ਅਕਾਲੀ ਦਲ ਨੂੰ ਮੁਹਾਲੀ ਵਿੱਚ ਇੱਕ ਹੋਰ ਵੱਡਾ ਝਟਕਾ….
1 min readਮੋਹਾਲੀ, 13 ਫ਼ਰਵਰੀ, 2022: ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਵਿੱਚ ਇੱਕ ਹੋਰ ਵੱਡਾ ਝਟਕਾ ਉਦੋਂ ਲੱਗਿਆ, ਜਦੋਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਮੈਡਮ ਰੰਜਨਾ ਦੀ ਅਗਵਾਈ ਹੇਠ ਇਸਤਰੀ ਅਕਾਲੀ ਦਲ ਦੇ ਇੱਕ ਵੱਡੇ ਵਫਦ ਨੇ ਆਪ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਅਤੇ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਆਪ ਵਿੱਚ ਸ਼ਮੂਲੀਅਤ ਕਰ ਲਈ।
ਮੈਡਮ ਰੰਜਨਾ ਨੇ ਦੱਸਿਆ ਕਿ ਉਹਨਾਂ ਨੇ ਕੁਲਵੰਤ ਸਿੰਘ ਦੀਆਂ ਨੀਤੀਆਂ ਅਤੇ ਹਮੇਸ਼ਾਂ ਲੋਕਾਂ ਦੇ ਕੰਮ ਨੂੰ ਸਮਰਪਿਤ ਰਹਿਣ ਦੀ ਭਾਵਨਾ ਦੇ ਚੱਲਦਿਆਂ ਹੀ ਕੁਲਵੰਤ ਸਿੰਘ ਦੀ ਹਮਾਇਤ ਕਰਨ ਦਾ ਮਨ ਬਣਾਇਆ ਹੈ ।
ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੱਗੇ ਇਸ ਵੱਡੇ ਝਟਕੇ ਸਬੰਧੀ ਗੱਲ ਕਰਦਿਆਂ ਮੁਹਾਲੀ ਤੋਂ ਆਪ ਦੇ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਡੇ ਲਈ ਇਹ ਖੁਸ਼ੀ ਅਤੇ ਤਸੱਲੀ ਭਰੀ ਗੱਲ ਹੈ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੇਤਾ ਆਪ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹਲਕੇ ਦੇ ਲੋਕ ਖੁਦ ਹੀ ਚਲਾ ਰਹੇ ਹਨ। ਆਪ ਦੇ ਦਫ਼ਤਰ ਸੈਕਟਰ 79 ਵਿਖੇ ਇਸ ਮੌਕੇ ਤੇ ਕੁਲਵੰਤ ਸਿੰਘ ਨੇ ਆਪ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਨੇਤਾਵਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੈਡਮ ਰੰਜਨਾ -ਪ੍ਰਧਾਨ ਇਸਤਰੀ ਅਕਾਲੀ ਦਲ ਜਗਤਪੁਰਾ ਅੰਬ ਸਾਹਿਬ ਕਲੋਨੀ ਦੇ ਨਾਲ ਗ਼ਮਦਾਰ ਅਲੀ ਅੰਸਾਰੀ, ਇਸਲਾਮੁਦੀਨ, ਸੁਮਨ ਮੈਡਮ , ਕਲਾਵਤੀ, ਅਨਿਲ ਰਾਮ, ਬੱਲੂ ਕੁਮਾਰ,ਪਿੰਕੀ ਦੇਵੀ,ਦਲਜੀਤ ਸਿੰਘ, ਮੰਟੂ, ਇਮਰਾਨ ਅਲੀ ਆਜ਼ਾਦ ਅਲੀ, ਪਿਆਰੇ ਖਾਨ, ਅਰਸ਼ਦ ਅਲੀ ਸਮੇਤ ਵੱਡੀ ਗਿਣਤੀ ਵਿੱਚ ਔਰਤ ਨੇਤਾਵਾਂ ਦਾ ਵੱਡਾ ਵਫਦ ਮੌਜੂਦ ਸੀ ।