹੀ ਹੈ ਜਿਸ ਤੋ ਇਸ ਨੂੰ ਕਿਰਾਇਆ ਆਦਿ ਆਉਦਾ ਹੋਵੇ ਅਤੇ ਨਾ ਹੀ ਇਸ ਦਾ ਰੈਗੂਲਰ ਤੋਰ ਤੇ ਆਮਦਨ ਦਾ ਕੋਈ ਸਾਧਨ ਹੈ।
ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਰੈਡ ਕਰਾਸ ਦੀਆਂ ਉਪਰੋਕਤ ਗਤੀਵਿਧੀਆ ਨੂੰ ਚਲਾਉਣ ਲਈ ਮੁਹਾਲੀ ਸਹਿਰ ਦੇ ਲੋਕਾਂ ਦਾ ਸਹਿਯੋਗ ਜਰੂਰੀ ਹੈ। ਸਵੈ ਇੱਛਾ ਨਾਲ ਕੀਤੇ ਦਾਨ ਨਾਲ ਰੈਡ ਕਰਾਸ ਲਹਿਰ ਨੂੰ ਹੋਰ ਵਧਾਇਆ ਜਾ ਸਕਦਾ ਹੈ।ਦਾਨੀ ਸੱਜਣਾ ਅਤੇ ਸਮਾਜਿਕ ਜਥੇਬੰਦੀਆਂ ਨੂੰ ਪੁਰ ਜੋਰ ਅਪੀਲ ਹੈ ਕਿ ਉਹ ਰੈਡ ਕਰਾਸ ਦੇ ਮਾਨਵ ਸੇਵਾ ਦੇ ਕੰਮ ਵਿੱਚ ਖੁੱਲ ਦਿਲੀ ਨਾਲ ਯੋਗਦਾਨ ਪਾਉਣ।ਜੇ ਕੋਈ ਦਾਨੀ ਸੱਜਣ ਆਪਣੀ ਇੱਛਾ ਅਨੁਸਾਰ ਦਾਨ ਕਰਨਾ ਚਾਹੰਦਾ ਹੈ ਤਾਂ ਉਹ ਜਿਲਾ ਰੈਡ ਕਰਾਸ ਸੁਸਾਇਟੀ ਮੁਹਾਲੀ ਦੇ ਖਾਤਾ ਨੰ: 9711000100000472 ਆਈ.ਐਫ.ਐਸ.ਸੀ. ਕੋਡ PUNB0971100 ਜਾਂ ਰੈਡ ਕਰਾਸ ਦੇ ਦਫਤਰ ਦੇ ਟੈਲੀਫੋਨ ਨੰਬਰ:0172-2219526 ਤੇ ਸੰਪਰਕ ਕਰ ਸਕਦਾ ਹੈ।