ਜੀਤੋ ਨੇ ਮਨਾਈ ਆਪਣੀ ਪਹਿਲੀ ਵਰੇਗੰਢ, ਫੌਜਾ ਸਿੰਘ ਨੇ ਆਪਣੇ 112ਵੇਂ ਜਨਮ ਦਿਨ ਤੇ ਕੱਟਿਆ ਕੇਕ
1 min readਮੋਹਾਲੀ, 2 ਅਪ੍ਰੈਲ, 2023: ਜੀਤੋ ਦੇ ਸਫਲ ਇੱਕ ਸਾਲ ਦੇ ਮੌਕੇ ਤੇ ਅੱਜ ਮੋਹਾਲੀ ਕਲੱਬ, ਸੈਕਟਰ 65 ਵਿੱਚ ਛਾਤੀ ਦੇ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਇੱਕ ਜਾਗਰੁਕਤਾ ਪਹਿਲ ਦਾ ਆਯੋਜਨ ਕੀਤਾ ਗਿਆ ਗਿਆ। ਇਸ ਮੌਕੇ ਉਤੇ ਫੌਜਾ ਸਿੰਘ ਨੇ ਆਪਣੇ 112ਵੇਂ ਜਨਮ ਦਿਨ ਤੇ ਕੇਕ ਕੱਟਿਆ।
ਇਹ ਜਾਗਰੂਕਤਾ ਮੁਹਿੰਮ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69, ਨੰਨੇ ਮਾਨਕੇ ਪਲੇ ਵੇਅ ਫਾਊਂਡੇਸ਼ਨ ਸਕੂਲ ਅਤੇ ਸੱਚ ਦੀ ਆਵਾਜ਼, ਸਰੀ, ਬ੍ਰਿਟਿਸ਼ ਕੋਲੰਬੀਆ ਦੀ ਸਾਂਝੀ ਪਹਿਲਕਦਮੀ ਹੈ ਜਿਸਦਾ ਉਦੇਸ਼ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਸਾਰੇ ਬ੍ਰੈਸਟ ਕੈਂਸਰ ਫਾਇਟਰ, ਸਰਵਾਈਵਰ ਕੇਅਰਟੇਕਰਾਂ ਨੂੰ ਸਮਰਥਨ ਦੇਣਾ ਹੈ।
ਇਸ ਦੇ ਸਫਲ ਇੱਕ ਸਾਲ ਦਾ ਜਸ਼ਨ ਮਨਾਉਂਦੇ ਹੋਏ, ਦੀਪ ਸ਼ੇਰਗਿੱਲ ਦੁਆਰਾ ਨਰਗਿਸ ਦੱਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਨੂੰ ਘੈਂਟ ਪੰਜਾਬ, ਕੇਕਵਾਕਰਜ਼ ਅਤੇ ਮਾਈਂਡ ਸਕੈਚਰਸ ਦੁਆਰਾ ਸਪਾਂਸਰ ਕੀਤਾ ਗਿਆ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਪ੍ਰੋਗਰਾਮ ਵਿੱਚ ਨੇਤਾ ਪਰਮਿੰਦਰ ਸਿੰਘ ਗੋਲਡੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜਦਕਿ ਪ੍ਰੋਗਰਾਮ ਵਿਚ ਲੈਫਟੀਨੈਂਟ ਜਨਰਲ (ਸੇਵਾਮੁਕਤ) (ਡਾ.) ਜੇ.ਐਸ. ਚੀਮਾ, ਜਸਟਿਸ ਬਿਚਿਤਰ ਸਿੰਘ ਟਿਵਾਣਾ, ਪ੍ਰਸਿੱਧ ਪੰਜਾਬੀ ਗਾਇਕਾ ਡੌਲੀ ਗੁਲੇਰੀਆ, ਪਰਮਿੰਦਰ ਜੈਸਵਾਲ ਵਿਸ਼ੇਸ਼ ਮਹਿਮਾਨ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਦੇ ਡਾਇਰੈਕਟਰ ਮੋਹਨਬੀਰ ਸਿੰਘ ਸ਼ੇਰਗਿੱਲ ਵੀ ਹਾਜ਼ਰ ਸਨ।
