ਕਬੱਡੀ ਖਿਡਾਰੀ ਦੇ ਕਤਲ ਕੇਸ ਦੇ ਮੁੱਖ ਸਾਜਿਸ਼ ਘਾੜੇ ਪੁਲਿਸ ਦੀ ਗਿ੍ਰਫਤ ’ਚ
1 min readਚੰਡੀਗੜ /ਜਲੰਧਰ, ਜੂਨ 6, 2022: ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ), ਸਵਪਨ ਸ਼ਰਮਾ, ਨੇ ਐਤਵਾਰ ਨੂੰ ਦੱਸਿਆ ਕਿ ਪੰਜਾਬ ਪੁਲਿਸ ਨੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੇ ਹਾਈ ਪ੍ਰੋਫਾਈਲ ਕਤਲ ਕੇਸ ਦੇ ਸਬੰਧ ਵਿਚ 05 ਹੋਰ ਵਿਅਕਤੀਆ ਸਮੇਤ 2 ਸ਼ੂਟਰਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਸ ਨਾਲ ਕੁੱਲ ਗਿਣਤੀ 09 ਹੋ ਗਈ ਹੈ।
ਗਿ੍ਰਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਫੋਜੀ ਵਾਸੀ ਬੁਲੰਦਸ਼ਰ, ਵਿਕਾਸ ਮਾਹਲੇ ਵਾਸੀ ਗੁੜਗਾਉਂ, ਹਰਿਆਣਾ, ਸਚਿਨ ਧੌਲਿਆ ਵਾਸੀ ਅਲਵਰ, ਰਾਜਸਥਾਨ, ਮਨਜੋਤ ਕੋਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ, ਯੂ.ਪੀ. ਵਜੋਂ ਕੀਤੀ ਗਈ ਹੈ। ਪੁਲਿਸ ਵਲੋਂ ਇਹਨਾਂ ਕੋਲੋਂ 7 ਪਿਸਤੋਲ ਸਮੇਤ 5 ਵਿਦੇਸ਼ੀ .30 ਬੋਰ ਪਿਸਤੋਲ ਅਤੇ ਦੋ .315 ਬੋਰ ਕੰਟਰੀਮੇਡ ਪਿਸਤੋਲ ਤੇ 3 ਵਾਹਨ ਮਹਿੰਦਰਾ ਐਕਸ.ਯੂ.ਵੀ, ਟੋਇਟਾ ਈਟੀਓਸ ਅਤੇ ਹੁੰਡਈ ਵਰਨਾ ਵੀ ਬਰਾਮਦ ਕੀਤੇ ਗਏ ਹਨ।
ਜਿਕਰਯੋਗ ਹੈ ਕਿ 14 ਮਾਰਚ 2022, ਨੂੰ ਸ਼ਾਮ 06 ਵਜੇ ਦੇ ਕਰੀਬ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਵਲੋਂ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆ ਵਜੋ ਜਾਣੇ ਜਾਂਦੇ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆਰ ਕਰ ਦਿੱਤੀ ਗਈ ਸੀ।
