ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਸਕੀਮ ਤਹਿਤ ਮਹਿਲਾਵਾਂ ਹੋ ਰਹੀਆਂ ਨੇ ਆਰਥਿਕ ਤੌਰ ਤੇ ਆਤਮ-ਨਿਰਭਰ ਅਤੇ ਮਜ਼ਬੂਤ : ਅਵਨੀਤ ਕੌਰ
1 min readਐਸ.ਏ.ਐਸ.ਨਗਰ, 17 ਮਾਰਚ, 2023: ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ.) ਪੇਂਡੂ ਅਤੇ ਗਰੀਬ ਮਹਿਲਾਵਾਂ ਦਾ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਆਤਮ-ਨਿਰਭਰ/ਮਜ਼ਬੂਤ ਕਰਨ ਵਿੱਚ ਸਹਾਈ ਸਿੱਧ ਹੋਇਆ ਹੈ। ਇਹ ਜਾਣਕਾਰੀ ਏ. ਡੀ. ਸੀ. (ਪੇਂਡੂ ਵਿਕਾਸ) ਅਵਨੀਤ ਕੌਰ ਨੇ ਦਿੱਤੀ। ਉਨ੍ਹਾ ਦੱਸਿਆ ਕਿ ਪੀ.ਐਸ.ਆਰ.ਐਲ.ਐਮ. ਇੱਕ ਕੰਪੋਨੈਂਟ ਤੇ ਕੰਮ ਨਾ ਕਰਕੇ ਸਰਵਪੱਖੀ ਵਿਕਾਸ ਪ੍ਰਦਾਨ ਕਰਦੀ ਹੈ ਅਤੇ ਵੱਖ-ਵੱਖ ਟ੍ਰੇਨਿੰਗਾਂ ਦੁਆਰਾ ਔਰਤਾਂ ਨੂੰ ਹੁਨਰਮੰਦ ਬਣਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪਿੰਡ-ਪਿੰਡ ਜਾ ਕੇ ਪੀ.ਐਸ.ਆਰ.ਐਲ.ਐਮ. ਸਟਾਫ ਵੱਲੋਂ ਔਰਤਾਂ ਦੇ ਸਵੈ-ਸਹਾਇਤਾਂ ਸਮੂਹ ਬਣਾਏ ਜਾਂਦੇ ਹਨ ਜਿਸ ਰਾਹੀਂ ਇੱਕ ਸੈਲਫ ਹੈਲਪ ਗਰੁੱਪ ਵਿੱਚ 10-15 ਮੈਂਬਰ(ਔਰਤਾਂ) ਸ਼ਾਮਿਲ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਦਾ ਬੈਂਕ ਖਾਤੇ ਸਰਕਾਰ ਵੱਲੋਂ ਉਨ੍ਹਾਂ ਦੇ ਨੇੜਲੇ ਪਿੰਡਾਂ ਵਿੱਚ ਖੁਲ੍ਹਵਾਏ ਜਾਂਦੇ ਹਨ ਅਤੇ ਉਹ 10 ਮੈਂਬਰ ਹਰ ਮਹੀਨੇ ਉਸ ਖਾਤੇ ਵਿੱਚ ਆਪਣੀ ਬੱਚਤ (100/-ਰੁ. ਪ੍ਰਤੀ ਮੈਂਬਰ) ਜ਼ਮ੍ਹਾਂ ਕਰਵਾਉਂਦੇ ਹਨ ਅਤੇ ਲੋੜ ਪੈਣ ਤੇ ਕੋਈ ਵੀ ਮੈਂਬਰ ਪੈਸਾ ਵਰਤ ਸਕਦਾ ਹੈ। ਇਸ ਅਧੀਨ ਸਰਕਾਰ ਵੱਲੋਂ ਇਨ੍ਹਾਂ ਸੈਲਫ ਹੈਲਪ ਗਰੁੱਪਾਂ ਨੂੰ ਆਰਥਿਕ ਮਦਦ ਲਈ 20,000/- ਰੁਪਏ ਅਤੇ 50,000/- ਰੁਪਏ ਸਮੇਂ –ਸਮੇਂ ਦੇ ਦਿੱਤੇ ਜਾਂਦੇ ਹਨ ਜਿਸ ਨਾਲ ਗਰੁੱਪ ਆਪਣਾ ਕੋਈ ਰੁਜ਼ਗਾਰ ਲਈ ਕਾਰੋਬਾਰ ਕਰ ਸਕਦਾ ਹੈ ਅਤੇ ਜ਼ਿਆਦਾ ਪੈਸਾ ਕਮਾ ਸਕਦੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇਨ੍ਹਾਂ ਸਮੂਹਾਂ ਦੇ ਘੱਟ ਵਿਆਜ ਦਰਾਂ ਤੇ ਸੀ.