ਵਿਰੋਧੀਆਂ ਦੇ ਦਹਾਕਿਆਂ ਦੇ ਕਾਰਜਕਾਲ ਦੇ ਮੂੰਹ ‘ਤੇ ਚਪੇੜ ਹੈ ਮਾਨ ਸਰਕਾਰ ਦਾ ਪਿਛਲਾ ਇੱਕ ਸਾਲ: ਕਮਲਜੀਤ ਸਿੰਘ ਸੈਣੀ
ਜਲੰਧਰ, 8 ਮਈ, 2023: ਜਲੰਧਰ ਸੈਂਟਰਲ ਦੇ ਵਾਰਡ ਲਾਜਪਤ ਨਗਰ ਵਿੱਚ ਵਿਧਾਇਕ ਅਮਨ ਅਰੋੜਾ, ਸੁਨੀਤਾ ਰਿੰਕੂ , ਰਮਨ ਅਰੋੜਾ ਅਤੇ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਹਲਕਾ ਡੇਰਾਬੱਸੀ, ਜ਼ੀਰਕਪੁਰ ਤੋਂ ਆਮ ਆਦਮੀ ਪਾਰਟੀ ਦੇ ਮਿਹਨਤੀ ਆਗੂ ਕਮਲਜੀਤ ਸਿੰਘ ਸੈਣੀ ਨੇ ਅਪਣੀ ਟੀਮ ਦੇ ਨਾਲ ਚੋਣ ਪ੍ਰਚਾਰ ਕੀਤਾ । ਇਸ ਮੌਕੇ ਤੇ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਸੈਣੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਪਿਛਲਾ ਇੱਕ ਸਾਲ ਵਿਰੋਧੀਆਂ ਦੇ ਦਹਾਕਿਆਂ ਦੇ ਕਾਰਜਕਾਲ ਦੇ ਮੂੰਹ ‘ਤੇ ਚਪੇੜ ਹੈ।
ਇਸ ਮੋਕੇ ਦਰਜਨਾਂ ਸਾਥੀ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਲੋਕਾਂ ਨੇ ਪਿਛਲੇ ਇਕ ਸਾਲ ਵਿੱਚ ਭਗਵੰਤ ਮਾਨ ਸਰਕਾਰ ਦੁਆਰਾ ਕੀਤੇ ਕੰਮਾ ਕਰਕੇ ਵੋਟ ਆਮ ਆਦਮੀ ਪਾਰਟੀ ਨੂੰ ਦੇਣ ਲਈ ਵਿਸ਼ਵਾਸ ਦਿਵਾਇਆ।
ਇਸ ਮੌਕੇ ਤੇ ਜਲੰਧਰ ਵਾਸੀਆ ਨੇ ਭਗਵੰਤ ਮਾਨ ਜੀ ਦੀ ਇਮਾਨਦਾਰੀ ਨਾਲ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਵਾਰਡ ਇਨਚਾਰਜ ਸੁਸ਼ਮਾ ਗੌਤਮ, ਗੁਰੂ ਨਾਨਕ ਮਿਸ਼ਨ ਦੀ ਮੈਨੇਜਮੈਂਟ ਕਮੇਟੀ ਮੈਂਬਰ, ਕਿਸਾਨ ਵਿੰਗ ਪ੍ਰਧਾਨ ਮਲਕੀਤ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਕਾਕਾ, ਪ੍ਰੇਮ ਸਿੰਘ,ਵਾਰਡ ਵਾਸੀ ਆਦਿ ਹਾਜਰ ਸਨ।