ਸੀਨੀਅਰ ਪੁਲਿਸ ਕਪਤਾਨ, ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਫੋਜੀ , ਜਿਸ ਨੂੰ ਬੁਲੰਦਸ਼ਰ, ਯੂ.ਪੀ. ਤੋਂ ਫੜਿਆ ਗਿਆ ਸੀ ਅਤੇ ਜੋ ਕਿ ਇਸ ਕਤਲ ਵਿਚ ਮੁੱਖ ਕੋਰਡੀਨੇਟਰ ਸੀ, ਨੇ ਹੀ ਸ਼ਾਰਪ ਸ਼ੂਟਰਾਂ ਨੂੰ ਆਉਣ ਜਾਣ ਲਈ ਵਾਹਨ, ਹਥਿਆਰ, ਸੇਫ ਹਾਉਸ, ਹਥਿਆਰਾ ਨੂੰ ਹੈਂਡਲ ਕਰਨ ਲਈ ਟ੍ਰੈਨਿੰਗ, ਵਿਤੀ ਸਹਾਇਤਾ ਅਤੇ ਜੁਰਮ ਨੂੰ ਅੰਜਾਮ ਦੇਣ ਲਈ ਰੇਕੀ ਕਰਨ ਲਈ ਸਹਾਇਤਾ ਦਿੱਤੀ ਸੀ।
ਉਹਨਾਂ ਨੇ ਦੱਸਿਆ ਕਿ ਫਰੀਦਾਬਾਦ ਤੋਂ ਫੜੇ ਗਏ ਇੱਕ ਹੋਰ ਦੋਸ਼ੀ ਵਿਕਾਸ ਮਾਹਲੇ, ਮੁੱਖ ਸ਼ੂਟਰ ਨੂੰ ਗੋਲੀਬਾਰੀ ਕਰਨ ਵਾਲਿਆ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਸਿਖਲਾਈ ਦੇਣ ਦਾ ਕੰਮ ਸੋਂਪਿਆ ਗਿਆ ਸੀ ਅਤੇ ਬਾਅਦ ਵਿਚ ਉਸਨੇ ਵੀ ਫੌਜੀ ਨਾਲ ਮਿਲ ਕੇ ਸੰਦੀਪ ਦੀ ਟਾਰਗੇਟ ਕਿਲਿੰਗ ਨੰੁ ਅੰਜਾਮ ਦਿੱਤਾ ਸੀ। ਜਾਂਚ ਦੋਰਾਨ ਵਿਕਾਸ ਮਾਹਲੇ ਨੇ ਪੰਜਾਬ ਵਿਚ ਦੋ ਕਤਲ ਕੇਸਾਂ ਵਿਚ ਆਪਣੀ ਭੂਮਿਕਾ ਦਾ ਖੁਲਾਸਾ ਕੀਤਾ ਹੈ, ਜਿਹਨਾਂ ਬਾਰੇ ਪੁਲਿਸ ਨੂੰ ਪਹਿਲਾਂ ਪਤਾ ਨਹੀ ਸੀ।
ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਜਲੰਧਰ (ਦਿਹਾਤੀ) ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ. ਨੇ ਦੱਸਿਆ ਕਿ ਸਚਿਨ ਧੋਲੀਆ ਅਤੇ ਮੰਨਜੋਤ ਕੌਰ ਨੂੰ ਕੋਸ਼ਲ ਡਾਗਰ ਗਿਰੋਹ ਦੇ ਮੈਂਬਰਾਂ ਨੂੰ ਪਨਾਹ ਦੇਣ ਅਤੇ ਉਹਨਾਂ ਨੂੰ ਬਚਕੇ ਨਿਕਲਣ ਲਈ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣ ਦੇ ਦੋਸ਼ਾਂ ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਪਿਛਲੇ 