ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਲੰਧਰ ਦੇ ਵਿੱਚ ਲੋਕਾਂ ਦਾ ਉਮੜਿਆ ਜਨਸੇਲਾਬ, ਜ਼ੀਰਕਪੁਰ ਤੋਂ ਆਪ ਟੀਮ ਨੇ ਕੀਤਾ ਜਲੰਧਰ ਵਿੱਚ ਚੋਣ ਪ੍ਰਚਾਰ
1 min read
ਜਲੰਧਰ, 20 ਅਪ੍ਰੈਲ, 2023: ਅੱਜ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲੋਕਾਂ ਦਾ ਜਨਸੇਲਾਬ ਉਮੜਿਆ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸੈਕਟਰੀ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਜ਼ੀਰਕਪੁਰ, ਜ਼ਿਲ੍ਹਾ ਮੋਹਾਲੀ ਤੋਂ ਵੱਡਾ ਕਾਫਿਲਾ ਜਲੰਧਰ ਚੋਣ ਪ੍ਰਚਾਰ ਲਈ ਪਹੁੰਚਿਆ। ਚੋਣ ਲਈ ‘ਆਪ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਜ਼ੀਰਕਪੁਰ ਤੋਂ ਬਹੁਤ ਮਿਹਨਤੀ, ਜੁਝਾਰੂ ਅਤੇ ਪਾਰਟੀ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਜ਼ੀਰਕਪੁਰ, ਹਲਕਾ, ਡੇਰਾ ਬੱਸੀ ਤੋਂ ਟੀਮ ਨਾਲ ਜਲੰਧਰ ਵਿੱਚ ਚੋਣ ਪ੍ਰਚਾਰ ਕੀਤਾ।

ਕਮਲਜੀਤ ਸੈਣੀ ਪਾਰਟੀ ਲਈ ਬਹੁਤ ਲੰਮੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਹਨ, ਪਾਰਟੀ ਨਾਲ ਮਾੜੇ ਸਮੇਂ ਦੇ ਵਿੱਚ ਵੀ ਨਾਲ ਖੜ੍ਹੇ ਸਨ। ਵਿਧਾਨ ਸਭਾ ਚੋਣਾਂ ਵਿੱਚ ਡੇਰਾ ਬੱਸੀ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਵਿੱਚ ਕਮਲਜੀਤ ਸੈਣੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਕਮਲਜੀਤ ਸੈਣੀ ਵਲੋਂ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਲਕਾ ਡੇਰਾਬੱਸੀ ਵਿਚ ਪ੍ਰਚਾਰ ਕਰਦੇ ਵੇਖਿਆ ਜਾਂਦਾ ਹੈ। ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਤ ਇਨਕਲਾਬ, ਵਿਕਾਸ ਤੇ ਨੇਕ ਨੀਅਤ ਦੀ ਹੋਵੇਗੀ, ਆਮ ਆਦਮੀ ਪਾਰਟੀ ਜਲੰਧਰ ਫ਼ਤਿਹ ਕਰੇਗੀ। ਪੰਜਾਬ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਵਿੱਚ ਹੋਏ ਕੰਮਾ ਨੂੰ ਲੈ ਕੇ ਲੋਕ ਬਹੁਤ ਪ੍ਰਭਾਵਿਤ ਹੋਏ ਹਨ। ਜਨਤਾ ਜਲੰਧਰ ਵਿਚ ਆਉਣ ਵਾਲੀ ਚੋਣਾ ਵਿੱਚ ਇੱਕ ਇਤਿਹਾਸਕ ਜਿੱਤ ਦਰਜ ਕਰੇਗੀ।ਲੋਕ ਸਭਾ ਚੋਣਾਂ ਦੇ ਉਮੀਦਵਾਰ ਸੁਸ਼ੀਲ ਰਿੰਕੂ ਜੀ ਇਕ ਈਮਾਨਦਾਰ ਅਤੇ ਜਲੰਧਰ ਵਾਸੀਆਂ ਦੇ ਪੰਸਦੀਦਾ ਨੇਤਾ ਹਨ । ਉਹਨਾਂ ਦੀ ਜਿੱਤ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ। ਪ੍ਰਚਾਰ ਮੌਕੇ ਉਨ੍ਹਾਂ ਦੇ ਨਾਲ ਮਲਕੀਤ ਸੈਣੀ, ਅਮਰਿੰਦਰ ਰਾਜਾ, ਗੁਰਪ੍ਰੀਤ ਲਾਡੀ, ਹਰਪ੍ਰੀਤ ਸਿੰਘਪੁਰਾ, ਜਸਵਿੰਦਰ ਸਿੰਘ, ਲਾਡੀ ਦਿਆਲਪੁਰਾ, ਕਾਕਾ, ਗੁਰਪ੍ਰੀਤ ਸਿੰਘ ਟੋਨੀ ਰੁੜਕਾ, ਜਗਰੂਪ ਸਿੰਘ ਰੁੜਕਾ ਆਦਿ ਹਾਜਰ ਸਨ l