ਪੰਜਾਬ ਵਿੱਚ ਆਪ ਦੀ ਸਰਕਾਰ ਬਣਨੀ ਤੈਅ : ਜਰਨੈਲ ਸਿੰਘ
1 min read
ਮੋਹਾਲੀ 3, ਫਰਵਰੀ, 2022: ਦਿੱਲੀ ਦੇ ਟਿਕਰੀ ਬਾਰਡਰ ਤੇ ਕਿਸਾਨ ਅੰਦੋਲਨ ਦੇ ਦੌਰਾਨ ਮੋਹਾਲੀ ਦੇ ਵਸਨੀਕ ਛੋਟੇ ਬੱਚੇ ਅਵੀਜੋਤ ਸਿੰਘ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਹਰ ਕੋਈ ਭਲੀ ਭਾਂਤੀ ਜਾਣਦਾ ਹੈ ।
ਇਹ ਗੱਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਮੁਹਾਲੀ ਹਲਕੇ ਦੇ ਲੋਕ ਖੁਦ ਹੀ ਅਗਾਂਹ ਹੋ ਕੇ ਚਲਾ ਰਹੇ ਹਨ ਅਤੇ ਕੁਲਵੰਤ ਸਿੰਘ ਦੇ ਹੱਕ ਵਿਚ ਆਪ ਹੋਰਨਾਂ ਰਾਜਨੀਤਕ ਪਾਰਟੀਆਂ ਦੇ ਸਟਾਰ ਆਗੂ ਆਪ ਵਿੱਚ ਸ਼ਾਮਲ ਹੋ ਰਹੇ ਹਨ । ਜਰਨੈਲ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਸਪੱਸ਼ਟ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨੀ ਤੈਅ ਹੈ ।
ਇਸ ਮੌਕੇ ਤੇ ਗੱਲ ਕਰਦਿਆਂ ਗੱਲਬਾਤ ਕਰਦਿਆਂ ਅਵੀਜੋਤ ਸਿੰਘ ਨੇ ਕਿਹਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਮੁਹਾਲੀ ਦਾ ਵਿਧਾਇਕ ਸਿਰਫ਼ ਅਤੇ ਸਿਰਫ਼ ਕੁਲਵੰਤ ਸਿੰਘ ਨੂੰ ਵੇਖਣਾ ਚਾਹੁੰਦੇ ਹਨ ਅਤੇ ਉਹ ਦਿਨ ਰਾਤ ਕੁਲਵੰਤ ਸਿੰਘ ਦੇ ਹੱਕ ਵਿਚ ਘਰ- ਘਰ ਜਾ ਕੇ ਪ੍ਰਚਾਰ ਕਰ ਰਹੇ ਹਨ । ਅਵੀਜੋਤ ਸਿੰਘ ਨੇ ਕਿਹਾ ਕਿ ਇਸ ਗੱਲ ਦੇ ਲਈ ਉਹ ਕੁਲਵੰਤ ਸਿੰਘ ਉਮੀਦਵਾਰ ਆਪ ਮੋਹਾਲੀ ਵਿਧਾਨ ਸਭਾ ਹਲਕਾ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਸ ਨੂੰ ਪਾਰਟੀ ਵਿਚ ਯੋਗ ਨੁਮਾਇੰਦਗੀ ਦੇ ਕੇ ਨੰਨ੍ਹੇ ਸਟਾਰ -ਪ੍ਰਚਾਰਕ ਵਜੋਂ ਜ਼ਿੰਮੇਵਾਰੀ ਦਿੱਤੀ ਅਤੇ ਉਹ ਕੁਲਵੰਤ ਸਿੰਘ ਹੋਰਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਤੇ ਜਰਨੈਲ ਸਿੰਘ ਦੇ ਨਾਲ ਕੁਲਵੰਤ ਸਿੰਘ ਤੋਂ ਇਲਾਵਾ
ਦਿਲਬਰ ਸਿੰਘ ਵਿੱਕੀ ,ਮਨਪ੍ਰੀਤ ਸਿੰਘ- ਲਾਲੀ , ਹਰਜੀਤ ਸਿੰਘ , ਰੁਪਿੰਦਰ ਸਿੰਘ ਰਿੰਪਾ , ਹਰਵਿੰਦਰ ਸਿੰਘ ਲੱਕੀ , ਜਗਤਾਰ ਸਿੰਘ ਜੱਗਾ, ਕਰਤਾ ਰਾਮ , ਪਵਿੱਤਰ ਸਿੰਘ , ਸੁਖਪ੍ਰੀਤ ਸਿੰਘ , ਪਰਵਿੰਦਰ ਸਿੰਘ,ਡਾ ਸਨੀ ਆਹਲੂਵਾਲੀਆ, ਪ੍ਰਭਜੋਤ ਕੌਰ , ਪਰਮਜੀਤ ਸਿੰਘ ਕੁਲਦੀਪ ਸਿੰਘ ਸਮਾਣਾ, ਸਟੇਟ ਐਵਾਰਡੀ- ਫੂਲਰਾਜ ਸਿੰਘ , ਨਰਿੰਦਰ ਸਿੰਘ ,ਹਰਪ੍ਰੀਤ ਸਿੰਘ, ਗੁਰਤੇਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਪ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ।