ਜਗਤਪੁਰਾ ਦੀ ਬੰਤ ਕਾਲੋਨੀ ਵਿੱਚ ਵੀ ਕੁਲਵੰਤ ਸਿੰਘ ਨੂੰ ਮਿਲਿਆ ਸਮਰਥਨ
ਮੋਹਾਲੀ, 14 ਫ਼ਰਵਰੀ, 2022: ਆਮ ਆਦਮੀ ਪਾਰਟੀ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੂੰ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਮਿਲ ਰਹੇ ਸਮਰਥਨ ਦੇ ਚਲਦਿਆਂ ਜਗਤਪੁਰਾ ਦੀ ਬੰਤ ਕਾਲੋਨੀ ਵਿੱਚੋਂ ਵੀ ਸਮਰਥਨ ਮਿਲਿਆ ਜਿੱਥੇ ਕਿ ਉੱਘੇ ਸਮਾਜ ਸੇਵੀ ਰਣਬੀਰ ਸਿੰਘ ਰਾਣਾ ਦੇ ਯਤਨਾਂ ਸਦਕਾ ਬੰਤ ਕਾਲੋਨੀ ਦੇ ਮੈਂਬਰ ਪੰਚਾਇਤ ਮੈਡਮ ਗੀਤਾ ਜਗਤਪੁਰਾ ਨੇ ਵੀ ਆਪਣੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੇ ਨਾਲ ਜਸਬੀਰ ਸਿੰਘ ਵੀ ਹਾਜ਼ਰ ਸਨ। ਕੁਲਵੰਤ ਸਿੰਘ ਨੇ ਉਨ੍ਹਾਂ ਦਾ ਪਾਰਟੀ ਵਿੱਚ ਜ਼ੋਰਦਾਰ ਸਵਾਗਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਗੀਤਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਇਸ ਦੌਰ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਅਤੇ ਲੋਕ ਵੀ ਆਪ ਮੁਹਾਰੇ ਇਸ ਪਾਰਟੀ ਨਾਲ ਜੁਡ਼ ਰਹੇ ਹਨ। ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਵਾਰ ਚੋਣ ਨਿਸ਼ਾਨ ‘ਝਾਡ਼ੂ’ ਵਾਲੀ ਆਮ ਆਦਮੀ ਪਾਰਟੀ ਪਾਰਟੀ ਨੂੰ ਵੀ ਪਰਖ ਕੇ ਦੇਖ ਲੈਣਾ ਚਾਹੀਦਾ ਹੈ।