ਸੀ.ਐਲ.(ਕੈਸ਼ ਕਰੈਡਿਟ ਲੋਨ) ਲੋਨ ਵੱਖ-ਵੱਖ ਸਰਕਾਰੀ ਅਤੇ ਅਰਧ ਸਰਕਾਰੀ ਬੈਂਕਾਂ ਰਾਹੀਂ ਕਰਵਾਏ ਜਾਂਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ ਨੇ ਦੱਸਿਆ ਕਿ ਪੀ.ਐਸ.ਆਰ.ਐਲ.ਐਮ.(ਪੰਜਾਬ ਸਟੇਟ ਰੂਰਲ ਲਾਵਲੀਹੂਡ ਮਿਸ਼ਨ) ਸਕੀਮ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਲਗਭਗ 1000 ਦੇ ਕਰੀਬ ਸਵੈ-ਸਹਾਇਤਾਂ ਸਮੂਹ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਲਗਭਗ 11000 ਮੈਂਬਰ ਇਸ ਸਕੀਮ ਨਾਲ ਜੁੜੇ ਹਨ। ਸਕੀਮ ਅਧੀਨ ਕਾਫੀ ਸਮੂਹਾਂ ਨੇ ਆਪਣੇ ਕਾਰੋਬਾਰ ਵਿੱਚ ਵਾਧਾ ਕੀਤਾ ਹੈ ।
ਬਲਾਕ-ਖਰੜ ਦੇ ਪਿੰਡ-ਸਵਾੜਾ ਵਿਖੇ ਚੱਲ ਰਹੇ ‘ਨੂਰ ਆਜੀਵਿਕਾ ਸਵੈ-ਸਹਾਇਤਾਂ ਸਮੂਹ’ ਦੀ ਪ੍ਰਧਾਨ ਸਰੋਜ਼ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਨੇ ਆਰ.ਐਸ.ਈ.ਟੀ.ਆਈ. (ਰੂਰਲ ਸੈਲਫ ਇਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟ), ਮੋਹਾਲੀ ਤੋਂ ਜੂਟ ਦੇ ਬੈਗ ਤਿਆਰ ਕਰਨ ਲਈ ਟ੍ਰੇਨਿੰਗ ਲਈ ਹੈ ਅਤੇ ਸਾਰੇ ਮੈਂਬਰਾਂ ਵੱਲੋਂ ਮਿਲ ਕੇ ਜੂਟ ਬੈਗ, ਜੂਟ ਕਿੱਟਾਂ ਅਤੇ ਹੋਰ ਜੂਟ ਦਾ ਸਾਮਾਨ ਤਿਆਰ ਕੀਤਾ ਜਾਂਦਾ ਹੈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਗਰੁੱਪ ਦੀ ਬੱਚਤ ਰਾਸ਼ੀ ਅਤੇ ਸਕੀਮ ਅਧੀਨ ਸਰਕਾਰ ਵੱਲੋਂ ਗਰੁੱਪ ਨੂੰ ਦਿੱਤੇ 15000/- ਰੁਪਏ ਦੇ ਫੰਡਾਂ ਦੀ ਵਰਤੋਂ ਕਰਕੇ ਆਪਣੇ ਕੰਮ ਵਿੱਚ ਵਾਧਾ ਕੀਤਾ ਹੈ