ਵਧੀਕ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸੀ-ਡੈਕ ਕਮੇਟੀ ਵੱਲੋਂ ਸੀ-ਡੈਕ ਕਮੇਟੀ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ
1 min read
ਐਸ.ਏ.ਐਸ ਨਗਰ, 20 ਜੂਨ, 2022: ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ-ਕਮ-ਚੇਅਰਮੈਨ ਸੀ-ਡੈਕ ਕਮੇਟੀ ਵੱਲੋਂ ਅੱਜ ਸੀ-ਡੈਕ ਕਮੇਟੀ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ ਇਹ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਇਸ ਮੀਟਿੰਗ ਵਿੱਚ ਕੋਵਿਡ ਮਹਾਂਮਾਰੀ ਦੌਰਾਨ ਕਰੋਨਾਂ ਨਾਲ ਮ੍ਰਿਤਕਾਂ ਦੇ ਪਰਿਵਾਰਾ ਨੂੰ 50 ਹਜਾਰ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਵਜੋਂ ਦੇਣ ਸਬੰਧੀ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ ।
ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਬਰਾੜ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਸੀ-ਡੈਕ ਕਮੇਟੀ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਮਾਨਯੋਗ ਸਪਰੀਮ ਕੋਰਟ ਦੀ ਰੂਲਿੰਗ ਅਨੁਸਾਰ ਕੋਵਿਡ ਮਹਾਂਮਾਰੀ ਦੇ ਦੌਰਾਨ ਕਰੋਨਾਂ ਦੀ ਬਿਮਾਰੀ ਨਾਲ ਮ੍ਰਿਤਕਾ ਦੇ ਪਰਿਵਾਰਾਂ ਨੂੰ 50 ਹਜਾਰ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਵਜੋ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਆਦਾਤਰ ਕਰੋਨਾਂ ਦੀ ਬਿਮਾਰੀ ਨਾਲ ਮ੍ਰਿਤਕਾ ਦੇ ਪਰਿਵਾਰ ਇਹ ਵਿਤੀ ਸਹਾਇਤਾ ਪ੍ਰਪਾਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਫਿਰ ਵੀ ਜਿਲ੍ਹੇ ਵਿੱਚ ਜੇਕਰ ਕਿਸੇ ਪਰਿਵਾਰ ਦਾ ਵਿਅਕਤੀ ਕਰੋਨਾਂ ਦੀ ਬਿਮਾਰੀ ਨਾਲ ਚੱਲ ਵੱਸਿਆ ਸੀ ਤਾ ਉਹ ਸਰਕਾਰ ਵੱਲੋਂ ਵਿਤੀ ਸਹਾਇਤਾ ਦੇ ਰੂਪ ਵਿੱਚ 50 ਹਜਾਰ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਵਜੋ ਲੈ ਸਕਦੇ ਹਨ । ਇਹ ਵਿੱਤੀ ਸਹਾਇਤਾ ਲੈਣ ਲਈ ਪ੍ਰਭਾਵਿਤ ਪਰਿਵਾਰ ਐਸ.ਡੀ.ਐਮ ਦਫ਼ਤਰ ਵਿਖੇ ਪਹੁੰਚ ਕੇ ਆਪਣਾ ਅਤੇ ਮ੍ਰਿਤਕਾ ਦਾ ਵਿਰਵਾ ਦੇ ਕੇ ਇਹ ਰਾਸ਼ੀ ਲੈਣ ਲਈ ਅਪਲਾਈ ਕਰ ਸਕਦੇ ਹਨ । ਉਨ੍ਹਾਂ ਸੀ-ਡੈਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਰੋਨਾਂ ਦੀ ਬਿਮਾਰੀ ਨਾਲ ਮ੍ਰਿਤਕ ਪਰਿਵਾਰਾ ਨਾਲ ਫੋਨ ਤੇ ਵੀ ਸੰਪਰਕ ਕਰਨ।
ਇਸ ਮੌਕੇ ਐਸ.ਡੀ.ਐਮ ਹਰਬੰਸ ਸਿੰਘ, ਐਸ.ਡੀ.ਐਮ ਖਰੜ ਰਵਿੰਦਰ ਸਿੰਘ, ਸਿਵਲ ਸਰਜਨ ਅਦਰਸ਼ਪਾਲ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