ਚੋਣ ਕਮਿਸ਼ਨ ਨੇ ਪੰਜਾਬ ਸਣੇ 5 ਸੂਬਿਆਂ ‘ਚ ਚੋਣ ਪ੍ਰਚਾਰ ਲਈ ਦਿੱਤੀਆਂ ਹੋਰ ਰਿਆਇਤਾਂ
1 min readਚੰਡੀਗੜ੍ਹ, 12 ਫਰਵਰੀ 2022: ਚੋਣ ਕਮਿਸ਼ਨ ਨੇ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਕਰਨ ਦੇ ਪ੍ਰਬੰਧਾਂ ਵਿਚ ਹੋਰ ਢਿੱਲ ਦੇ ਦਿੱਤੀ ਹੈ, ਜਿਵੇਂ ਕਿ – ਰਾਜਨੀਤਿਕ ਪਾਰਟੀਆਂ/ਉਮੀਦਵਾਰ ਸਾਰੀਆਂ ਮੌਜੂਦਾ ਹਦਾਇਤਾਂ ਦੀ ਪਾਲਣਾ ਕਰਦਿਆਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਪ੍ਰਚਾਰ ਕਰ ਸਕਦੇ ਹਨ
– ਸਿਆਸੀ ਪਾਰਟੀਆਂ/ਉਮੀਦਵਾਰ ਮਨੋਨੀਤ ਖੁੱਲ੍ਹੀਆਂ ਥਾਵਾਂ ਦੀ ਸਮਰੱਥਾ ਦੇ ਵੱਧ ਤੋਂ ਵੱਧ 50% ਜਾਂ SDMA ਦੁਆਰਾ ਨਿਰਧਾਰਤ ਸੀਮਾ, ਜੋ ਵੀ ਘੱਟ ਹੋਵੇ, ਨਾਲ ਪ੍ਰਚਾਰ ਕਰ ਸਕਦੇ ਹਨ।
– SDMA ਦੀਆਂ ਸੀਮਾਵਾਂ ਦੇ ਅਨੁਸਾਰ ਸੀਮਤ ਗਿਣਤੀ ਵਿੱਚ ਵਿਅਕਤੀਆਂ ਦੇ ਨਾਲ ਪਦ ਯਾਤਰਾ ਦੀ ਇਜਾਜਤ ਦਿੱਤੀ ਗਈ ਹੈ।