ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 40 ਏਕੜ ਜੰਗਲੀ ਖੇਤਰ ਵਿੱਚ ਨਗਰ ਵਨ ਬਣਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ
1 min read
ਐਸ.ਏ.ਐਸ.ਨਗਰ, 8 ਜੁਲਾਈ, 2022: ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਵੱਲੋਂ ਅੱਜ ਜੰਗਲਾਤ ਵਿਭਾਗ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਨਵੇਂ ਜੰਗਲ ਪਾਰਕ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾ ਕੇ 40 ਏਕੜ ਜੰਗਲੀ ਖੇਤਰ ਵਿੱਚ ਨਗਰ ਵਨ ਦੇ ਕੰਮ ਦੀ ਸ਼ੁਰੂਆਤ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਵਰਦੀਪ ਸਿੰਘ, ਡੀ.ਐਫ.ਓ, ਮੁਹਾਲੀ ਨੇ ਦੱਸਿਆ ਕਿ ਇਸ ਵਿਸ਼ਾਲ ਮੁਹਿੰਮ ਦੇ ਉਦਘਾਟਨ ਦੌਰਾਨ ਅਮਿਤ ਤਲਵਾੜ, ਡਿਪਟੀ ਕਮਿਸ਼ਨਰ,ਵੱਖ-ਵੱਖ ਸਕੂਲਾਂ ਦੇ ਸਕੂਲੀ ਬੱਚਿਆਂ, ਮੁੱਖ ਮੰਤਰੀ ਸੁਰੱਖਿਆ ਦੀ ਸੀ.ਆਰ.ਪੀ.ਐਫ ਬਟਾਲੀਅਨ ਦੇ ਕਰਮਚਾਰੀ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਹਾਜ਼ਰ ਸਨ । ਪਾਰਕ ਦੇ ਕੰਮ ਦੀ ਸ਼ੁਰੂਆਤ ਕਰਨ ਲਈ ਸਾਰੇ ਪ੍ਰਤੀਭਾਗੀਆਂ ਨੇ ਪੌਦੇ ਲਗਾਏ ।
ਜ਼ਿਲ੍ਹਾ ਜੰਗਲਾਤ ਅਫ਼ਸਰ ਨੇ ਦੱਸਿਆ ਕਿ ਨਗਰ ਵਣ ਮੁੱਲਾਂਪੁਰ ਨਿਊ ਚੰਡੀਗੜ੍ਹ ਖੇਤਰ ਦਾ ਸਭ ਤੋਂ ਵੱਡਾ ਜੰਗਲ ਪਾਰਕ ਹੋਵੇਗਾ ਜੋ ਕੇਂਦਰ ਸਰਕਾਰ, ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਗ੍ਰਾਂਟ ਤਹਿਤ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜੰਗਲ ਦੇ ਲਗਭਗ 40 ਏਕੜ ਖੇਤਰ ਨੂੰ ਕਵਰ ਕਰੇਗਾ, ਜਿਸ ਵਿੱਚ 3 ਕਿਲੋਮੀਟਰ ਦਾ ਕੁਦਰਤ ਮਾਰਗ, ਕੁਦਰਤੀ ਚੋਅ ‘ਤੇ ਪੁਲ, ਪੰਛੀਆਂ ਲਈ ਤਲਾਬ ਅਤੇ ਵੱਖ-ਵੱਖ ਪ੍ਰਜਾਤੀਆਂ ਦੇ 5000 ਤੋਂ ਵੱਧ ਦੇਸੀ ਰੁੱਖ ਹੋਣਗੇ । ਪਾਰਕ ਨੂੰ ਪੂਰੀ ਤਰ੍ਹਾਂ ਨਾਲ ਕੰਡਿਆਲੀ ਤਾਰ ਅਤੇ ਸੁਰੱਖਿਅਤ ਕੀਤਾ ਜਾਵੇਗਾ ਤਾਂ ਜੋ ਇਲਾਕਾ ਨਿਵਾਸੀ ਜੰਗਲ ਵਿੱਚ ਵਿਹਲੇ ਸਮੇਂ ਦਾ ਆਨੰਦ ਮਾਣ ਸਕਣ।
ਇਸ ਡਰਾਈਵ ਦੀ ਸ਼ੁਰੂਆਤ ਦੌਰਾਨ ਅਮਿਤ ਤਲਵਾੜ, ਡੀ.ਸੀ., ਐਸ.ਏ.ਐਸ. ਨਗਰ ਨੇ ਕਿਹਾ ਕਿ ਨਿਊ ਚੰਡੀਗੜ੍ਹ ਦੇ ਖੇਤਰ ਵਿੱਚ ਤੇਜ਼ੀ ਨਾਲ ਵੱਧ ਰਹੇ ਸ਼ਹਿਰੀਕਰਨ ਦੌਰਾਨ ਇਹ ਪਾਰਕ ਸਥਾਨਕ ਲੋਕਾਂ ਲਈ ਵਿਸ਼ੇਸ਼ ਤੌਰ ‘ਤੇ ਵਰਦਾਨ ਸਾਬਤ ਹੋਇਆ ਹੈ ਤਾਂ ਜੋ ਉਹ ਕੁਦਰਤ ਦੇ ਨੇੜੇ ਰਹਿ ਸਕਣ। ਡੀ.ਐਫ.ਓ ਨੇ ਕਿਹਾ ਕਿ ਪਾਰਕ ਅਗਲੇ ਸਾਲ ਤੱਕ ਤਿਆਰ ਹੋ ਜਾਵੇਗਾ ਅਤੇ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਇਸ ਪਾਰਕ ਦੇ ਨਾਲ ਨਵੇਂ ਚੰਡੀਗੜ੍ਹ ਖੇਤਰ ਵਿੱਚ ਮਨੋਰੰਜਨ ਲਈ ਸਿਸਵਾਂ ਡੈਮ ਅਤੇ ਨਗਰ ਵਣ ਮੁੱਲਾਂਪੁਰ ਦੇ ਜੁੜਵੇਂ ਸਥਾਨ ਪ੍ਰਾਪਤ ਹੋਣਗੇ।