December 22, 2024

Chandigarh Headline

True-stories

‘ਆਪ’ ਦੀ ਸਰਕਾਰ ਆਉਣ ‘ਤੇ ਮੋਹਾਲੀ ਪ੍ਰੈੱਸ ਕਲੱਬ ਲਈ ਦੇਵਾਂਗੇ ਥਾਂ: ਕੁਲਵੰਤ ਸਿੰਘ

ਮੋਹਾਲੀ, 13 ਫ਼ਰਵਰੀ, 2022: ਮੋਹਾਲੀ ਦੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ‘ਮੋਹਾਲੀ ਪ੍ਰੈੱਸ ਕਲੱਬ’ ਦਾ 24ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਬੰਧ ਵਿੱਚ ਕੋਠੀ ਨੰਬਰ 384, ਫੇਜ਼ 4 ਮੋਹਾਲੀ ਸਥਿਤ ਪ੍ਰੈੱਸ ਕਲੱਬ ਵਿਖੇ ਪ੍ਰਧਾਨ ਸ੍ਰ. ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਗਵਰਨਿੰਗ ਬਾਡੀ ਮੈਂਬਰਾਂ ਅਤੇ ਪੱਤਰਕਾਰ ਭਾਈਚਾਰੇ ਦੀ ਅਗਵਾਈ ਵਿੱਚ ਮੋਹਾਲੀ ਹਲਕੇ ਤੋਂ ‘ਆਪ’ ਉਮੀਦਵਾਰ ਸ. ਕੁਲਵੰਤ ਸਿੰਘ ਵਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ।

ਇਸ ਦੌਰਾਨ ਕੁਲਵੰਤ ਸਿੰਘ ਨੇ ਮੋਹਾਲੀ ਪ੍ਰੈੱਸ ਕਲੱਬ ਦੇ ਸਥਾਪਨਾ ਦਿਵਸ ਦੀ ਸਮੂਹ ਮੈਂਬਰਾਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਅੱਜ ਮੋਹਾਲੀ ਪ੍ਰੈਸ ਕਲੱਬ ਨੇ 23 ਸਾਲ ਪੂਰੇ ਕਰਕੇ 24ਵੇਂ ਸਾਲ ਵਿਚ ਕਦਮ ਰੱਖਿਆ ਹੈ ਅਤੇ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਉਹ ਸਮੂਹ ਪੱਤਰਕਾਰ ਭਾਈਚਾਰੇ ਨੂੰ ਲੰਮੇਰੀ ਉਮਰ ਅਤੇ ਖੁਸ਼ੀਆਂ ਬਖ਼ਸ਼ੇ। ਇਸ ਮੌਕੇ ਉਹਨਾਂ  ‘ਆਪ’ ਦੀ ਸਰਕਾਰ ਆਉਣ ‘ਤੇ ਮੋਹਾਲੀ ਪ੍ਰੈਸ ਕਲੱਬ ਨੂੰ ਥਾਂ ਦੀ ਗੱਲ ਆਖੀ। ਇਸ ਮੌਕੇ ਉੱਘੇ ਪੰਜਾਬੀ ਗਾਇਕ ਬਲਦੇਵ ਕਾਕੜੀ ਨੇ ਆਪਣੇ ਗੀਤਾਂ ਰਾਹੀਂ ਸਭ ਦਾ ਭਰਪੂਰ ਮਨੋਰੰਜਨ ਕੀਤਾ।

ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਦੱਸਿਆ ਕਿ ਮੋਹਾਲੀ ਪ੍ਰੈੱਸ ਕਲੱਬ ਸੰਨ 1999 ਵਿੱਚ ਹੋਂਦ ਵਿੱਚ ਆਇਆ ਸੀ ਜਿਸ ਦੇ ਪਹਿਲੇ ਪ੍ਰਧਾਨ ਸ੍ਰੀ ਧਰਮ ਪਾਲ ਉਪਾਸ਼ਕ ਜੀ ਸਨ । ਉਹਨਾਂ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਪ੍ਰੈੱਸ ਕਲੱਬ ਬਹੁਤ ਹੀ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਹਰ ਸਾਲ ਲੋਕਤੰਤਰਿਕ ਢੰਗ ਨਾਲ ਗਵਰਨਿੰਗ ਬਾਡੀ ਦੀ ਚੋਣ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੈੱਸ ਕਲੱਬ ਵੱਲੋਂ ਹਰ ਆਮ ਵਿਅਕਤੀ ਜਾਂ ਸੰਸਥਾ ਨੂੰ ਆਪਣੀ ਸਮੱਸਿਆ ਸਰਕਾਰ ਤੱਕ ਪਹੁੰਚਾਉਣ ਲਈ ਪਲੇਟਫ਼ਾਰਮ ਦਿੱਤਾ ਜਾਂਦਾ ਹੈ ਅਤੇ ਪੱਤਰਕਾਰਾਂ ਲਈ ਵੀ ਮੁਢਲੀਆਂ ਸਹੂਲਤਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ।

ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਤੇ ਰਾਜੀਵ ਤਨੇਜਾ, ਜੁਆਇੰਟ ਸਕੱਤਰ ਨਾਹਰ ਸਿੰਘ ਧਾਲੀਵਾਲ ਅਤੇ ਵਿਜੇ ਕੁਮਾਰ, ਜਥੇਬੰਦਕ ਸਕੱਤਰ ਬਲਜੀਤ ਸਿੰਘ ਮਰਵਾਹਾ, ਕੈਸ਼ੀਅਰ ਰਾਜ ਕੁਮਾਰ ਅਰੋੜਾ, ਸੁਸ਼ੀਲ ਗਰਚਾ, ਕੁਲਵਿੰਦਰ ਬਾਵਾ, ਸਾਬਕਾ ਪ੍ਰਧਾਨ ਗੁਰਦੀਪ ਸਿੰਘ ਬੈਨੀਪਾਲ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਸ਼ਾਨ, ਮੰਗਤ ਸਿੰਘ ਸੈਦਪੁਰ, ਅਮਨਦੀਪ ਸਿੰਘ, ਕੁਲਵੰਤ ਗਿੱਲ, ਕੁਲਵੰਤ ਕੋਟਲੀ, ਸੁਖਵਿੰਦਰ ਸਿੰਘ, ਜਸਵਿੰਦਰ ਰੁਪਾਲ, ਜੱਸੋਵਾਲ, ਰਮੇਸ਼ ਸੱਚਦੇਵਾ, ਜਗਤਾਰ ਸਿੰਘ ਸ਼ੇਰਗਿੱਲ, ਰਾਜੀਵ ਕੁਮਾਰ ਸੱਚਦੇਵਾ, ਰਵਿੰਦਰ ਕੁਮਾਰ, ਮੈਨੇਜਰ ਜਗਦੀਸ਼ ਚੰਦਰ ਸ਼ਾਰਦਾ ਅਤੇ ਹੈੱਡ ਕੁੱਕ ਨਰਿੰਦਰ ਆਦਿ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..