ਆਪ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ : ਕੁਲਵੰਤ ਸਿੰਘ
1 min readਮੋਹਾਲੀ, 12 ਫ਼ਰਵਰੀ, 2022: ਆਪ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਦੌਰਾਨ ਕੁਲਵੰਤ ਸਿੰਘ ਨੂੰ ਮੁਹਾਲੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਅਤੇ ਪਿੰਡਾਂ ਵਿੱਚ ਖੁੱਲ੍ਹਾ ਸਮਰਥਨ ਮਿਲ ਰਿਹਾ ਹੈ ।
ਇਸ ਦੇ ਨਾਲ ਹੀ ਵਿਰੋਧੀ ਧਿਰ ਇਸ ਗੱਲ ਨੂੰ ਲੈ ਕੇ ਸਦਮੇ ਵਿੱਚ ਹੈ ਕਿ ਆਖ਼ਿਰ ਪਿੰਡ -ਪਿੰਡ ਅਤੇ ਮੋਹਾਲੀ ਸ਼ਹਿਰ ਦੇ ਵੱਖ- ਵੱਖ ਵਾਰਡਾਂ ਵਿਚ ਕੁਲਵੰਤ ਸਿੰਘ ਦੇ ਹੱਕ ਵਿਚ ਲੋਕਾਂ ਵੱਲੋਂ ਆਪ ਮੁਹਾਰੇ ਅੱਗੇ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਜਾ ਰਹੀਆਂ ਹਨ । ਜਿਸ ਵੀ ਪਿੰਡ ਵਿਚ ਚੋਣ ਪ੍ਰਚਾਰ ਦੇ ਦੌਰਾਨ ਉਮੀਦਵਾਰ ਕੁਲਵੰਤ ਸਿੰਘ ਪੁੱਜਦੇ ਹਨ ਤਾਂ ਉੱਥੋਂ ਦੇ ਬਸ਼ਿੰਦਿਆਂ ਦੇ ਵੱਲੋਂ ਲਗਾਤਾਰ ਕੁਲਵੰਤ ਸਿੰਘ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਜਾਂਦੀ ਹੈ । ਲੋਕਾਂ ਦੀ ਤਰਫੋਂ ਅਜਿਹਾ ਕਰਕੇ ਕੁਲਵੰਤ ਸਿੰਘ ਨੂੰ ਇਹ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਜਿੱਤ ਉਨ੍ਹਾਂ ਦੇ ਹਿੱਸੇ ਹੀ ਆਵੇਗੀ ।
ਮੁਹਾਲੀ ਵਿੱਚ ਲੋਕ ਬਲਵੀਰ ਸਿੱਧੂ ਨੂੰ ਲੈ ਕੇ ਕਾਫੀ ਭੜਕੇ ਹੋਏ ਹਨ ,ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਤਕ ਲੋਕਾਂ ਨੂੰ ਗੁੰਮਰਾਹ ਕਰਦੇ ਆਏ ਹਨ । ਇਸ ਲਈ ਉਹ ਹਰ ਹੀਲੇ ਬਲਵੀਰ ਸਿੱਧੂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ।ਇਸਦੇ ਨਾਲ ਹੀ ਕਾਂਗਰਸ ਦੇ ਟਕਸਾਲੀ ਅਹੁਦੇਦਾਰ ਅਤੇ ਵਰਕਰ ਵੀ ਆਪ ਵਿੱਚ ਸ਼ਾਮਲ ਹੋ ਰਹੇ ਹਨ ।
ਕੁਲਵੰਤ ਸਿੰਘ ਆਪ ਉਮੀਦਵਾਰ ਦੀ ਹਮਾਇਤ ਕਰਨ ਵਾਲਿਆਂ ਵਿੱਚ – ਚਰਨਜੀਤ ਸਿੰਘ, ਰਣਜੀਤ ਸਿੰਘ, ਜਸਬੀਰ ਸਿੰਘ, ਮਾਨ ਸਿੰਘ, ਰਿੰਕੂ, ਰਮੇਸ਼ ਕੁਮਾਰ, ਜਸਵੰਤ ਸਿੰਘ, ਜਸਵੀਰ ਸਿੰਘ, ਸਤਬੀਰ ਸਿੰਘ, ਮਨਜੀਤ ਸਿੰਘ, ਮੇਹਰ ਸਿੰਘ, ਜਸਵੀਰ ਸਿੰਘ, ਜਰਨੈਲ ਸਿੰਘ, ਮੱਖਣ ਸਿੰਘ, ਹਰਦੇਵ ਸਿੰਘ ਸ਼ਾਮਲ ਹਨ । ਇਸ ਤੋਂ ਇਲਾਵਾ ਲਾਂਡਰਾਂ ਸੈਕਟਰ 94 ਦੇ ਵਾਸੀ ਜਗਦੀਸ਼ ਸਿੰਘ ਇਸ ਡਾ. ਠਾਕੁਰਜੀਤ ਸਿੰਘ, ਡਾ .ਕੁਲਬੀਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਜਰਨੈਲ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਮਟੌਰ ਦੇ ਲਖਵੀਰ ਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਿੰਦਰ ਸਿੰਘ, ਗੁਰਬਾਜ ਸਿੰਘ, ਗੁਰਬਾਜ ਸਿੰਘ, ਚਰਨਜੀਤ ਸਿੰਘ, ਚਰਨਜੀਤ ਸਿੰਘ ਅਤੇ ਸਤਿੰਦਰ ਸਿੰਘ ਦਾ ਨਾਂ ਹੈ ।