3 ਹਫਤਿਆ ਵਿਚ ਪੁਲਿਸ ਨੇ ਇਸ ਗਿ੍ਰਰੋਹ ਦੇ ਮੈਂਬਰਾਂ ਦੁਆਰਾ ਲੁਕਣ ਲਈ ਵਰਤੇ ਜਾਂਦੇ 18 ਟਿਕਾਣਿਆ ਦੀ ਪਛਾਣ ਕਰਕੇ ਛਾਪੇ ਮਾਰੀ ਕੀਤੀ ਹੈ ਅਤੇ ਇਸ ਮਾਮਲੇ ਵਿਚ ਕਈ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਐਸ.ਐਸ.ਪੀ. ਜਲੰਧਰ (ਦਿਹਾਤੀ) ਨੇ ਦੱਸਿਆ ਕਿ ਪੰਜਵਾਂ ਦੋਸ਼ੀ ਯਾਦਵਿੰਦਰ ਸਿੰਘ, ਜੋ ਜੁਝਾਰ ਸਿੰਘ ਦਾ ਨਜ਼ਦੀਕੀ ਸਾਥੀ ਹੈ, ਗਿਰੋਹ ਦੇ ਮੈਂਬਰਾਂ ਵਿਚਕਾਰ ਵਿਚੋਲੇ ਦਾ ਕੰਮ ਕਰਦਾ ਸੀ।
ਇਸ ਦੋਰਾਨ 19 ਮਾਰਚ ਨੂੰ ਪੁਲਿਸ ਨੇ 4 ਮੁੱਖ ਸਾਜਿਸ਼ ਕਰਤਾਵਾਂ ਨੂੰ ਗਿ੍ਰਫਤਾਰ ਕਰਕੇ ਇਸ ਕੇਸ ਦੀ ਗੁੱਥੀ ਸੁਲਝਾਈ ਸੀ। ਇਨਾਂ ਦੋਸ਼ੀਆਂ ਦੀ ਪਛਾਣ ਫਤਿਹ ਸਿੰਘ ਉਰਫ ਜੁਵਰਾਜ਼ ਵਾਸੀ ਸੰਗਰੂਰ , ਗੁੂਰਗ੍ਰਾਮ ਹਰਿਆਣਾ ਦੇ ਨਾਹਰਪੁਰ ਰੂਪਾ ਦੇ ਕੋਸ਼ਲ ਚੋਧਰੀ , ਹਰਿਆਣਾ ਦੇ ਪਿੰਡ ਮਹੇਸ਼ਪੁਰ ਪਲਵਨ ਦੇ ਅਮਿਤ ਡਾਗਰ, ਪਿੰਡ ਮਾਧੋਪੁਰ, ਪੀਤੀਭੀਤ, ਯੂ.ਪੀ. ਦੇ ਰਹਿੰਣ ਵਾਲੇ ਸਿਮਰਜੀਤ ਸਿੰਘ ਉਰਫ ਜੁਝਾਰ ਸਿੰਘ ਵਜੋਂ ਹੋਈ ਹੈ । ਇਹ ਚਾਰੇ ਮੁਲਜਮ ਹਿਸਟਰੀਸ਼ੀਟਰ ਹਨ ਅਤੇ 20 ਤੋਂ ਵੱਧ ਅਪਰਾਧਿਕ ਮਾਮਲਿਆ ਦਾ ਸਾਹਮਣਾ ਕਰ ਰਹੇ ਹਨ ਇਹਨਾਂ ਵਿਚੋਂ ਜ਼ਿਆਦਾਤਰ ਕਤਲ ਅਤੇ ਇਰਾਦਾ ਕਤਲ ਦੇ ਕੇਸਾਂ ਤਹਿਤ ਵੱਖ ਵੱਖ ਜੇਲਾਂ ਬੰਦਾ ਸਨ ਅਤੇ ਇਨਾਂ ਨੂੰ ਪ੍ਰੋਡੱਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ।
ਸ਼ੂਟਰਾਂ ਦੀ ਪ੍ਰੌਫਾਇਲ:
