ਮੈਡੀਕਲ ਕੈਂਪ ਵਿੱਚ 145 ਮਰੀਜਾਂ ਦੀ ਕੀਤੀ ਗਈ ਜਾਂਚ
1 min readਮੋਹਾਲੀ, 16 ਅਗਸਤ, 2022 (www.chandigarhheadline.com): ਲਾਇਨਜ਼ ਕਲੱਬ ਮੋਹਾਲੀ, ਐਸ.ਏ. ਐਸ. ਨਗਰ ਵਲੋਂ ਅੱਜ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਗੁਰੂਦੁਆਰਾ ਸਾਚਾ ਧੰਨ ਸਾਹਿਬ , ਫੇਜ 3ਬੀ1 ਵਿਖੇ ਹੀਲਿੰਗ ਹਸਪਤਾਲ, ਸੈਕਟਰ-34 ਦੇ ਸਹਿਯੋਗ ਨਾਲ ਸਕਰ ਰੋਗ ਅਤੇ ਜਨਰਲ ਮੈਡੀਕਲ ਚੈਕੱਅਪ ਕੈਂਪ ਦਾ ਪ੍ਰਬੰਧ ਕੀਤਾ ਗਿਆ। ਕਲੱਬ ਦੇ ਸਾਬਕਾ ਪ੍ਰਧਾਨ ਲਾਇਨ ਡੀ. ਐਸ. ਚੰਦੋਕ ਜੀ ਦੀ ਅੰਤਿਮ ਅਰਦਾਸ ਨੂੰ ਮੁੱਖ ਰਖੱਦਿਆਂ, ਉਹਨਾਂ ਨੂੰ ਸ਼ਰਧਾਂਜਲੀ ਦਿੰਦੇਂ ਹੋਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਦੁਪਹਿਰ 12:30 ਵੱਜੇ ਤੋਂ 3:00 ਵੱਜੇ ਇਸ ਕੈਂਪ ਦਾ ਪ੍ਰਬੰਧ ਕੀਤਾ ਗਿਆ।
ਹੀਲਿੰਗ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੁੱਲ 145 ਮਰੀਜਾਂ ਵਿਚੋਂ 67 ਮਰੀਜ਼ਾਂ ਦਾ ਡਾਇਬਟੀਜ਼ ਚੈੱਕ-ਅੱਪ ਅਤੇ 78 ਮਰੀਜ਼ਾਂ ਦਾ ਜਨਰਲ ਚੈਕ-ਅੱਪ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਨਾਲ ਨਾਲ ਸੇਵਾ ਦੀ ਭਾਵਨਾ ਨੂੰ ਮੁੱਖ ਰਖੱਦੇ ਹੋਏ ਕਲੱਬ ਵੱਲੋ ਇਸ ਮੌਕੇ ਮੈਡੀਕਲ ਕੈਂਪ ਦਾ ਨਿਵੇਕਲਾ ਢੰਗ ਅਪਣਾਉਣ ਤੇ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ।
ਅੰਤ ਵਿੱਚ ਕਲੱਬ ਦੇ ਪ੍ਰਧਾਨ ਲਾਇਨ ਅਮਨਦੀਪ ਸਿੰਘ ਗੁਲਾਟੀ ਨੇ ਉਥੇ ਮੌਜੂਦ ਸਾਰੇ ਮੈਂਬਰਾਂ, ਡਾਕਟਰਾਂ ਅਤੇ ਸੰਗਤਾਂ ਦਾ ਸਹਿਯੋਗ ਦੇਣ ਦਾ ਧੰਨਵਾਦ ਕੀਤਾ।