ਕੁਲਵੰਤ ਸਿੰਘ ਦੇ ਹੱਕ ਵਿੱਚ ਹੋਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
1 min readਮੋਹਾਲੀ, 17 ਫਰਵਰੀ, 2022: ਆਪ ਦੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿਚ ਮੋਹਾਲੀ ਹਲਕੇ ਵਿਚ ਹਨੇਰੀ ਝੁੱਲ ਗਈ ਹੈ ਅਤੇ ਇਸੇ ਲੜੀ ਦੇ ਤਹਿਤ ਸੈਕਟਰ -91 ਦੇ ਵਾਸ਼ਿੰਦਿਆਂ ਨਾਲ ਆਪ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਹੱਕ ਵਿਚ ਸਟੇਟ ਐਵਾਰਡੀ ਅਤੇ ਸੈਕਟਰ -91 ਨਿਵਾਸੀ ਫੂਲਰਾਜ ਸਿੰਘ ਦੀ ਅਗਵਾਈ ਹੇਠ ਰੱਖੀ ਗਈ ਮੀਟਿੰਗ ਉਸ ਵੇਲੇ ਰੈਲੀ ਦਾ ਰੂਪ ਧਾਰਨ ਕਰ ਗਈ, ਜਦੋਂ ਵੱਡੀ ਗਿਣਤੀ ਵਿਚ ਮਹਿਲਾਵਾਂ ਸਮੇਤ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਕੁਲਵੰਤ ਸਿੰਘ ਦੇ ਹੱਕ ਵਿੱਚ ਚੱਲਣ ਦਾ ਐਲਾਨ ਕਰ ਦਿੱਤਾ ਅਤੇ ਬਕਾਇਦਾ ਮਹਿਲਾਵਾਂ ਦੇ ਇੱਕ ਵੱਡੇ ਜਥੇ ਨੇ ਆਪ ਵਿੱਚ ਸ਼ਮੂਲੀਅਤ ਕੀਤੀ ਅਤੇ ਕੁਲਵੰਤ ਸਿੰਘ ਦੇ ਹੱਕ ਵਿੱਚ ਘਰ -ਘਰ ਚੋਣ ਪ੍ਰਚਾਰ ਕਰਨ ਦਾ ਤਹੱਈਆ ਕੀਤਾ।
ਆਪ ਵਿੱਚ ਸ਼ਾਮਲ ਹੋਣ ਵਾਲਿਅਾਂ ਦੇ ਮਹਿਲਾਵਾਂ ਦੇ ਜਥੇ ਨੂੰ ਕੁਲਵੰਤ ਸਿੰਘ ਨੇ ਜੀ ਆਇਆਂ ਆਖਿਆ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਵਿਚ ਮਹਿਲਾਵਾਂ ਨੂੰ ਢੁਕਵੀਂ ਨੁਮਾਇੰਦਗੀ ਦਿੱਤੀ ਜਾਵੇਗੀ । ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਅਤੇ ਦਿੱਲੀ ਮਾਡਲ ਨੂੰ ਪੰਜਾਬ ਵਿਚ ਹੂ-ਬ-ਹੂ ਲਾਗੂ ਕਰਕੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਦਾ ਸਮੇਂ ਸਿਰ ਹਰ ਹੀਲੇ ਹੱਲ ਕੱਢਿਆ ਜਾਵੇਗਾ ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਉਮੀਦਵਾਰ ਆਪ ਨੇ ਕਿਹਾ ਕਿ ਉਹ ਮੁਹਾਲੀ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਜਾਣਦੇ ਹਨ । ਅਤੇ ਪੰਜਾਬ ਵਿੱਚ ਆਪ ਸਰਕਾਰ ਬਣਦਿਆਂ ਹੀ ਪੜਾਅ ਦਰ ਪੜਾਅ ਲਗਾਤਾਰ ਮੋਹਾਲੀ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੱਢਿਆ ਜਾਵੇਗਾ ਅਤੇ ਕਿਸੇ ਵੀ ਮੋਹਾਲੀ ਹਲਕੇ ਨਿਵਾਸੀ ਨੂੰ ਆਪਣੀਆਂ ਰੋਜ਼ਮੱਰਾ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਦੇ ਲਈ ਸਰਕਾਰੇ ਦਰਬਾਰੇ ਖੱਜਲ ਖੁਆਰ ਨਹੀਂ ਹੋਣਾ ਪਵੇਗਾ ।
ਕੁਲਵੰਤ ਸਿੰਘ ਦੀ ਚੋਣ ਮੁਹਿੰਮ ਦੌਰਾਨ ਸੈਕਟਰ -91 ਵਿੱਚ ਇਸ ਵਿਸ਼ਾਲ ਇਕੱਤਰਤਾ ਦੌਰਾਨ ਜਸਪ੍ਰੀਤ ਕੌਰ , ਬਲਵੀਰ ,ਤਰਨਪ੍ਰੀਤ , ਊਸ਼ਾ ਰਾਣੀ , ਮੋਹਨਜੀਤ ਕੌਰ , ਹਿਨਾ ਸਹਿਗਲ , ਨਿਤੀਸ਼ ਸਹਿਗਲ, ਰੀਤੂ ,ਕਮਲ ਊਸ਼ਾ ਦੇਵੀ -ਪ੍ਰਧਾਨ ਮੁੰਡੀਖਰੜ ਕੋਆਪ੍ਰੇਟਿਵ ਸੁਸਾਇਟੀ ‘ ,ਗਗਨਦੀਪ ,ਹਰਪ੍ਰੀਤ ਕੌਰ,ਸੁਖਵਿੰਦਰ ਕੌਰ , ਗੁਰਪ੍ਰੀਤ ਕੌਰ, ਜਸਪਾਲ ਸਿੰਘ ਪ੍ਰਧਾਨ ਮੁੰਡੀਖਰੜ ਕੋਆਪਰੇਟ ਸੁਸਾਇਟੀ ਭਾਗ -2, ਕਿਰਤੀ ਸਹਿਗਲ , ਰਾਜਿੰਦਰ ਸਿੰਘ ਸਿੱਧੂ -ਪ੍ਰਧਾਨ , ਸੰਤੋਖ ਸਿੰਘ ਮੀਤ ਪ੍ਰਧਾਨ- ਆਰ ਡਬਲਿਊ ਏ, , ਪ੍ਰਿੰਸੀਪਲ ਬਲਦੇਵ ਸਿੰਘ, ਹੇਮੰਤ ਨੰਦਾ, ਗੁਰਮੀਤ ਸਿੰਘ ਸੈਣੀ,ਐਸ ਐਮ ਧਵਨ ‘ਸਮੇਤ ਵੱਡੀ ਗਿਣਤੀ ਵਿਚ ਸੈਕਟਰ -91 ਨਿਵਾਸੀ ਹਾਜ਼ਰ ਸਨ ।