ਇਸ ਮੌਕੇ ਐਮਐਲਯੂ ਡੀਏਵੀ ਕਾਲਜ ਫਗਵਾੜਾ ਤੋਂ ਪ੍ਰਿੰਸੀਪਲ ਡਾ. ਕਿਰਨਜੀਤ ਰੰਧਾਵਾ, ਪੱਤਰਕਾਰ ਫ਼ਿਲਮ ਆਲੋਚਕ ਗੁਰਲੀਨ ਕੌਰ ਧਨੋਆ, ਕਲੀਨਿਕਲ ਸਾਈਕੋਲੋਜਿਸਟ ਡਾ. ਰੂਬੀ ਆਹੂਜਾ, ਪ੍ਰਸੂਤੀ ਅਤੇ ਗਾਇਨੀਕੋਲੋਜਿਸਟ ਡਾ. ਰਮਨਦੀਪ ਕੌਰ, ਕੰਸਲਟੈਂਟ ਔਨਕੋਲੋਜਿਸਟ, ਸੋਹਾਣਾ ਹਸਪਤਾਲ ਮੋਹਾਲੀ, ਡਾ. ਸੰਦੀਪ ਕੱਕੜ ਸਮੇਤ ਵੱਖ-ਵੱਖ ਬੁਲਾਰੇ ਹਾਜ਼ਰ ਸਨ। ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਕੈਂਸਰ ਤੋਂ ਬਚਾਅ ਸਬੰਧੀ ਆਪਣੇ ਵਿਚਾਰ ਰੱਖੇ ਅਤੇ ਬ੍ਰੈਸਟ ਕੈਂਸਰ ਪ੍ਰਤੀ ਜਾਗਰੂਕਤਾ ਤੇ ਜ਼ੋਰ ਦਿੱਤਾ।
ਜੀਤੋ ਦੇ ਸਹਿ-ਸੰਸਥਾਪਕ ਹਰਸ਼ਦੀਪ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ,‘‘ਇਹ ਮਾਣ ਵਾਲੀ ਗੱਲ ਹੈ ਕਿ ਨਰਗਿਸ ਦੱਤ ਫਾਊਂਡੇਸ਼ਨ, ਜੋ ਪਿਛਲੇ 40 ਸਾਲਾਂ ਤੋਂ ਸਿਹਤ ਸੰਭਾਲ, ਆਫ਼ਤ ਰਾਹਤ, ਮਹਿਲਾ ਸਸ਼ਕਤੀਕਰਨ, ਸਿੱਖਿਆ ਅਤੇ ਖੇਡਾਂ ਵਿੱਚ ਸਰਗਰਮ ਹੈ, ਨੇ ਪੰਜਾਬ ਵਿੱਚ ਪਹਿਲੀ ਵਾਰ ਹੱਥ ਮਿਲਾਇਆ ਹੈ ਅਤੇ ਉਹ ਵੀ ਜੀਤੋ ਨਾਲ। ਇਹ ਸਭ ਪ੍ਰਿਆ ਦੱਤ ਦੀ ਮਦਦ ਨਾਲ ਸੰਭਵ ਹੋਇਆ। ਦਰਅਸਲ, ‘ਜੀਤੋ’ ਦੀ ਤਾਜ਼ਾ ਮੁਹਿੰਮ ਦੌਰਾਨ 100 ਤੋਂ ਵੱਧ ਸਕੈਨ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 14 ਸਕੈਨਾਂ ਲਈ ਹੋਰ ਜਾਂਚ ਦੀ ਲੋੜ ਸੀ। ਹੁਣ, ਜੀਤੋ ਦੀ ਪਹਿਲਕਦਮੀ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਇਲਾਜ ਲਈ ਲੋੜਵੰਦ ਲੋਕਾਂ ਦੀ ਮਦਦ ਅਤੇ ਸਹਾਇਤਾ ਰਹੇਗੀ। ਉਨ੍ਹਾਂ ਨੇ ਕਿਹਾ ਕਿ ਜੀਤੋ ਪੂਰੇ ਭਾਰਤ ਵਿੱਚ ਜਾਗਰੂਕਤਾ ਦੇ ਖੰਭ ਫੈਲਾਉਣ ਦਾ ਇਰਾਦਾ ਰੱਖਦੀ ਹੈ।
ਇਸ ਮੌਕੇ 112 ਸਾਲਾ ਫੌਜਾ ਸਿੰਘ ਨੇ ਜੀਤੋ ਦੇ ਸਫਲ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰੋਗਰਾਮ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਪ੍ਰੋਗਰਾਮ ਵਿੱਚ ਪੈਨ ਪੰਜਾਬ ਅਤੇ ਦਿੱਲੀ ਐਨਸੀਅਆਰ ਤੋਂ ‘ਚੈਂਪੀਅਨਜ਼ ਆਫ਼ ਲਾਈਫ਼’ ਦੇ ਤਹਿਤ ਕੈਂਸਰ ਸਰਵਾਇਰਸ ਐਂਡ ਫਾਇਟਰਸ ਆਫ਼ ਦ ਬ੍ਰੈਸਟ ਕੈਂਸਰ ਔਰਤਾਂ ਨੇ ਰੈਂਪ ਵਿੱਚ ਪੂਰੇ ਜੋਸ਼ ਦੇ ਨਾਲ ਹਿੱਸਾ ਲਿਆ ਅਤੇ ਫਾਇਟਰ ਬਣਨ ਦਾ ਸਾਹਸਿਕ ਸੁਨੇਹਾ ਦਿੱਤਾ।
ਪ੍ਰੋਗਰਾਮ ਦੌਰਾਨ ਕੈਂਸਰ ਤੋਂ ਪੀੜਤ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਦਾ ਵੀਡੀਓ ਸੁਨੇਹਾ ਵੀ ਚਲਾਇਆ ਗਿਆ।