- ਦਿੱਲੀ, ਹਰਿਆਣਾ ਅਤੇ ਪੱਛਮੀ ਯੂ.ਪੀ. ਵਿਚ ਸਰਗਰਮ ਕੌਸ਼ਲ ਡਾਗਰ ਗੈਂਗ ਦਾ ਮੁੱਖ ਕੁਆਰਡੀਨੇਟਰ ਹਰਵਿੰਦਰ ਸਿੰਘ ਉਰਫ ਫੋਜੀ 18 ਸਾਲ ਦੀ ਹਥਿਆਰਬੰਦ ਸੇਵਾ ਨਿਭਾਉਣ ਤੋਂ ਬਾਅਦ ਇਸ ਸਾਲ ਫਰਵਰੀ ਵਿਚ 6 ਜਾਟ ਬਟਾਲੀਆਨ ਤੋਂ ਸੇਵਾ ਮੁਕਤ ਹੋਇਆ ਸੀ, ਉਹ ਹਿਸਟਰੀ ਸ਼ੀਟਰ ਹੈ ਅਤੇ ਪੱਛਮੀ ਯੂ.ਪੀ. ਅਤੇ ਹਰਿਆਣਾ ਦੇ ਵੱਖ -ਵੱਖ ਜਿਲਿਆ ਵਿਚ ਕਤਲ, ਹਰਿਆਰਬੰਦ ਡਕੈਤੀ ਅਤੇ ਜਬਰੀ ਵਸੂਲੀ ਨਾਲ ਸਬੰਧਤ ਘੱਟੋ- ਘੱਟ 21 ਅਪਰਾਧਿਕ ਮਾਮਲਿਆ ਦਾ ਸਾਹਮਣਾ ਕਰ ਰਿਹਾ ਹੈ। ਉਸ ਵਿਰੁੱਧ ਦਰਜ਼ ਕਈ ਕੇਸਾ ਵਿਚ ਉਹ ਭਗੋੜਾ ਸੀ।
- ਵਿਕਾਸ ਮਾਹਲੇ, ਜਿਸਦੇ ਖਿਲਾਫ ਹਰਿਆਣਾ ਵਿਚ ਕਤਲ ਅਤੇ ਜਬਰੀ ਵਸੂਲੀ ਨਾਲ ਸਬੰਧਤ 9 ਅਪਰਾਧਿਕ ਮਾਮਲੇ ਦਰਜ਼ ਹਨ, ਨੇ ਜਾਂਚ ਦੋਰਾਨ ਪੰਜਾਬ ਵਿਚ ਕਤਲ ਦੇ ਦੋ ਮਾਮਲਿਆ ਵਿਚ ਆਪਣੀ ਭੂਮਿਕਾ ਕਬੂਲੀ ਹੈ, ਜਿਹਨਾਂ ਬਾਰੇ ਪੁਲਿਸ ਨੂੰ ਪਹਿਲਾਂ ਨਹੀ ਪਤਾ ਸੀ। ਜੂਨ 2021 ਵਿਚ ਸੁਖਮੀਤ ਸਿੰਘ ਡਿਪਟੀ ਇੱਕ ਟਰਾਂਸਪੋਟਰ ਨੂੰ ਜਲੰਧਰ ਸ਼ਹਿਰ ਵਿਚ ਅਣਪਛਾਤੇ ਵਿਅਕਤੀਆ ਨੇ ਗੋਲੀ ਮਾਰ ਦਿੱਤੀ ਸੀ। ਹੁਣ ਪਤਾ ਲੱਗਾ ਹੈ ਕਿ ਵਿਕਾਸ ਮਾਹਲੇ ਨੇ ਹੋਰਾਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ।
ਜਨਵਰੀ 2022 ਵਿਚ ਮਨਪ੍ਰੀਤ ਛੱਲਾ ਅਤੇ ਮਨਪ੍ਰੀਤ ਵਿੱਕੀ ਨਾਮ ਦੇ ਦੋ ਵਿਅਕਤੀਆ, ਜੋ ਕਿ ਇੱਕ ਮਾਰੇ ਗਏ ਗੈਂਗਸਟਰ ਕੁਲਵੀਰ ਨਰੂਆਣਾ ਦੇ ਦੋਵੇ ਸਾਥੀ ਸਨ, ਨੂੰ ਅਣਪਛਾਤੇ ਵਿਅਕਤੀਆ ਨੇ ਬਠਿੰਡਾ ਵਿਚ ਗੋਲੀ ਮਾਰ ਦਿੱਤੀ ਸੀ। ਵਿਕਾਸ ਦੀ ਪੁੱਛ ਗਿੱਛ ਤੋਂ ਪਤਾ ਲੱਗਾ ਹੈ ਕਿ ਇਹ ਦੋਵੇ ਕਤਲ ਵੀ ਉਸਨੇ ਸੰਗਰੂਰ ਦੇ ਇੱਕ ਹੋਰ ਗੈਂਗਸਟਰ ਫਤਿਹ ਨਗਰੀ ਦੀ ਗਿ੍ਰਫਤਾਰੀ ਦਾ ਬਦਲਾ ਲੇਣ ਲਈ ਕੀਤੇ ਸਨ। ਮਨਪ੍ਰੀਤ ਛੱਲਾ ਨੇ ਕਥਿਤ ਤੌਰ ਤੇ ਪੁਲਿਸ ਨੂੰ ਕੁਲਵੀਰ ਨਰੂਆਣਾ ਕਤਲ ਕਾਂਡ ਵਿਚ ਫਤਿਹ ਨਗਰੀ ਦੀ ਭੁਮਿਕਾ ਬਾਰੇ ਸੂਚਿਤ ਕੀਤਾ ਸੀ।