ਸੱਚ ਅਤੇ ਸਾਫ ਨੀਅਤ ਦੀ ਹੋਵੇਗੀ ਜਿੱਤ: ਕਮਲਜੀਤ ਸਿੰਘ ਸੈਣੀ
1 min readਜਲੰਧਰ, 1 ਮਈ, 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਅੱਜ ਹਲਕਾ ਜਲੰਧਰ ਦੇ ਲਾਜਪਤ ਨਗਰ ਵਿੱਚ, ਜ਼ੀਰਕਪੁਰ, ਹਲਕਾ ਡੇਰਾ ਬੱਸੀ ਤੋਂ ਆਮ ਆਦਮੀ ਪਾਰਟੀ ਦੇ ਮਿਹਨਤੀ, ਸੱਚੇ ਸਿਪਾਹੀ ਅਤੇ ਆਗੂ ਕਮਲਜੀਤ ਸਿੰਘ ਸੈਣੀ ਅਤੇ ਉਨ੍ਹਾਂ ਦੇ ਨਾਲ ਜ਼ੀਰਕਪੁਰ ਦੀ ਟੀਮ ਨੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਇਸ ਮੌਕੇ ਤੇ ਕਿਹਾ ਕਿ ਲੋਕ ਅਰਵਿੰਦ ਕੇਜਰੀਵਾਲ ਦੇ ਵਿਜ਼ਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਪੱਖੀ ਸੋਚ ਤੋਂ ਪ੍ਰਭਾਵਿਤ ਹਨ। ਲੋਕਾਂ ਦਾ ‘ਆਪ’ ਪ੍ਰਤੀ ਉਤਸ਼ਾਹ ਸਾਫ਼ ਦੱਸਦਾ ਹੈ ਕਿ ਲੋਕ ਵੱਡੇ ਫ਼ਰਕ ਨਾਲ਼ ‘ਆਪ’ ਉਮੀਦਵਾਰ ਨੂੰ ਜਿਤਾਉਣਗੇ।
ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਦੇ ਲੋਕ ਮਾਨ ਸਰਕਾਰ ਦੇ ਇੱਕ-ਇੱਕ ਕੰਮ ਤੋਂ ਪ੍ਰਭਾਵਿਤ ਨੇ, ਜਲੰਧਰ ਚੋਣਾਂ ਦਾ ਨਤੀਜਾ ਵੀ ਵਿਧਾਨ ਸਭਾ ਚੋਣਾਂ ਵਾਂਗ ‘ਆਪ’ ਦੇ ਹੱਕ ‘ਚ ਇੱਕਤਰਫ਼ਾ ਹੋਵੇਗਾ। ਇਸ ਮੋਕੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਮਲਕੀਤ ਸਿੰਘ, ਯੂਥ ਪ੍ਰਧਾਨ ਜ਼ੀਰਕਪੁਰ, ਪ੍ਰੇਮ, ਬਲਵਿੰਦਰ ਆਦਿ ਮੌਜੂਦ ਸਨ ।